ਕਾਠਮੰਡੂ (ਭਾਸ਼ਾ)- ਨੇਪਾਲ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਐਤਵਾਰ ਨੂੰ ਨੇਪਾਲਗੰਜ ਤੋਂ ਦੋ ਭਾਰਤੀਆਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਨੇਪਾਲ ਪੁਲਸ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਭਾਰਤ ਦੇ ਕੋਲਕਾਤਾ ਵਾਸੀ ਜ਼ਿਆਉਲ ਹੱਕ ਸ਼ੇਸ਼ (38) ਅਤੇ ਕਿਸ਼ੋਰ (18), ਨੇਪਾਲਗੰਜ ਵਾਸੀ ਨਫੀਸ ਮੁਹੰਮਦ ਕਬਾਡੀਆ (24) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਟ੍ਰਾਮਾਡੋਲ ਦੀਆਂ 5,000 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਜ਼ੇਲੇਂਸਕੀ ਤੋਂ ਜਨਤਕ ਮੁਆਫ਼ੀ ਚਾਹੁੰਦਾ ਹੈ ਟਰੰਪ ਪ੍ਰਸ਼ਾਸਨ
ਇਸ ਵਿੱਚ ਕਿਹਾ ਗਿਆ ਹੈ ਕਿ ਜੈਸਪੁਰ ਪੁਲਸ ਸਟੇਸ਼ਨ ਤੋਂ ਭੇਜੀ ਗਈ ਇੱਕ ਪੁਲਸ ਟੀਮ ਨੇ ਭਾਰਤ ਤੋਂ ਨੇਪਾਲ ਜਾ ਰਹੇ ਇੱਕ ਭਾਰਤੀ ਨੰਬਰ ਪਲੇਟ ਵਾਲੇ ਮੋਟਰਸਾਈਕਲ ਦੀ ਜਾਂਚ ਕਰਦੇ ਹੋਏ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਜਹਾਜ਼ ਵਾਹਕ ਪਹੁੰਚਿਆ ਦੱਖਣੀ ਕੋਰੀਆ
NEXT STORY