ਨਿਊਯਾਰਕ— ਨਾਸਾ ਆਪਣੀਆਂ ਦੁਰਲੱਭ ਉਡਾਣਾਂ ਅਤੇ ਲੈਂਡਿੰਗ ਨਾਲ ਜੁੜੇ ਸੈਂਕੜੇ ਇਤਿਹਾਸਕ ਵੀਡੀਓ ਨੂੰ ਯੂ-ਟਿਊਬ ਅਤੇ ਆਪਣੀ ਵੈੱਬਸਾਈਟ 'ਤੇ ਅਪਲੋਡ ਕਰ ਰਿਹਾ ਹੈ। ਨਾਸਾ ਦੇ ਆਰਮਸਟ੍ਰਾਂਗ ਫਲਾਈਟ ਰਿਸਰਚ ਸੈਂਟਰ ਨੇ ਆਪਣੇ ਪੂਰੇ ਇਤਿਹਾਸਕ ਸੰਗ੍ਰਹਿ ਨੂੰ ਯੂ-ਟਿਊਬ 'ਤੇ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਸਾ ਦੀ ਇਸ ਪਹਿਲ ਦਾ ਟੀਚਾ ਉਸ ਦੇ ਸੰਗ੍ਰਹਿ ਤੱਕ ਬਿਹਤਰ ਪਹੁੰਚ ਦੇ ਲਗਾਤਾਰ ਯਤਨ ਦੇ ਨਾਲ ਹੀ ਲੋਕਾਂ ਤੱਕ ਆਪਣੀਆਂ ਉਨ੍ਹਾਂ ਪ੍ਰਾਪਤੀਆਂ ਨੂੰ ਪਹੁੰਚਾਉਣਾ ਹੈ, ਜੋ ਵੱਖ-ਵੱਖ ਖੇਤਰਾਂ ਵਿਚ ਉਸ ਨੇ ਹਰੇਕ ਸਾਲ ਹਾਸਲ ਕੀਤੀਆਂ ਹਨ। ਦਿ ਵਰਜ ਦੀ ਰਿਪੋਰਟ ਮੁਤਾਬਕ ਹੁਣ ਤੱਕ ਕੁਲ 500 ਕਲਿਪਸ 'ਚੋਂ 300 ਕਲਿਪਸ ਯੂ-ਟਿਊਬ 'ਤੇ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਕੁਝ ਫੁਟੇਜ ਤਾਂ ਦਹਾਕਿਆਂ ਪੁਰਾਣੇ ਹਨ। ਅੱਜ ਤੋਂ ਪਹਿਲਾਂ ਤੱਕ ਏ. ਐੱਫ. ਆਰ. ਸੀ. ਦੀ ਵੀਡੀਓ ਲਾਇਬ੍ਰੇਰੀ ਡ੍ਰਾਈਡੇਨ ਫਲਾਈਟ ਰਿਸਰਚ ਸੈਂਟਰ ਦੀ ਵੈੱਬਸਾਈਟ 'ਡ੍ਰਾਈਡੇਨ ਏਅਰਕ੍ਰਾਫਟ ਮੂਵੀ ਕੁਲੈਕਸ਼ਨ' ਦੇ ਤੌਰ 'ਤੇ ਉਸ ਦੀ ਵੈੱਬਸਾਈਟ 'ਤੇ ਮੁਹੱਈਆ ਸਨ ਪਰ ਹੁਣ ਸਾਰੀ ਜਾਣਕਾਰੀ ਲੋਕਾਂ ਲਈ ਯੂ-ਟਿਊਬ 'ਤੇ ਮੁਹੱਈਆ ਹੈ।
ਬੀ. ਸੀ. ਦੇ ਕਾਲਜ ਨੇ ਮੰਨਿਆ ਇੰਡੋ-ਕੈਨੇਡੀਅਨ ਡਾਕਟਰਾਂ ਨਾਲ ਹੋਇਆ ਸੀ ਨਸਲੀ ਵਿਤਕਰਾ, ਮੰਗੀ ਮੁਆਫੀ
NEXT STORY