ਮਿਲਾਨ,(ਸਾਬੀ ਚੀਨੀਆ)- ਦੱਖਣੀ ਇਟਲੀ ਦੇ ਕਸਬਾ ਪੋਨਤੀਚਿਲੀ ਵਿਚ ਕੋਰੋਨਾ ਮਰੀਜ਼ਾਂ ਲਈ ਬਣਿਆ ਹਸਪਤਾਲ ਵੇਖਦੇ ਹੀ ਵੇਖਦੇ ਧਰਤੀ ਵਿਚ ਧੱਸ ਗਿਆ। ਇਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਹਸਪਤਾਲ ਦੇ ਬਾਹਰ ਖੜ੍ਹੀਆਂ ਕਾਰਾਂ ਵੀ ਧਰਤੀ ਵਿਚ ਧੱਸ ਗਈਆਂ ਹਨ।
ਪ੍ਰਸ਼ਾਸਨ ਵੱਲੋਂ ਧਰਤੀ ਵਿਚ ਧੱਸੀਆਂ ਕਾਰਾਂ ਨੂੰ ਮਲਬੇ ਵਿਚੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਾਹਤ ਕਾਰਜਾਂ ਵਿਚ ਲੱਗੇ ਕਰਮਚਾਰੀਆਂ ਮੁਤਾਬਕ ਪੰਜ ਸੌ ਮੀਟਰ ਦਾ ਘੇਰਾ ਬਿਲਕੁਲ ਪੂਰੀ ਤਰ੍ਹਾਂ ਧਰਤੀ ਵਿਚ ਧੱਸ ਗਿਆ।
ਇਹ ਵੀ ਪੜ੍ਹੋ- ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕੋਰੋਨਾ ਟੀਕੇ ਨੂੰ ਲੈ ਕੇ PM ਮੋਦੀ ਨੂੰ ਲਿਖੀ ਚਿੱਠੀ
ਦੱਸਣਯੋਗ ਹੈ ਕਿ ਇਹ ਇਲਾਕਾ ਬਿਲਕੁਲ ਸਮੁੰਦਰ ਦੇ ਕੰਢੇ 'ਤੇ ਪੈਂਦਾ ਹੈ। ਧਰਤੀ ਹੇਠੋਂ ਜ਼ਮੀਨ ਦੇ ਅੰਦਰੋਂ-ਅੰਦਰੀਂ ਪੋਲੇ ਹੋ ਜਾਣ ਕਰਕੇ ਇਹ ਭਾਣਾ ਵਾਪਰਿਆ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਚੰਗੀ ਗੱਲ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਨਹੀਂ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕੋਰੋਨਾ ਟੀਕੇ ਨੂੰ ਲੈ ਕੇ PM ਮੋਦੀ ਨੂੰ ਲਿਖੀ ਚਿੱਠੀ
NEXT STORY