ਲਾਸ ਏਂਜਲਸ (ਯੂ. ਐੱਨ. ਆਈ.) : ਅਮਰੀਕੀ ਪੁਲਾੜ ਏਜੰਸੀ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (ਨਾਸਾ) ਅਤੇ ਇਸ ਦੀ ਏਰੋਸਪੇਸ ਕੰਪਨੀ ਸਪੇਸਐਕਸ ਸ਼ੁੱਕਰਵਾਰ ਨੂੰ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਵਾਲੇ ਉਪਕਰਨ ਲਾਂਚ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ : ਪੈਰਿਸ ’ਚ ਵਿਵਾਦਪੂਰਨ ਪੈਨਸ਼ਨ ਸੁਧਾਰ ਨੂੰ ਲੈ ਕੇ ਪੁਲਸ ਨੇ ਵਿਖਾਵਾਕਾਰੀਆਂ ’ਤੇ ਵਰ੍ਹਾਈਆਂ ਡਾਂਗਾਂ
ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ ਟ੍ਰੋਪੋਸਫੇਰਿਕ ਐਮਿਸ਼ਨ ਮਾਨੀਟਰਿੰਗ ਆਫ਼ ਪੋਲਿਊਸ਼ਨ ਇੰਸਟਰੂਮੈਂਟ (ਟੈਂਪੋ) ਨਾਮੀ ਇਸ ਯੰਤਰ ਨੂੰ ਅੱਜ ਫਲੋਰਿਡਾ ਦੇ ਬ੍ਰੇਵਾਰਡ ਕਾਉਂਟੀ ਦੇ ਕੇਪ ਕੈਨਾਵੇਰਲ ’ਤੇ ਸਥਿਤ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਸਪੇਸਐਕਸ ਫਾਲਕਨ-9 ਵਾਹਨ ਨਾਲ ਲਾਂਚ ਕੀਤਾ ਜਾਵੇਗਾ। ਟੈਂਪੋ ਉੱਤਰੀ ਅਮਰੀਕਾ ਦੇ ਪ੍ਰਦੂਸ਼ਣ ਨੂੰ ਉੱਚ ਰੈਜ਼ੋਲੂਸ਼ਨ ’ਤੇ ਅਤੇ ਪ੍ਰਤੀ ਘੰਟੇ ਦੇ ਆਧਾਰ ’ਤੇ ਮਾਪਣ ਵਾਲਾ ਪਹਿਲਾ ਸਪੇਸ-ਆਧਾਰਿਤ ਯੰਤਰ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੈਰਿਸ ’ਚ ਵਿਵਾਦਪੂਰਨ ਪੈਨਸ਼ਨ ਸੁਧਾਰ ਨੂੰ ਲੈ ਕੇ ਪੁਲਸ ਨੇ ਵਿਖਾਵਾਕਾਰੀਆਂ ’ਤੇ ਵਰ੍ਹਾਈਆਂ ਡਾਂਗਾਂ
NEXT STORY