ਕਾਠਮੰਡੂ - ਨੇਪਾਲ ਵਿਚ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ 90 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਕੁਲ ਪ੍ਰਭਾਵਿਤਾਂ ਦੀ ਗਿਣਤੀ ਵਧ ਕੇ 772 ਹੋ ਗਈ। ਇਹ ਗਿਣਤੀ ਕਿਸੇ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਨੇਪਾਲ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ 2 ਜੂਨ ਤੱਕ ਵਧਾ ਦਿੱਤਾ ਹੈ। ਨੇਪਾਲ ਉਨ੍ਹਾਂ ਦੇਸ਼ਾਂ ਵਿਚੋਂ ਹੈ ਜਿਥੇ ਕੋਰੋਨਾਵਾਇਰਸ ਦੇ ਮਾਮਲੇ ਸਭ ਤੋਂ ਘੱਟ ਹਨ। ਸਿਹਤ ਅਤੇ ਜਨਸੰਖਿਆ ਮੰਤਰਾਲੇ ਮੁਤਾਬਕ ਮੰਗਲਵਾਰ ਨੂੰ ਵਾਇਰਸ ਦੇ 90 ਨਵੇਂ ਮਾਮਲਿਆਂ ਵਿਚੋਂ ਸਿਰਫ 2 ਔਰਤਾਂ ਹਨ ਜਦਕਿ ਬਾਕੀ ਸਾਰੇ ਮਰਦ ਹਨ। ਸਾਰੇ ਮਰੀਜ਼ਾਂ ਦੀ ਉਮਰ 2 ਸਾਲ ਤੋਂ 55 ਸਾਲ ਦੇ ਵਿਚਾਲੇ ਹੈ। ਹੁਣ ਤੱਕ ਕੁਲ 155 ਲੋਕ ਰੀ-ਕਵਰ ਹੋ ਚੁੱਕੇ ਹਨ ਜਦਕਿ 613 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਨੇਪਾਲ ਵਿਚ 24 ਮਾਰਚ ਨੂੰ ਲਾਕਡਾਊਨ ਲਾਗੂ ਕੀਤਾ ਗਿਆ ਸੀ, ਜੋ 2 ਜੂਨ ਤੱਕ ਪ੍ਰਭਾਵੀ ਰਹੇਗਾ। ਨੇਪਾਲ ਨੇ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ 14 ਜੂਨ ਤੱਕ ਦੇ ਲਈ ਰੱਦ ਕਰ ਦਿੱਤਾ ਹੈ।
ਮਹਾਮਾਰੀ ਦਾ ਪਹਿਲਾ ਦੌਰ ਅਜੇ ਖਤਮ ਨਹੀਂ ਹੋਇਆ : WHO
NEXT STORY