ਮਿਆਂਮਾਰ-ਮਿਆਂਮਾਰ 'ਚ ਆਂਗ ਸਾਨ ਸੂ ਕੀ ਦੀ ਚੁਣੀ ਗਈ ਸਰਕਾਰ ਦਾ ਫੌਜ ਵੱਲੋਂ ਫਰਵਰੀ 'ਚ ਤਖਤਾਪਲਟ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਸੁਰੱਖਿਆ ਕਰਮਚਾਰੀਆਂ ਵੱਲੋਂ ਇਕ ਹਜ਼ਾਰ ਤੋਂ ਵਧੇਰੇ ਲੋਕ ਮਾਰੇ ਗਏ ਹਨ। ਇਹ ਜਾਣਕਾਰੀ ਮਨੁੱਖੀ ਅਧਿਕਾਰ ਸਮੂਹ ਨੇ ਬੁੱਧਵਾਰ ਨੂੰ ਦਿੱਤੀ। ਮਿਆਂਮਾਰ 'ਚ ਪ੍ਰਦਰਸ਼ਨਾਂ ਨਾਲ ਜੁੜੀਆਂ ਗ੍ਰਿਫਤਾਰੀਆਂ ਅਤੇ ਮੌਤਾਂ 'ਤੇ ਨਜ਼ਰ ਰੱਖਣ ਵਾਲੇ ਸਮੂਹ ਅਸਿਸਟੈਂਸ ਏਸੋਸੀਏਸ਼ਨ ਫਾਰ ਪਾਲਿਟਿਕਲ ਪ੍ਰਿਜਨਰਸ (ਏ.ਏ.ਪੀ.ਪੀ.) ਨੇ ਬੁੱਧਵਾਰ ਨੂੰ ਦੋ ਹੋਰ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਿਸ ਤੋਂ ਬਾਅਦ ਪਿਛਲੇ 6 ਮਹੀਨਿਆਂ 'ਚ ਸੁਰੱਖਿਆ ਬਲਾਂ ਦੇ ਹੱਥੋਂ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 1,001 ਹੋ ਗਈ ਹੈ।
ਇਹ ਵੀ ਪੜ੍ਹੋ :ਅਬੂਧਾਬੀ 'ਚ ਹੈ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ, UAE ਸਰਕਾਰ ਨੇ ਦਿੱਤੀ ਜਾਣਕਾਰੀ
ਸਮੂਹ ਮੁਤਾਬਕ ਸੂ ਕੀ ਦੀ ਸਰਕਾਰ ਦਾ ਤਖਤਾਪਲਟ ਕਰਨ ਤੋਂ ਬਾਅਦ ਤੋਂ ਹੀ ਫੌਜ ਨੀਤ ਸਰਕਾਰ ਵਿਰੁੱਧ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਪੁਲਸ ਅਤੇ ਫੌਜ 'ਚ ਵੀ ਜਾਨੀ ਨੁਕਸਾਨ ਦੀ ਗਿਣਤੀ ਵਧ ਰਹੀ ਹੈ ਕਿਉਂਕਿ ਹੁਣ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਹਥਿਆਰਬੰਦ ਵਿਰੋਧ ਵਧ ਰਿਹਾ ਹੈ। ਏ.ਏ.ਪੀ.ਪੀ. ਦੇ ਜਨਰਲ ਸਕੱਤਰ ਤਿਯੇਕ ਨਾਇੰਗ ਨੇ ਕਿਹਾ ਕਿ ਮਾਰੇ ਗਏ ਜ਼ਿਆਦਾਤਰ ਲੋਕ ਫੌਜ ਵਿਰੋਧੀ ਕਾਰਕੁੰਨ ਹਨ ਅਤੇ ਇਨ੍ਹਾਂ 'ਚ ਵੀ 40 ਤੋਂ ਵਧੇਰੇ ਲੋਕਾਂ ਦੇ ਸਿਰ 'ਚ ਗੋਲੀ ਮਾਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਪੁੱਛਗਿੱਛ ਕੇਂਦਰਾਂ ਅਤੇ ਜੇਲ੍ਹਾਂ 'ਚ ਗ੍ਰਿਫਤਾਰੀ ਤੋਂ ਬਾਅਦ ਹੋਈ ਹੈ। ਹਾਲਾਂਕਿ, ਫੌਜ ਅਗਵਾਈ ਨੇ ਏ.ਏ.ਪੀ.ਪੀ. ਦੇ ਅੰਕੜਿਆਂ ਨੂੰ ਖਾਰਿਜ ਕਰ ਦਿੱਤਾ ਹੈ ਪਰ ਹਾਲ ਹੀ 'ਚ ਉਸ ਨੇ ਆਪਣੇ ਤੌਰ 'ਤੇ ਕਈ ਅੰਕੜੇ ਜਾਰੀ ਨਹੀਂ ਕੀਤੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ 357.9 ਮਿਲੀਅਨ ਖੁਰਾਕਾਂ ਲੱਗੀਆਂ : CDC
NEXT STORY