ਵਾਸ਼ਿੰਗਟਨ(ਬਿਊਰੋ)— ਦੁਕਾਨ ਜਾਂ ਵੱਡੇ ਸਟੋਰ 'ਚੋਂ ਖਰੀਦੇ ਕੱਪੜਿਆਂ ਨੂੰ ਅਕਸਰ ਲੋਕ ਨਵਾਂ ਹੋਣ ਕਾਰਨ ਬਿਨਾਂ ਧੋਤੇ ਹੀ ਪਾ ਲੈਂਦੇ ਹਨ। ਪਰ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਇਹ ਆਦਤ ਤੁਹਾਨੂੰ ਗੰਭੀਰ ਰੂਪ ਨਾਲ ਬੀਮਾਰ ਵੀ ਬਣਾ ਸਕਦੀ ਹੈ। ਅਮਰੀਕਾ ਵਿਚ ਹੋਏ ਇਕ ਅਧਿਐਨ ਵਿਚ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਨਵੇਂ ਕੱਪੜੇ ਜਦੋਂ ਵੀ ਖਰੀਦੋ ਤਾਂ ਉਨ੍ਹਾਂ ਨੂੰ ਧੋ ਕੇ ਹੀ ਪਾਓ।
ਖੋਜਕਰਤਾਵਾਂ ਨੇ ਇਨਫੈਕਸ਼ਨ ਤੋਂ ਬਚਣ ਲਈ ਸ਼ਾਪਿੰਗ ਤੋਂ ਬਾਅਦ ਆਪਣੇ ਹੱਥ ਚੰਗੀ ਤਰ੍ਹਾਂ ਨਾਲ ਧੋਣ ਦੀ ਵੀ ਸਲਾਹ ਦਿੱਤੀ ਹੈ। ਇੱਥੇ ਇਕ ਰਿਟੇਲ ਸਟੋਰ ਵਿਚ ਸੇਲਸਵੁਮਨ ਰਹਿ ਚੁੱਕੀ ਟੋਰੀ ਪੈਟਰਿਕ ਨੇ ਦੱਸਿਆ ਕਿ ਕਿਸੇ ਗ੍ਰਾਹਕ ਦੇ ਕੱਪੜੇ ਦਾ ਟਰਾਇਲ ਕਰਨ ਤੋਂ ਬਾਅਦ ਉਸ ਨੂੰ ਤੁਰੰਤ ਸ਼ੈਫਲ ਵਿਚ ਵਾਪਸ ਲਗਾ ਦਿੱਤਾ ਜਾਂਦਾ ਹੈ। ਸ਼ੈਲਫ ਵਿਚ ਵਾਪਸ ਲਗਾਉਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਜਾਂਦੀ ਹੈ।
ਇੰਝ ਕੀਤਾ ਅਧਿਐਨ—
ਡਾ. ਟਿਅਰਨੋ ਨੇ ਇਸ ਅਧਿਐਨ ਲਈ ਸ਼ਰਟ, ਪੈਂਟ ਤੋਂ ਲੈ ਕੇ ਸਵਿਮਸੂਟ ਤੱਕ 14 ਵੱਖ-ਵੱਖ ਕੱਪੜਿਆਂ ਵਿਚ ਬੈਕਟੀਰੀਆ ਅਤੇ ਗੰਦਗੀ ਦੀ ਜਾਂਚ ਕੀਤੀ। ਕੁੱਝ ਕੱਪੜਿਆਂ ਵਿਚ ਇੰਨੀ ਜ਼ਿਆਦਾ ਗੰਦਗੀ ਮਿਲੀ ਕਿ ਉਨ੍ਹਾਂ ਨੂੰ ਖੁਦ ਵੀ ਹੈਰਾਨੀ ਹੋ ਰਹੀ ਸੀ। ਪਸੀਨੇ ਤੋਂ ਲੈ ਕੇ ਸਰੀਰ ਵਿਚੋਂ ਨਿਕਲਣ ਵਾਲੇ ਕਈ ਤਰ੍ਹਾਂ ਦੇ ਪਦਾਰਥ ਨਵੇਂ ਖਰੀਦੇ ਗਏ ਕੱਪੜਿਆਂ 'ਤੇ ਪਾਏ ਗਏ। ਖੋਜਕਰਤਾਵਾਂ ਨੇ ਕਿਹਾ ਕਿ ਇਸ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਟੋਰ ਵਿਚ ਕੱਪੜੇ ਖਰੀਦਣ ਤੋਂ ਪਹਿਲਾਂ ਟ੍ਰਾਇਲ ਕਰਨਾ ਚਾਹੀਦਾ ਹੈ ਜਾਂ ਨਹੀਂ। ਕਈ ਲੋਕਾਂ ਦੇ ਟ੍ਰਾਇਲ ਕਰਨ ਕਾਰਨ ਕੱਪੜਿਆਂ ਵਿਚ ਇੰਨੇ ਬੈਕਟੀਰੀਆ ਲੱਗੇ ਹੁੰਦੇ ਹਨ ਕਿ ਉਨ੍ਹਾਂ ਨਾਲ ਚਮੜੀ ਵਿਚ ਗੰਭੀਰ ਐਲਰਜੀ ਹੋ ਸਕਦੀ ਹੈ।
ਜਾਪਾਨ ਦੇ ਅਪ੍ਰਵਾਸੀ ਸੁਧਾਰ ਕੇਂਦਰ 'ਚ ਇਕ ਭਾਰਤੀ ਦੀ ਮੌਤ
NEXT STORY