ਕਿਊਬਕ/ਜਲੰਧਰ (ਕਸ਼ਯਪ)- 21 ਅਕਤੂਬਰ 2019 ਨੂੰ ਹੋਣ ਵਾਲੀਆਂ ਕੈਨੇਡੀਅਨ ਫੈਡਰਲ ਚੋਣਾਂ ਨੂੰ ਲੈ ਕੇ ਐਨ.ਡੀ.ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਆਗੂ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਪੱਬਾਂ ਭਾਰ ਹੋਈ ਪਈ ਹੈ ਅਤੇ ਉਹ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਦੀ ਪਾਰਟੀ ਵਲੋਂ ਕਿਊਬਕ ਵਿਖੇ ਇਕ ਰੋਡਸ਼ੋਅ ਵੀ ਕੱਢਿਆ ਗਿਆ।
ਜਗਮੀਤ ਦੀ ਅਗਵਾਈ ਵਾਲੀ ਐਨ.ਡੀ.ਪੀ. ਕੋਲ ਕਿਊਬਕ ਵਿਚ ਕੁਲ 15 ਸੀਟਾਂ ਹਨ। ਆਪਣੇ ਇਸ ਰੋਡ ਸ਼ੋਹ ਰਾਹੀਂ ਜਾਂ ਕਿਸੇ ਹੋਰ ਤਰੀਕੇ ਉਹ ਆਪਣੀ ਪਾਰਟੀ ਦਾ ਵੋਟ ਸ਼ੇਅਰ ਵਧਾਉਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੀ ਪਾਰਟੀ ਦੀਆਂ ਸੀਟਾਂ ਵਿਚ ਹੋਰ ਵਾਧਾ ਹੋ ਸਕੇ। ਮਾਂਟਰੀਅਲ ਤੋਂ ਆਪਣਾ ਰੋਡ ਸ਼ੋਅ ਕੱਢਣ ਤੋਂ ਬਾਅਦ, ਜਗਮੀਤ ਨੇ ਸ਼ੇਰਬਰਕ ਦੀ ਯਾਤਰਾ ਕੀਤੀ। ਇਸ ਤੋਂ ਬਾਅਦ ਉਹ ਬਰੇਥੀਅਰ-ਮਾਸਕਿਨੋਗੇ, ਟ੍ਰੋਸ-ਰਿਵੀਅਰਜ਼ ਅਤੇ ਡਰਮੌਂਡ ਦੇ ਮੱਧ ਕਿਊਬੇਕ ਹਲਕਿਆਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕਰਨਗੇ। ਇਕ ਸਰਵੇਖਣ ਮੁਤਾਬਕ ਐਨਡੀਪੀ ਕਿਊਬੈਕ ਵਿਚ 9.4 ਫੀਸਦੀ ਸਮਰਥਨ ਦਾ ਫਾਇਦਾ ਉਠਾ ਰਿਹਾ ਹੈ। ਲਿਬਰਲਾਂ ਦੇ 32.8 ਫੀਸਦੀ ਹਿੱਸੇ ਤੋਂ ਬਾਅਦ ਕੰਜ਼ਰਵੇਟਿਵਜ਼ 23.5 ਫੀਸਦੀ, ਬਲਾਕ ਕਿਊਬੇਕੋਇਜ਼ 18.5 ਫੀਸਦੀ ਅਤੇ ਗ੍ਰੀਨਜ਼ 11 ਫੀਸਦੀ ਦਾ ਲਾਭ ਉਠਾ ਰਹੇ ਹਨ। ਜਗਮੀਤ ਲਈ ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਉਹ ਸਿੱਧੇ ਤੌਰ 'ਤੇ ਕਿਊਬੈਕ ਦੇ ਲੋਕਾਂ ਨਾਲ ਰਾਬਤਾ ਨਹੀਂ ਰੱਖ ਸਕੇ, ਜਿਸ ਦਾ ਖਾਮਿਆਜ਼ਾ ਸ਼ਾਇਦ ਉਨ੍ਹਾਂ ਨੂੰ ਵੋਟਾਂ ਦੌਰਾਨ ਭੁਗਤਣਾ ਪੈ ਸਕਦਾ ਹੈ। ਇਸ ਕਾਰਨ ਉਹ ਡੋਰ-ਟੂ-ਡੋਰ ਪ੍ਰਚਾਰ ਰਾਹੀਂ ਜਾਂ ਰੋਡ ਸ਼ੋਅ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੇ ਹਨ।
ਸ਼ੇਰਬਰਕ ਵਿੱਚ ਐਨਡੀਪੀ 2015 ਵਿੱਚ 8 ਅੰਕ ਦੇ ਫਰਕ ਨਾਲ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਿਹਾ ਸੀ, ਜਦੋਂ ਕਿ ਪਾਰਟੀ ਨੇ 2011 ਤੋਂ ਬਾਅਦ 21 ਅੰਕਾਂ ਦੇ ਹਿਸਾਬ ਨਾਲ ਸਿਰਫ 4 ਅੰਕ ਹਾਸਿਲ ਕਰਕੇ ਡਰਮੋਂਡ 'ਤੇ ਜਿੱਤ ਹਾਸਲ ਕੀਤੀ ਸੀ। ਟਰੋਇਸ-ਰੀਵੀਅਰਸ ਇੱਕ ਹੋਰ ਸੀਟ ਸੀ ਜਿਥੇ ਐਨਡੀਪੀ ਨੇ 2015 ਵਿਚ ਜਿੱਤ ਹਾਸਲ ਕੀਤੀ। ਇਸ ਸੀਟ 'ਤੇ ਰੌਬਰਟ ਔਬਿਨ ਦੀ ਸਹਾਇਤਾ ਨਾਲ ਪਾਰਟੀ ਨੂੰ 18 ਪੁਆਇੰਟ ਹਾਸਲ ਹੋਏ ਸਨ।
ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਨੂੰ 3 ਸਾਲ ਦੀ ਜੇਲ
NEXT STORY