ਕਾਠਮੰਡੂ— 31 ਸਾਲ ਦੀ ਪ੍ਰਿਯਾ ਅਧਿਕਾਰੀ ਨੇਪਾਲ ਦੀ ਇਕਲੌਤੀ ਫੀਮੇਲ ਰੈਸਕਿਊ ਪਾਇਲਟ ਹੈ। ਪ੍ਰਿਯਾ ਐਵਰੈਸਟ ਦੀ 8000 ਮੀਟਰ ਉੱਚੀ ਚੋਟੀ ਉੱਤੇ ਹੈਲੀਕਾਪਟਰ ਉਡਾ ਕੇ ਜਾਂਦੀ ਹੈ ਤੇ ਇੱਥੇ ਫਸੇ ਲੋਕਾਂ ਦੀ ਜਾਨ ਬਚਾਉਂਦੀ ਹੈ ਅਤੇ ਮਦਦ ਕਰਦੀ ਹੈ। ਪ੍ਰਿਯਾ ਡਾਕਟਰ ਬਣਨਾ ਚਾਹੁੰਦੀ ਸੀ ਪਰ ਇਕ ਮੁਲਾਕਾਤ ਨੇ ਉਨ੍ਹਾਂ ਨੂੰ ਪਾਇਲਟ ਬਣਨ ਲਈ ਪ੍ਰੇਰਿਤ ਕੀਤਾ। ਰੈਸਕਿਊ ਪਾਇਲਟ ਦੀ ਜਿਸ ਡਿਊਟੀ ਨੂੰ ਅੱਧੀਆਂ ਤੋਂ ਜ਼ਿਆਦਾ ਕੁੜੀਆਂ ਛੱਡ ਕੇ ਭੱਜ ਗਈਆਂ ਹਨ, ਉੱਥੇ ਪ੍ਰਿਯਾ ਫਿਲਹਾਲ 30 ਪੁਰਸ਼ਾਂ 'ਚ ਇਕੱਲੀ ਔਰਤ ਹੈ। ਉਹ 9 ਸਾਲ 'ਚ 1000 ਤੋਂ ਜ਼ਿਆਦਾ ਲੋਕਾਂ ਨੂੰ ਐਵਰੈਸਟ ਤੋਂ ਰੈਸਕਿਊ ਕਰ ਚੁੱਕੀ ਹੈ।
ਪ੍ਰਿਯਾ ਅਧਿਕਾਰੀ ਨੇ ਦੱਸਿਆ ਕਿ ਉਹ ਭਾਰਤ 'ਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਦਾਖਲਾ ਲੈਣ ਆਈ ਸੀ ਪਰ ਉਸ ਦੀ ਮਾਂ ਬੀਮਾਰ ਹੋਣ ਕਾਰਨ ਉਹ ਵਾਪਸ ਚਲੀ ਗਈ। ਮਾਂ ਦੇ ਠੀਕ ਹੋਣ 'ਤੇ ਉਹ ਕਾਠਮੰਡੂ 'ਚ ਹੀ ਏਅਰਲਾਈਂਸ 'ਚ ਕੈਬਿਨ ਕਰੂ ਦੀ ਨੌਕਰੀ ਕਰਨ ਲੱਗੀ। ਫਿਰ ਉਸ ਨੇ ਬੀ. ਐੱਸ. ਸੀ ਅਤੇ ਐੱਮ. ਬੀ. ਏ. ਕੀਤੀ। ਆਪਣੇ ਭਰਾ ਦੇ ਦੋਸਤ ਨੂੰ ਮਿਲਣ ਮਗਰੋਂ ਉਹ ਪਾਇਲਟ ਬਣਨ ਬਾਰੇ ਸੋਚਾਂ ਲੱਗ ਗਈ। ਉਸ ਨੇ ਇਸ ਸੁਪਨੇ ਪੂਰਾ ਕਰਕੇ ਹੀ ਦਮ ਲਿਆ।
ਉਸ ਨੇ ਦੱਸਿਆ ਕਿ ਆਪਣੀ ਸੁਰੱਖਿਆ ਲਈ ਉਸ ਨੇ ਬਾਕਸਿੰਗ ਵੀ ਸਿੱਖੀ ਤੇ ਉਹ ਇਕ ਚਾਕੂ ਹਮੇਸ਼ਾ ਆਪਣੀ ਜੇਬ 'ਚ ਰੱਖਦੀ ਹੈ। ਉਸ ਨੇ ਕਿਹਾ ਕਿ ਉਹ ਖੁਸ਼ ਹੈ ਕਿ ਜਿਸ ਐਵਰੈਸਟ 'ਤੇ ਲੱਖਾਂ ਲੋਕ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਮੈਂ ਸਿੱਧਾ ਲੈਂਡ ਕਰਦੀ ਹਾਂ।
ਪਾਕਿ 'ਚ ਵਧੀ 'ਤੰਦੂਰੀ ਚਾਹ' ਦੀ ਲੋਕਪ੍ਰਿਅਤਾ
NEXT STORY