ਸੰਗਰੂਰ (ਸਿੰਗਲਾ) : ਭਟੂਰੇ ਦੇ ਰੇਟ ’ਚ ਵਾਧੇ ਨੂੰ ਲੈ ਕੇ ਇਕ ਵਿਅਕਤੀ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਿੱਤੀ ਦਰਖ਼ਾਸਤ ਸੋਸ਼ਲ ਮੀਡੀਆ ’ਤੇ ਪੂਰੀ ਤਰ੍ਹਾਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਹ ਦਰਖ਼ਾਸਤ ਲੋਕਾਂ ਵਲੋਂ ਵੱਡੇ ਪੱਧਰ ’ਤੇ ਇਕ-ਦੂਜੇ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬਿੰਦਰ ਸਿੰਘ ਪੁੱਤਰ ਅਮਰ ਦਾਸ ਵਾਸੀ ਕਰਤਾਰਪੁਰਾ ਬਸਤੀ ਸੰਗਰੂਰ ਨੇ ਦੱਸਿਆ ਕਿ ਉਹ ਦਿਹਾੜੀਦਾਰ ਵਿਅਕਤੀ ਹੈ ਅਤੇ ਕੋਲਾ ਪਾਰਕ ਸੰਗਰੂਰ ਨਜ਼ਦੀਕ ਇਕ ਵਿਅਕਤੀ ਵਲੋਂ ਛੋਲੇ-ਭਟੂਰੇ ਵਾਲੀ ਰੇਹੜੀ ਲਗਾਈ ਜਾਂਦੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CM ਮਾਨ ਅੱਜ ਲੁਧਿਆਣਾ 'ਚ, ਜਾਣੋ ਕੀ ਹੈ ਪੂਰਾ ਪ੍ਰੋਗਰਾਮ
ਇਸ ਨੂੰ ਚਲਾਉਣ ਵਾਲੇ ਦੂਜੇ ਸੂਬੇ ਨਾਲ ਸਬੰਧਿਤ ਵਿਅਕਤੀ ਹਨ। ਬਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਨ੍ਹਾਂ ਭਟੂਰਿਆਂ ਦਾ ਰੇਟ 20 ਰੁਪਏ ਪ੍ਰਤੀ 2 ਭਟੂਰੇ ਹੁੰਦਾ ਸੀ ਅਤੇ ਥੋੜ੍ਹੇ ਸਮੇਂ ’ਚ ਇਨ੍ਹਾਂ ਨੇ ਰੇਟ 30 ਰੁਪਏ ਪਰ ਪਲੇਟ ਕਰ ਦਿੱਤਾ ਅਤੇ ਹੁਣ ਕੁੱਝ ਦਿਨਾਂ ’ਚ ਹੀ ਇਸ ਦਾ ਰੇਟ ਵਧਾ ਕੇ 40 ਰੁਪਏ ਭਟੂਰੇ ਦੀ ਪਲੇਟ ਰੇਟ ਕਰ ਦਿੱਤਾ, ਜੋ ਕਿ ਨਾਜਾਇਜ਼ ਹੈ ਅਤੇ ਗਰੀਬ ਵਿਅਕਤੀ ਇਨ੍ਹਾਂ ਮਹਿੰਗਾ ਭਟੂਰਾ ਨਹੀਂ ਖਾ ਸਕਦਾ। ਉਸ ਨੇ ਕਿਹਾ ਕਿ ਇਹ ਆਪਣੀ ਮਰਜ਼ੀ ਨਾਲ ਹੀ ਰੇਟਾਂ ’ਚ ਵਾਧਾ ਕਰ ਕੇ ਆਮ ਲੋਕਾਂ ਦੀ ਲੁੱਟ ਕਰ ਰਹੇ ਹਨ।
ਇਹ ਵੀ ਪੜ੍ਹੋ : PSEB Result : ਅੱਜ ਆ ਸਕਦੈ 8ਵੀਂ ਜਮਾਤ ਦਾ ਨਤੀਜਾ, ਇਕ ਕਲਿੱਕ 'ਤੇ ਇੰਝ ਚੈੱਕ ਕਰੋ Result
ਜਿਸ ਸਬੰਧੀ ਇਨਸਾਫ਼ ਦੀ ਆਸ ਲੈ ਕੇ ਬਿੰਦਰ ਸਿੰਘ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਰਖ਼ਾਸਤ ਪੇਸ਼ ਕਰ ਕੇ ਇਸ ਮਾਮਲੇ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਐੱਸ. ਡੀ. ਐੱਮ. ਸੰਗਰੂਰ ਨੂੰ ਇਹ ਸ਼ਿਕਾਇਤ ਭੇਜ ਕੇ ਇਸ ਮਾਮਲੇ ’ਤੇ ਕਾਰਵਾਈ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਹ ਆਪਣੀ ਕਿਸਮ ਦਾ ਇਕ ਨਿਵੇਕਲਾ ਅਤੇ ਪਹਿਲਾ ਮਾਮਲਾ ਹੈ, ਜਿਸ ’ਚ ਭਟੂਰੇ ਦੇ ਰੇਟਾਂ ਨੂੰ ਲੈ ਕੇ ਕਿਸੇ ਵਿਅਕਤੀ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਸ ਤਰ੍ਹਾਂ ਦੀ ਦਰਖ਼ਾਸਤ ਦਿੱਤੀ ਗਈ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਤੋਂ BJP ਉਮੀਦਵਾਰ ਸੁਸ਼ੀਲ ਰਿੰਕੂ ਚੱਕਰਵਿਊ 'ਚ ਉਲਝੇ! Photo ਹੀ ਹੋ ਗਈ ਗਾਇਬ
NEXT STORY