ਨਵੀਂ ਦਿੱਲੀ (ਏਜੰਸੀ) - ਦੋਹਾ ਤੋਂ ਬੈਂਗਲੁਰੂ ਜਾ ਰਹੇ ਇੰਡੀਗੋ ਦੇ ਇਕ ਜਹਾਜ਼ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇਕ ਪਾਇਲਟ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ। ਬੀਮਾਰ ਹੋਣ ਕਾਰਨ ਬੈਂਗਲੁਰੂ ਜਾ ਰਹੀ ਫਲਾਈਟ ਵੀਰਵਾਰ ਨੂੰ ਮਸਕਟ ਵੱਲ ਮੋੜ ਦਿੱਤੀ ਗਈ। ਇਹ ਉਡਾਣ (6ਈ 1302) ਏ321 ਜਹਾਜ਼ ਰਾਹੀਂ ਸੰਚਾਲਤ ਕੀਤੀ ਜਾ ਰਹੀ ਸੀ। ਇਸ ਮਾਮਲੇ ਦੇ ਸਬੰਧ ਵਿਚ ਹਵਾਬਾਜ਼ੀ ਕੰਪਨੀ ਵਲੋਂ ਇਕ ਬਿਆਨ ਦਿੱਤਾ ਗਿਆ।
ਇਹ ਵੀ ਪੜ੍ਹੋ : Non-Veg ਦੇ ਸ਼ੌਕੀਨ ਹੋ ਜਾਓ ਸਾਵਧਾਨ ! WB 'ਚ ਰੈਸਟੋਰੈਂਟ ਦੇ ਕਿਚਨ 'ਚੋਂ ਸੜਿਆ ਤੇ ਉੱਲੀ ਲੱਗਾ ਚਿਕਨ ਬਰਾਮਦ
ਕੰਪਨੀ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ’ਚੋਂ ਇਕ ਦੀ ਸਿਹਤ ਖ਼ਰਾਬ ਹੋਣ 'ਤੇ ਤੁਰੰਤ ਮੈਡੀਕਲ ਸਹਾਇਤਾ ਦੀ ਲੋੜ ਪੈਣ ਕਾਰਨ ਫਲਾਈਟ ਨੂੰ ਮਸਕਟ ਵੱਲ ਮੋੜਿਆ ਗਿਆ ਹੈ। ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਜਹਾਜ਼ ਦੇ ਮਸਕਟ ’ਚ ਉਤਰਨ ਤੋਂ ਬਾਅਦ ਸਬੰਧਤ ਚਾਲਕ ਦਲ ਦੇ ਮੈਂਬਰ ਦਾ ਮੈਡੀਕਲ ਟੀਮ ਨੇ ਇਲਾਜ ਕੀਤਾ ਅਤੇ ਹੁਣ ਉਸਦੀ ਹਾਲਤ ਬਿਹਤਰ ਹੈ। ਫਲਾਈਟ ਵਿਚ ਸਵਾਰ ਯਾਤਰੀਆਂ ਨੂੰ ਬੈਂਗਲੁਰੂ ਪਹੁੰਚਾਉਣ ਲਈ ਇਕ ਬਦਲਵੇਂ ਜਹਾਜ਼ ਅਤੇ ਚਾਲਕ ਦਲ ਦੀ ਨਵੀਂ ਟੀਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧ ’ਚ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਜਵਾਕ ਦੇ ਡਾਇਪਰ 'ਚ 1 ਕਰੋੜ ਤੋਂ ਵੱਧ ਦਾ ਸੋਨਾ ! ਕਰੀਪੁਰ ਏਅਰਪੋਰਟ 'ਤੇ ਮਚੀ ਹਾਹਾਕਾਰ, ਪੂਰਾ ਟੱਬਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਉੱਤਰੀ ਓਡਿਸ਼ਾ ’ਚ ਹੜ੍ਹ ਦਾ ਕਹਿਰ, 370 ਪਿੰਡ ਪਾਣੀ ’ਚ ਡੁੱਬੇ
NEXT STORY