ਕਾਠਮੰਡੂ (ਏਜੰਸੀ)- ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਸੋਮਵਾਰ ਨੂੰ 4 ਦਿਨਾਂ ਦੇ ਸਰਕਾਰੀ ਦੌਰੇ 'ਤੇ ਚੀਨ ਲਈ ਰਵਾਨਾ ਹੋਏ। ਇਸ ਦੌਰੇ ਦੌਰਾਨ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਸੀ ਹਿੱਤਾਂ ਦੇ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕਰਨ ਵਾਲੇ ਹਨ। ਓਲੀ ਦਾ ਆਪਣੇ ਕਾਰਜਕਾਲ ਦੌਰਾਨ ਕਿਸੇ ਗੁਆਂਢੀ ਦੇਸ਼ ਦਾ ਇਹ ਪਹਿਲਾ ਦੌਰਾ ਹੈ। ਇੱਥੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਓਲੀ ਆਪਣੇ ਚੀਨੀ ਹਮਰੁਤਬਾ ਲੀ ਕੇਕਿਯਾਂਗ ਦੇ ਸੱਦੇ 'ਤੇ ਬੀਜਿੰਗ ਦਾ ਦੌਰਾ ਕਰ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਫੁੱਟਬਾਲ ਮੈਚ ਦੌਰਾਨ ਮਚੀ ਭਾਜੜ, ਕਈ ਲੋਕਾਂ ਦੀ ਮੌਤ
ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਓਲੀ 2 ਤੋਂ 5 ਦਸੰਬਰ ਤੱਕ ਆਪਣੇ ਦੌਰੇ ਦੌਰਾਨ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਲੀ ਨਾਲ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਦੁਵੱਲੀ ਗੱਲਬਾਤ ਕਰਨਗੇ। ਉਹ ਚੀਨ ਦੇ 39 ਮੈਂਬਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਇਸ ਦੌਰੇ 'ਤੇ ਉਨ੍ਹਾਂ ਦੀ ਪਤਨੀ ਰਾਧਿਕਾ ਸ਼ਾਕਿਆ ਵੀ ਉਨ੍ਹਾਂ ਦੇ ਨਾਲ ਹੈ। ਓਲੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਦੇ ਚੇਅਰਮੈਨ ਝਾਓ ਲੇਜੀ ਨਾਲ ਵੀ ਮੁਲਾਕਾਤ ਕਰਨਗੇ ਅਤੇ ਉਹ ਬੀਜਿੰਗ ਵਿੱਚ ਪੇਕਿੰਗ ਯੂਨੀਵਰਸਿਟੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਮੁੱਖ ਬੁਲਾਰੇ ਹੋਣਗੇ।
ਇਹ ਵੀ ਪੜ੍ਹੋ: ਅਮਰੀਕਾ ਦੀਆਂ ਇਹ ਤਸਵੀਰਾਂ ਵੇਖ ਖੜ੍ਹੇ ਹੋਣਗੇ ਰੌਂਗਟੇ, ਭਾਰਤੀ ਯੂਟਿਊਬਰ ਨੇ ਸਾਂਝੀ ਕੀਤੀ ਵੀਡੀਓ
ਚੀਨ ਸਮਰਥਕ ਨੇਤਾ ਮੰਨੇ ਜਾਣ ਵਾਲੇ ਓਲੀ ਆਪਣੀ ਕਮਿਊਨਿਸਟ ਪਾਰਟੀ ਆਫ ਨੇਪਾਲ (ਯੂਨੀਫਾਈਡ ਮਾਰਕਸਵਾਦੀ-ਲੈਨਿਨਵਾਦੀ) ਅਤੇ ਨੇਪਾਲੀ ਕਾਂਗਰਸ ਨਾਲ ਬਣੀ ਗਠਜੋੜ ਸਰਕਾਰ ਦੀ ਅਗਵਾਈ ਕਰਦੇ ਹਨ, ਅਤੇ ਉਨ੍ਹਾਂ ਦੀ ਸਰਕਾਰ, ਚੀਨ ਅਤੇ ਭਾਰਤ ਨਾਲ ਸੰਤੁਲਿਤ ਸਬੰਧ ਚਾਹੁੰਦੀ ਹੈ। ਓਲੀ ਤੋਂ ਪਹਿਲਾਂ 2008 'ਚ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਇਕੱਲੇ ਅਜਿਹੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਚੀਨ ਦਾ ਦੌਰਾ ਕੀਤਾ ਸੀ। ਹੋਰ ਪ੍ਰਧਾਨ ਮੰਤਰੀਆਂ ਨੇ ਸਭ ਤੋਂ ਪਹਿਲਾਂ ਭਾਰਤ ਦਾ ਦੌਰਾ ਕੀਤਾ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ 7 ਲੱਖ ਵਿਦੇਸ਼ੀ ਵਿਦਿਆਰਥੀਆਂ ਲਈ ਨਵਾਂ ਸਾਲ ਲਿਆਏਗਾ ਆਫ਼ਤ, ਛੱਡਣਾ ਪੈ ਸਕਦੈ ਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਫਗਾਨਿਸਤਾਨ 'ਚ ਹੁਣ ਤੱਕ ਏਡਜ਼ ਦੇ 200 ਮਾਮਲੇ ਦਰਜ
NEXT STORY