ਬੀਜਿੰਗ-ਚੀਨ ਨੇ ਭਾਰਤ ਨਾਲ ਫੌਜ ਪੱਧਰੀ ਗੱਲਬਾਤ ਦੇ ਨਵੇਂ ਦੌਰ ਨੂੰ 'ਸਰਾਕਾਤਮਕ ਅਤੇ ਰਚਨਾਤਮਕ' ਦੱਸਿਆ ਅਤੇ ਕਿਹਾ ਕਿ ਬੀਜਿੰਗ ਸਰਹੱਦੀ ਮੁੱਦਿਆਂ ਨੂੰ 'ਉਚਿਤ ਢੰਗ ਨਾਲ ਸੰਭਾਲਣ' ਲਈ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰੇਗਾ। ਨਾਲ ਹੀ ਚੀਨ ਨੇ ਗੁਆਂਢੀਆਂ ਨੂੰ 'ਧਮਕਾਉਣ' ਸੰਬੰਧੀ ਅਮਰੀਕਾ ਦੇ ਦੋਸ਼ ਦਾ ਖੰਡਨ ਕੀਤਾ ਹੈ ਅਤੇ ਭਾਰਤ ਅਤੇ ਚੀਨ ਦਰਮਿਆਨ 14ਵੇਂ ਦੌਰ ਦੀ ਫੌਜੀ ਗੱਲਬਾਤ 12 ਜਨਵਰੀ ਨੂੰ ਹੋਈ ਸੀ ਜਿਸ 'ਚ ਦੋਵੇਂ ਪੱਖ ਪੂਰਬੀ ਲੱਦਾਖ 'ਚ ਟਕਰਾਅ ਦੇ ਬਾਕੀ ਮੁੱਦਿਆਂ 'ਤੇ 'ਆਪਸੀ ਸਵੀਕਾਰਯੋਗ ਹੱਲ' 'ਤੇ ਪਹੁੰਚਣ ਲਈ ਫੌਜੀ ਅਤੇ ਕੂਟਨੀਤਕ ਚੈਨਲਾਂ ਰਾਹੀਂ ਗੱਲਬਾਤ ਜਾਰੀ ਰੱਖਣ 'ਤੇ ਸਹਿਮਤ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ ਲੋਕ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
ਚੀਨ ਦੇ ਰਾਸ਼ਟਰੀ ਰੱਖਿਆ ਮੰਤਰਾਲਾ ਦੇ ਬੁਲਾਰੇ ਸੀਨੀਅਰ ਕਰਨਲ ਵੂ ਕਿਆਨ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਚੀਨੀ ਪੱਖ ਦਾ ਮੰਨਣਾ ਹੈ ਕਿ ਗੱਲਬਾਤ ਦਾ ਇਹ ਦੌਰ ਸਕਾਰਾਤਮਕ ਅਤੇ ਰਚਨਾਤਮਕ ਰਿਹਾ ਅਤੇ ਚੀਨ ਗੱਲਬਾਤ ਰਾਹੀਂ ਸਰਹੱਦੀ ਮੁੱਦਿਆਂ ਨੂੰ ਸਹੀ ਢੰਗ ਨਾਲ ਸੰਭਾਲਣ ਲਈ ਭਾਰਤੀ ਪੱਖ ਨਾਲ ਮਿਲ ਕੇ ਕੰਮ ਕਰੇਗਾ।
ਇਹ ਵੀ ਪੜ੍ਹੋ : ਕਾਬੁਲ 'ਚ ਮੌਜੂਦ ਤਾਲਿਬਾਨ ਸਰਕਾਰ ਤੋਂ ਪਾਕਿਸਤਾਨ ਨੂੰ ਜ਼ਿਆਦਾ ਉਮੀਦ ਨਹੀਂ : ਮੋਈਦ ਯੁਸੁਫ਼
ਗੱਲ਼ਬਾਤ ਤੋਂ ਪਹਿਲਾਂ ਭਾਰਤੀ ਅਧਿਕਾਰੀਆਂ ਨੇ 14ਵੇਂ ਦੌਰ ਦੀ ਗੱਲ਼ਬਾਤ 'ਚ ਪੂਰਬੀ ਲੱਦਾਖ 'ਚ ਹਾਟ ਸਪ੍ਰਿੰਗਸ 'ਤੇ ਫੌਜੀਆਂ ਦੇ ਪਿਛੇ ਹਟਣ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਦੀ ਉਮੀਦ ਜਤਾਈ ਸੀ। ਸੀਨੀਅਰ ਕਰਨਲ ਵੂ ਕਿਆਨ ਨੇ ਵੀਰਵਾਰ ਨੂੰ ਪ੍ਰੈੱਸ ਬ੍ਰੀਫਿੰਗ 'ਚ ਕਿਹਾ ਕਿ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਦੀਆਂ ਉਨ੍ਹਾਂ ਟਿਪਣੀਆਂ ਦੀ ਤਿੱਖੀ ਆਲੋਚਨਾ ਕੀਤੀ ਜਿਸ 'ਚ ਉਨ੍ਹਾਂ ਨੇ ਚੀਨ 'ਤੇ ਆਪਣੇ ਗੁਆਂਢੀਆਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਇਕ ਦਿਨ 'ਚ ਸਾਹਮਣੇ ਆਏ 4,189 ਨਵੇਂ ਮਾਮਲੇ ਤੇ 45 ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂਰਪੀਅਨ ਯੂਨੀਅਨ ਦੀ ਡਰੱਗ ਰੈਗੂਲੇਟਰੀ ਸੰਸਥਾ ਨੇ ਫਾਈਜ਼ਰ ਦੀ ਕੋਵਿਡ ਰੋਕੂ ਦਵਾਈ ਦੀ ਵਰਤੋਂ ਦਾ ਦਿੱਤਾ ਸੁਝਾਅ
NEXT STORY