ਵਾਸ਼ਿੰਗਟਨ (ਰਾਜ ਗੋਗਨਾ) : ਕ੍ਰਿਸਮਸ ਦੇ ਜਸ਼ਨ ਦਾ ਇੱਕ ਵੀਡੀਓ ਨਾਸਾ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਡੌਨ ਪੇਟਿਟ, ਨਿਕ ਹੇਗ ਅਤੇ ਬੁਚ ਵਿਲਮੋਰ ਸ਼ਾਮਲ ਸਨ। ਹਾਲਾਂਕਿ ਇਸ ਜਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਿਵਾਦ ਖੜ੍ਹਾ ਹੋ ਗਿਆ।
ਇਸ ਸਾਲ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਦੋਸਤ ਪੁਲਾੜ ਵਿੱਚ ਕ੍ਰਿਸਮਸ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਉਸਨੇ ਆਪਣੇ ਪਰਿਵਾਰ, ਦੋਸਤਾਂ ਅਤੇ ਨਾਸਾ ਟੀਮ ਨੂੰ 23 ਦਸੰਬਰ, 2024 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ) 'ਤੇ "ਮੇਰੀ ਕ੍ਰਿਸਮਸ" ਦੀ ਸ਼ੁਭਕਾਮਨਾਵਾਂ ਦਿੱਤੀਆਂ। ਨਾਸਾ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵਿਸ਼ੇਸ਼ ਜਸ਼ਨ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਸੁਨੀਤਾ ਵਿਲੀਅਮਜ਼, ਡੌਨ ਪੇਟਿਟ, ਨਿਕ ਹੇਗ ਅਤੇ ਬੁਚ ਵਿਲਮੋਰ ਸ਼ਾਮਲ ਸਨ। ਹਾਲਾਂਕਿ ਇਸ ਜਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਨੇ ਇਸ 'ਤੇ ਸ਼ੱਕ ਪ੍ਰਗਟਾਇਆ ਅਤੇ ਸਵਾਲ ਖੜ੍ਹੇ ਕੀਤੇ।
ਕੁਝ ਲੋਕਾਂ ਨੇ ਪੁੱਛਿਆ ਕਿ ਕੀ ਇਹ ਪੁਲਾੜ ਯਾਤਰੀ ਸਾਂਤਾ ਟੋਪੀਆਂ ਅਤੇ ਕ੍ਰਿਸਮਸ ਦੀ ਸਜਾਵਟ ਨੂੰ ਆਈਐੱਸਐੱਸ ਵਿੱਚ ਲੈ ਕੇ ਗਏ ਸਨ ਜਾਂ ਕੀ ਇਹ ਚੀਜ਼ਾਂ ਉੱਥੇ ਤਿਆਰ ਕੀਤੀਆਂ ਗਈਆਂ ਸਨ? ਕੁਝ ਯੂਜ਼ਰਸ ਨੇ ਇਸ ਨੂੰ 'ਵੱਡੀ ਸਾਜ਼ਿਸ਼' ਦੱਸਿਆ ਅਤੇ ਦਾਅਵਾ ਕੀਤਾ ਕਿ ਇਹ ਸਾਰੀਆਂ ਤਸਵੀਰਾਂ ਅਤੇ ਵੀਡੀਓ ਸਟੂਡੀਓ 'ਚ ਬਣਾਈਆਂ ਗਈਆਂ ਸਨ। ਦੂਜੇ ਪਾਸੇ ਕੁਝ ਨੇ ਕਿਹਾ ਕਿ ਕੀ ਇਹ ਉਹੀ ਲੋਕ ਹਨ ਜੋ ਜੂਨ ਵਿੱਚ 8 ਦਿਨ ਲਈ ਗਏ ਸਨ। ਵਿਵਾਦ ਤੋਂ ਬਾਅਦ ਨਾਸਾ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ ਅਤੇ ਇਨ੍ਹਾਂ ਸ਼ੰਕਿਆਂ ਦੇ ਜਵਾਬ ਵਿੱਚ, ਨਾਸਾ ਨੇ ਸਪੱਸ਼ਟ ਕੀਤਾ ਕਿ ਕ੍ਰਿਸਮਸ ਦੀ ਸਜਾਵਟ, ਵਿਸ਼ੇਸ਼ ਤੋਹਫ਼ੇ ਅਤੇ ਤਿਉਹਾਰਾਂ ਦਾ ਭੋਜਨ ਹਾਲ ਹੀ ਵਿੱਚ ਆਈਐੱਸਐੱਸ ਨੂੰ ਨਵੰਬਰ ਦੇ ਅਖੀਰ ਵਿਚ ਭੇਜਿਆ ਗਿਆ ਸੀ। ਨਾਸਾ ਦੇ ਅਨੁਸਾਰ, ਆਈਐੱਸਐੱਸ ਤੱਕ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰਕੇ, ਪੁਲਾੜ ਯਾਤਰੀਆਂ ਨੂੰ ਇੱਕ ਤਿਉਹਾਰ ਦਾ ਜਸ਼ਨ ਮਨਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਭੋਜਨ ਅਤੇ ਕ੍ਰਿਸਮਸ ਦੇ ਤੋਹਫ਼ੇ ਆਈ.ਐੱਸ.ਐੱਸ 'ਤੇ ਮਿਲੇ ਹਨ। ਨਾਸਾ ਦੁਆਰਾ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਕਿ ਆਈਐੱਸਐੱਸ 'ਤੇ ਸਵਾਰ 7 ਪੁਲਾੜ ਯਾਤਰੀਆਂ ਲਈ ਹੈਮ, ਟਰਕੀ, ਸਬਜ਼ੀਆਂ, ਪਕੌੜੇ ਅਤੇ ਕੂਕੀਜ਼ ਵਰਗੇ ਪਕਵਾਨ ਭੇਜੇ ਗਏ ਸਨ। ਨਾਲ ਹੀ, ਇੱਕ ਸਾਂਤਾ ਟੋਪੀ ਅਤੇ ਇੱਕ ਛੋਟਾ ਕ੍ਰਿਸਮਸ ਟ੍ਰੀ ਆਈਐੱਸਐੱਸ ਨੂੰ ਭੇਜਿਆ ਗਿਆ ਸੀ।
ਕੇਨੈਡਾ ਪੁਲਸ ਨੇ ਫਿਰੌਤੀ ਦੇ ਮਾਮਲੇ 'ਚ ਚਾਰ ਐੱਨਆਰਆਈ ਕੀਤੇ ਗ੍ਰਿਫਤਾਰ
NEXT STORY