ਭੈਰਵਾ— ਨੇਪਾਲ ਦੇ ਰੂਪਾਨਦੇਹੀ ਜ਼ਿਲੇ 'ਚ ਪਿਛਲੇ ਮਹੀਨੇ ਹੋਈ ਇਕ ਵਿਅਕਤੀ ਦੀ ਹੱਤਿਆ ਦੇ ਦੋਸ਼ 'ਚ ਇਕ ਭਾਰਤੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਿਮਾਲਅਨ ਟਾਈਮਸ ਨੇ ਰੂਪਾਨਦੇਹੀ ਜ਼ਿਲਾ ਪੁਲਸ ਦਫਤਰ ਦਫਤਰ ਦੇ ਹਵਾਲੇ ਨਾਲ ਖਬਰ ਦਿੱਤੀ ਕਿ ਨੇਪਾਲੀ ਨਾਗਰਿਕ ਮਹਿੰਦਰ ਪ੍ਰਸਾਦ ਕੁਰਮੀ ਦੇ ਕਤਲ ਦੇ ਸਿਲਸਿਲੇ 'ਚ 16 ਅਕਤੂਬਰ ਨੂੰ ਮਨੀਸ਼ ਹਰਿਜਨ (40) ਨੂੰ ਗ੍ਰਿਫਤਾਰ ਕੀਤਾ ਗਿਆ ਜੋ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਮਾਚਰੀ ਪਿੰਡ ਦਾ ਰਹਿਣ ਵਾਲਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁੱਖ ਦੋਸ਼ੀ ਹਰਿਜਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਪੁਲਸ ਅਧਿਕਾਰੀ ਹੇਮ ਕੁਮਾਰਾ ਥਾਪਾ ਨੇ ਕਿਹਾ ਕਿ ਅਸੀਂ ਮੁੱਖ ਨਿਸ਼ਾਨੇਬਾਜ਼ ਨੂੰ ਗ੍ਰਿਫਤਾਰ ਕੀਤਾ ਹੈ ਪਰ ਮੁੱਖ ਸਾਜ਼ਿਸ਼ਕਰਤਾ ਸਣੇ ਤਿੰਨ ਹੋਰ ਦੋਸ਼ੀ ਅਜੇ ਫਰਾਰ ਹਨ। ਪੁਲਸ ਦੇ ਮੁਤਾਬਕ 15 ਸਤੰਬਰ ਨੂੰ ਬੈਕੰਠਪੁਰ ਦੇ ਨੇੜੇ ਕੁਰਮੀ ਹਿਮਾਲਿਅਨ ਬੈਂਕ ਤੋਂ 5 ਲੱਖ ਕੱਢਵਾ ਕੇ ਆਪਣੀ ਪਤਨੀ ਤੇ ਬੱਚੇ ਦੇ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਦੋਸ਼ੀਆਂ ਨੇ ਉਨ੍ਹਾਂ 'ਤੇ ਗੋਲੀ ਚਲਾਈ। ਪੁਲਸ ਹੋਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਸੁਰੱਖਿਆ ਪ੍ਰੀਸ਼ਦ ਨੂੰ ICJ ਤੋਂ ਜ਼ਿਆਦਾ ਤੋਂ ਜ਼ਿਆਦਾ ਮਦਦ ਲੈਣੀ ਚਾਹੀਦੀ ਹੈ: ਭਾਰਤ
NEXT STORY