ਅਲਾਸਕਾ— ਅਮਰੀਕਾ ਦਾ ਪਹਿਲਾ ਰਾਸ਼ਟਰੀ ਪੰਛੀ ਬਾਜ ਹੈ ਪਰ ਸ਼ਾਇਦ ਹੀ ਕਿਸੇ ਅਮਰੀਕੀ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਬਾਜ ਦੇਖਿਆ ਹੋਵੇ। ਹਾਲਾਂਕਿ ਅਲਾਸਕਾ ਦੇ ਯੂਨਾਲਾਸਕਾ ਵਿਚ ਰਹਿਣ ਵਾਲੇ ਲੋਕਾਂ ਲਈ ਇਹ ਕੋਈ ਵੱਡੀ ਗੱਲ ਨਹੀਂ। ਇੱਥੇ ਬਾਜ ਆਮਤੌਰ 'ਤੇ ਉਸੇ ਤਰ੍ਹਾਂ ਦੇਖੇ ਜਾ ਸਕਦੇ ਹਨ ਜਿਵੇਂ ਹੋਰ ਇਲਾਕਿਆਂ ਵਿਚ ਕਬੂਤਰ ਦੇਖੇ ਜਾਂਦੇ ਹਨ।
ਯੂਨਾਲਾਸਕਾ ਦੀ ਆਬਾਦੀ 4700 ਲੋਕਾਂ ਦੀ ਹੈ, ਜੋ ਕਰੀਬ 600 ਖੂਬਸੂਰਤ ਬਾਜਾਂ ਨਾਲ ਰਹਿੰਦੇ ਹਨ। ਇੰਨੀ ਸੰਖਿਆ ਵਿਚ ਬਾਜਾਂ ਨੂੰ ਦੇਖਣਾ ਅਤੇ ਉਨ੍ਹਾਂ ਦੀ ਆਵਾਜ ਸੁਨਣਾ ਅਜਿਹਾ ਲੱਗਦਾ ਹੈ ਜਿਵੇਂ ਕੋਈ ਪਰੀਆਂ ਦੀ ਕਹਾਣੀ ਅਸਲ ਵਿਚ ਸਾਹਮਣੇ ਆ ਗਈ ਹੋਵੇ ਪਰ ਇਨ੍ਹਾਂ ਸ਼ਿਕਾਰੀ ਪੰਛੀਆਂ ਨਾਲ ਰਹਿਣ ਦੇ ਕੁਝ ਨੁਕਸਾਨ ਵੀ ਹਨ।
ਅਮਰੀਕਾ ਦੇ ਕਿਸੇ ਵੀ ਹਿੱਸੇ ਦੀ ਤੁਲਨਾ ਵਿਚ ਯੂਨਾਲਾਸਕਾ ਵਿਚ ਬਾਜਾਂ ਦੇ ਹਮਲਿਆਂ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਸਥਾਨਕ ਲੋਕਾਂ ਲਗਾਤਾਰ ਆਪਣੇ ਪਾਲਤੂ ਪੰਛੀਆਂ ਨੂੰ ਇਨ੍ਹਾਂ ਬਾਜਾਂ ਤੋਂ ਬਚਾ ਕੇ ਰੱਖਦੇ ਹਨ।
ਬਾਲਡ ਬਾਜ ਆਮ ਤੌਰ 'ਤੇ ਰੁੱਖਾਂ ਦੀ ਉੱਚਾਈ 'ਤੇ ਆਲ੍ਹਣੇ ਬਣਾਉਂਦੇ ਹਨ। ਸਮੱਸਿਆ ਇਹ ਹੈ ਕਿ ਯੂਨਾਲਾਸਕਾ ਵਿਚ ਜ਼ਿਆਦਾ ਰੁੱਖ ਨਹੀਂ ਹਨ। ਇਸ ਲਈ ਬਾਜ ਸ਼ਹਿਰ ਕੰਢੇ ਪਹਾੜੀਆਂ 'ਤੇ ਜਾਂ ਮਨੁੱਖਾਂ ਦੁਆਰਾ ਬਣਾਏ ਢਾਂਚਿਆਂ ਵਿਚ ਆਲ੍ਹਣੇ ਬਣਾਉਂਦੇ ਹਨ। ਇਸ ਤਰ੍ਹਾਂ ਉਹ ਇਨਸਾਨਾਂ ਦੇ ਬਹੁਤ ਕਰੀਬ ਹੁੰਦੇ ਹਨ।
ਇਹੀ ਕਾਰਨ ਹੈ ਕਿ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜੂਨ ਦੀ ਸ਼ੁਰੂਆਤ ਤੋਂ ਲੈ ਕੇ ਗਰਮੀਆਂ ਦੇ ਅੰਤ ਤੱਕ ਬਾਜਾਂ ਦੇ ਆਲ੍ਹਣਿਆਂ ਤੋਂ ਦੂਰ ਰਹਿਣ ਦਾ ਨੋਟਿਸ 'ਚਿਤਾਵਨੀ ਬੋਰਡ' ਸੀਜ਼ਨ ਦੇ ਸ਼ੁਰੂ ਵਿਚ ਲਗਾ ਦਿੰਦੀ ਹੈ। ਫਿਰ ਵੀ ਹਰ ਸਾਲ ਬਾਜ ਅਤੇ ਇਨਸਾਨਾਂ ਵਿਚ ਹਮਲਿਆਂ ਦੇ 6 ਤੋਂ ਲੈ ਕੇ 10 ਤੱਕ ਮਾਮਲੇ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਹਮਲਿਆਂ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਜਾਂਦਾ ਹੈ।
ਜੇ ਅਮਰੀਕਾ ਨੇ ਪ੍ਰਮਾਣੂ ਸਮਝੌਤਾ ਖਤਮ ਕੀਤਾ ਤਾਂ 5 ਦਿਨਾਂ ਵਿਚ ਯੂਰੇਨੀਅਮ ਦੀ ਸਮਰੱਥਾ ਵਧਾਵਾਂਗੇ
NEXT STORY