ਮਾਲੇ (ਏਜੰਸੀ)- ਸੰਸਾਰਕ ਮਹਾਂਮਾਰੀ ਕੋਰੋਨਾ ਸੰਕਟ 'ਚ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਵੰਦੇ ਮਾਤਰਮ ਦੇ ਤਹਿਤ ਵਿਦੇਸ਼ਾਂ ਤੋਂ ਭਾਰਤ ਪਰਤਣ ਦੀ ਇੱਛਾ ਜਤਾਉਣ ਵਾਲੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆ ਰਹੀ ਹੈ। ਇਸੇ ਕ੍ਰਮ ਵਿਚ ਸ਼ੁੱਕਰਵਾਰ ਅੱਧੀ ਰਾਤ ਇੰਡੀਅਨ ਨੇਵੀ ਦਾ ਆਈ.ਐਨ.ਐਸ. ਜਲਾਸ਼ਵ ਮਾਲੇ, ਮਾਲਦੀਵ ਤੋਂ 698 ਭਾਰਤੀਆਂ ਨੂੰ ਲੈ ਕੇ ਵਤਨ ਪਰਤ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਾਲਦੀਵ ਵਿਚ ਰਹਿਣ ਵਾਲੇ ਲਗਭਗ 27 ਹਜ਼ਾਰ ਭਾਰਤੀਆਂ ਵਿਚੋਂ 4500 ਲੋਕਾਂ ਨੇ ਆਪਣੇ ਵਤਨ ਪਰਤਣ ਦੀ ਇੱਛਾ ਜ਼ਾਹਿਰ ਕੀਤੀ ਹੈ। ਸੰਕਟ ਦੇ ਸਮੇਂ ਭਾਰਤ ਨੇ ਹਮੇਸ਼ਾ ਵੱਖ-ਵੱਖ ਦੇਸ਼ਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਜਦੋਂ ਵਿਸ਼ਵ ਮਹਾਂਮਾਰੀ ਦਾ ਕਹਿਰ ਝੱਲ ਰਿਹਾ ਹੈ ਅਜਿਹੇ ਸਮੇਂ ਵਿਚ ਵੀ ਕੇਂਦਰ ਸਰਕਾਰ ਆਪਣੇ ਨਾਗਰਿਕਾਂ ਨੂੰ ਵਾਪਸ ਵਤਨ ਲਿਆਉਣ ਦਾ ਕੰਮ ਕਰ ਰਹੀ ਹੈ।
ਮਾਲਦੀਵ ਵਿਚ ਹਜ਼ਾਰਾਂ ਭਾਰਤੀ ਛੁੱਟੀਆਂ ਬਿਤਾਉਣ ਜਾਂਦੇ ਹਨ, ਜਿਸ ਨਾਲ ਉਥੇ ਭਾਰਤੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਥੇ 200 ਟਾਪੂਆਂ 'ਤੇ ਭਾਰਤ ਦੇ ਲੋਕ ਰਹਿੰਦੇ ਹਨ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਮਾਲੇ ਵਿਚ ਵੀ ਇਸ ਸਮੇਂ ਲਾਕ ਡਾਊਨ ਹੈ। ਸਮੁੰਦਰ ਦੇ ਰਸਤੇ ਆਪਣੇ ਨਾਗਰਿਕਾਂ ਦੀ ਵਾਪਸੀ ਦਾ ਜ਼ਿੰਮਾ ਇੰਡੀਅਨ ਨੇਵੀ ਨੇ ਸੰਭਾਲਿਆ ਹੈ। ਆਈ.ਐਨ.ਐਸ. ਜਲਾਸ਼ਵ ਮਾਲੇ 'ਤੇ ਭਾਰਤ ਪਰਤ ਰਹੇ 698 ਯਾਤਰੀਆਂ ਵਿਚੋਂ 595 ਪੁਰਸ਼ ਅਤੇ 103 ਔਰਤਾਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚ 19 ਗਰਭਵਤੀ ਔਰਤਾਂ ਵੀ ਸ਼ਾਮਲ ਹਨ।
ਮੀਡੀਆ ਰਿਪੋਰਟਸ ਮੁਤਾਬਕ ਭਾਰਤੀ ਨੇਵੀ ਆਈ.ਐਨ.ਐਸ. ਜਲਾਸ਼ਵ ਅਤੇ ਈ.ਐਨ.ਐਸ. ਦੀ ਮਦਦ ਨਾਲ ਮਾਲਦੀਵ ਵਿਚ ਰਹਿ ਰਹੇ ਤਕਰੀਬਨ 1800 ਤੋਂ 2000 ਲੋਕਾਂ ਨੂੰ ਵਾਪਸ ਲਿਆਏਗਾ। ਇਸ ਦੇ ਲਈ ਨੇਵੀ ਦੇ ਜਹਾਜ਼ਾਂ ਨੂੰ ਚਾਰ ਵਾਰ ਚੱਕਰ ਲਗਾਉਣਾ ਹੋਵੇਗਾ। ਇਸ ਵਿਚ ਦੋ ਚੱਕਰ ਕੋਚੀ ਲਈ ਹੋਣਗੇ ਅਤੇ ਦੋ ਚੱਕਰ ਤੂਤੀਕੋਰਿਨ ਲਈ। ਵਤਨ ਵਾਪਸੀ ਵਿਚ ਸਭ ਤੋਂ ਜ਼ਿਆਦਾ ਪਹਿਲ ਜ਼ਰੂਰਤਮੰਦ ਲੋਕਾਂ ਨੂੰ ਹੀ ਦਿੱਤੀ ਜਾ ਰਹੀ ਹੈ। ਇਸ ਵਿਚ ਬੱਚੇ, ਬੁੱਢੇ, ਬਜ਼ੁਰਗ ਅਤੇ ਗਰਭਵਤੀ ਔਰਤਾਂ ਸ਼ਾਮਲ ਹਨ। ਦੱਸ ਦਈਏ ਕਿ ਸਰਕਾਰ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਵੰਦੇ ਭਾਰਤ ਮਿਸ਼ਨ ਦਾ ਦੂਜਾ ਪੜਾਅ 15 ਮਈ ਤੋਂ ਸ਼ੁਰੂ ਹੋਵੇਗਾ।
ਪੀ.ਓ.ਕੇ. ਦੇ ਮੌਸਮ ਦਾ ਹਾਲ ਦੱਸਣ ਦੇ ਭਾਰਤ ਦੇ ਕਦਮ ਨੂੰ ਪਾਕਿਸਤਾਨ ਨੇ ਅਸਵੀਕਾਰ ਕੀਤਾ
NEXT STORY