ਨਵੀਂ ਦਿੱਲੀ - ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਹਵਾਈ ਅੱਡੇ 'ਤੇ ਸੰਚਾਲਨ ਵਿਘਨ ਜਾਰੀ ਰਹਿਣ ਕਾਰਨ ਏਅਰ ਇੰਡੀਆ ਨੇ ਦੁਬਈ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਨ੍ਹਾਂ ਯਾਤਰੀਆਂ ਨੇ 21 ਅਪ੍ਰੈਲ ਤੱਕ ਦੁਬਈ ਲਈ ਫਲਾਈਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਨੂੰ ਫਲਾਈਟ ਦੀ ਸਮਾਂ-ਸਾਰਣੀ ਦੇ ਮਾਮਲੇ 'ਚ ਕਿਰਾਏ 'ਚ ਛੋਟ ਦਿੱਤੀ ਜਾਵੇਗੀ ਅਤੇ ਆਪਣੀ ਉਡਾਣ ਰੱਦ ਕਰਨ ਵਾਲੇ ਯਾਤਰੀਆਂ ਨੂੰ ਕਿਰਾਏ ਦਾ ਪੂਰਾ ਰਿਫੰਡ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- 5 ਸਾਲਾਂ 'ਚ 810 ਕਰੋੜ ਰੁਪਏ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਦੀ ਜਾਇਦਾਦ 'ਚ ਭਾਰੀ ਵਾਧਾ
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਦੁਬਈ ਹਵਾਈ ਅੱਡੇ 'ਤੇ ਕੰਮਕਾਜ ਵਿਚ ਵਿਘਨ ਪੈਣ ਤੋਂ ਬਾਅਦ ਕੰਪਨੀ ਨੇ ਦੁਬਈ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਏਅਰ ਇੰਡੀਆ ਵਰਤਮਾਨ ਵਿੱਚ ਪੰਜ ਭਾਰਤੀ ਸ਼ਹਿਰਾਂ ਤੋਂ ਦੁਬਈ ਲਈ ਹਰ ਹਫ਼ਤੇ 72 ਉਡਾਣਾਂ ਚਲਾਉਂਦੀ ਹੈ, ਜਿਨ੍ਹਾਂ ਵਿੱਚੋਂ 32 ਦਿੱਲੀ ਤੋਂ ਹਨ। ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਭਾਰਤੀ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਾਂ ਉਸ ਤੋਂ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਨੂੰ ਓਪਰੇਸ਼ਨ ਆਮ ਹੋਣ ਤੱਕ ਗੈਰ-ਜ਼ਰੂਰੀ ਯਾਤਰਾ ਨੂੰ ਮੁਲਤਵੀ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- ਓਡੀਸ਼ਾ 'ਚ ਦਰਦਨਾਕ ਹਾਦਸਾ, ਮਹਾਨਦੀ 'ਚ ਕਿਸ਼ਤੀ ਪਲਟਣ ਕਾਰਨ ਦੋ ਲੋਕਾਂ ਦੀ ਮੌਤ, ਕਈ ਲਾਪਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੈੱਕ ਸੈਕਟਰ ’ਚ ਸਭ ਤੋਂ ਵੱਡੀ ਛਾਂਟੀ, 5000 ਵਰਕਰਾਂ ਦੀ ਨੌਕਰੀ ’ਤੇ ਖ਼ਤਰਾ, ਜਾਣੋ ਵਜ੍ਹਾ
NEXT STORY