ਹੇਲਸਿੰਕੀ, (ਏ. ਐੱਨ. ਆਈ.)- ਜੇਲ ਵਿਚ ਬੰਦ ਈਰਾਨੀ ਕਾਰਕੁੰਨ ਨਰਗਿਸ ਮੁਹੰਮਦੀ ਦੇ ਬੱਚਿਆਂ ਨੇ ਐਤਵਾਰ ਨੂੰ ਨਾਰਵੇ ਦੀ ਰਾਜਧਾਨੀ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ਆਪਣੀ ਮਾਂ ਨੂੰ ਇਸ ਸਾਲ ਦਾ ਦਿੱਤਾ ਗਿਆ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕੀਤਾ। ਮੁਹੰਮਦੀ ਆਪਣੇ ਦੇਸ਼ ਵਿੱਚ ਔਰਤਾਂ ਦੇ ਅਧਿਕਾਰਾਂ ਅਤੇ ਲੋਕਤੰਤਰ ਲਈ ਮੁਹਿੰਮ ਚਲਾਉਣ ਦੇ ਨਾਲ-ਨਾਲ ਮੌਤ ਦੀ ਸਜ਼ਾ ਖਿਲਾਫ ਆਵਾਜ਼ ਬੁਲੰਦ ਕਰਦੀ ਰਹੀ ਹੈ। ਮੁਹੰਮਦੀ ਦੇ 17 ਸਾਲਾ ਜੁੜਵਾਂ ਬੱਚੇ ਅਲੀ ਅਤੇ ਕਿਆਨਾ ਰਹਿਮਾਨੀ ਆਪਣੇ ਪਿਤਾ ਨਾਲ ਪੈਰਿਸ ਵਿੱਚ ਜਲਾਵਤਨੀ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਓਸਲੋ ਸਿਟੀ ਹਾਲ ਵਿਖੇ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਚਿੰਤਾਜਨਕ : ਬ੍ਰਿਟੇਨ 'ਚ 40% ਭਾਰਤੀ ਡਾਕਟਰ ਨਸਲਵਾਦ ਦਾ ਸ਼ਿਕਾਰ, ਇਲਾਜ ਨਹੀਂ ਕਰਾ ਰਹੇ ਮਰੀਜ਼
ਮੁਹੰਮਦੀ ਇਸ ਸਮੇਂ ਤਹਿਰਾਨ ਦੀ ਜੇਲ ਵਿੱਚ ਬੰਦ ਹੈ। ਉਹ ਪਹਿਲਾਂ ਵੀ ਕਈ ਵਾਰ ਈਰਾਨ ’ਚ ਗ੍ਰਿਫਤਾਰ ਹੋ ਚੁੱਕੀ ਹੈ ਅਤੇ ਕਈ ਸਾਲ ਜੇਲ ’ਚ ਰਹੀ। ਸ਼ਨੀਵਾਰ ਨੂੰ ਓਸਲੋ ਵਿੱਚ ਇਕ ਨਿਊਜ਼ ਕਾਨਫਰੰਸ ਵਿੱਚ ਕਿਆਨਾ ਰਹਿਮਾਨੀ ਨੇ ਆਪਣੀ ਮਾਂ ਦਾ ਇਕ ਸੰਦੇਸ਼ ਪੜ੍ਹਿਆ, ਜਿਸ ਵਿੱਚ ਉਸ ਨੇ ‘ਪੂਰੀ ਦੁਨੀਆ ਵਿੱਚ ਅਸਹਿਮਤੀ, ਪ੍ਰਦਰਸ਼ਨਕਾਰੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਆਵਾਜ਼ ਨੂੰ ਪੂਰੀ ਦੁਨੀਆ ’ਚ ਪਹੁੰਚਾਉਣ ਲਈ ਅੰਤਰਰਾਸ਼ਟਰੀ ਮੀਡੀਆ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਪੁਰਸਕਾਰਾਂ ਦੇ 122 ਸਾਲਾਂ ਦੇ ਇਤਿਹਾਸ ਵਿੱਚ ਇਹ 5ਵੀਂ ਵਾਰ ਹੈ, ਜਦੋਂ ਨੋਬਲ ਸ਼ਾਂਤੀ ਪੁਰਸਕਾਰ ਕਿਸੇ ਅਜਿਹੇ ਵਿਅਕਤੀ ਨੂੰ ਦਿੱਤਾ ਗਿਆ ਹੈ, ਜੋ ਜੇਲ ਵਿੱਚ ਹੈ ਜਾਂ ਨਜ਼ਰਬੰਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਸਰਗਰਮ ਹੋਇਆ ਲਾਰੈਂਸ ਗੈਂਗ! 100 ਤੋਂ ਵੱਧ ਕਾਰੋਬਾਰੀਆਂ ਤੋਂ ਮੰਗੀ ਫਿਰੌਤੀ, ਦਹਿਸ਼ਤ ਦਾ ਮਾਹੌਲ
NEXT STORY