ਸਿਡਨੀ (ਬਿਊਰੋ): ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ ਸਥਾਨਕ ਤੌਰ ’ਤੇ ਕੋਈ ਨਵਾਂ ਕੇਸ ਦਰਜ ਨਹੀਂ ਹੋਇਆ। ਰਿਪੋਟਿੰਗ ਮਿਆਦ ਤੋਂ ਬਾਹਰ ਇਕ ਕੇਸ ਦਰਜ ਹੋਇਆ ਸੀ, ਜੋ ਐਵਲਨ ਆਰ.ਐਸ.ਐਲ. ਕਲੱਸਟਰ ਨਾਲ ਜੁੜਿਆ ਹੋਇਆ ਹੈ। ਇਸ ਦੀ ਗਿਣਤੀ ਕੱਲ੍ਹ ਦੇ ਅੰਕੜਿਆਂ ਵਿਚ ਕੀਤੀ ਜਾਵੇਗੀ।
ਹੋਟਲ ਇਕਾਂਤਵਾਸ ਵਿਚ ਵਿਦੇਸ਼ੀ ਯਾਤਰੀਆਂ ਨਾਲ ਸਬੰਧਤ ਛੇ ਕੇਸਾਂ ਦਾ ਇਲਾਜ ਕੀਤਾ ਗਿਆ।ਪਿਛਲੇ ਦਿਨ 30,000 ਤੋਂ ਵੱਧ ਕੇ ਵਾਇਰਸ ਲਈ ਟੈਸਟ ਕੀਤੇ ਗਏ ਜਦਕਿ ਹੁਣ ਲੋਕਾਂ ਦੀ ਗਿਣਤੀ ਘੱਟ ਕੇ ਸਿਰਫ 27,800 ਰਹਿ ਗਈ। ਐਨ.ਐਸ.ਡਬਲਊ. ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੰਟ ਨੇ ਕਿਹਾ ਕਿ ਸਾਨੂੰ ਅੱਜ ਸਵੇਰੇ ਐਵਲਨ ਕਲੱਸਟਰ ਨਾਲ ਸਬੰਧਤ ਇਕ ਵਿਅਕਤੀ ਬਾਰੇ ਸੂਚਿਤ ਕੀਤਾ ਗਿਆ ਅਤੇ ਉਹ ਉੱਤਰੀ ਬੀਚਾਂ ਦੇ ਉੱਤਰੀ ਜ਼ੋਨ ਵਿਚ ਰਹਿੰਦਾ ਹੈ। ਪੀੜਤ ਵਿਅਕਤੀ ਕੁਆਰੰਟੀਨ ਵਿਚ ਸੀ ਪਰ ਫਿਰ ਵੀ ਉਸ ਵਿਚ ਕੋਰੋਨਾ ਲੱਛਣ ਵਧਣੇ ਸ਼ੁਰੂ ਹੋਏ। ਉਸ ਨੇ ਟੈਸਟ ਕਰਵਾਇਆ ਅਤੇ ਪਾਜ਼ੇਟਿਵ ਪਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਜੂਲੀਅਨ ਅਸਾਂਜੇ ਦੀ ਹਵਾਲਗੀ ਜ਼ਮਾਨਤ ਰੱਦ, ਰਹਿਣਗੇ ਲੰਡਨ ਜੇਲ੍ਹ 'ਚ
ਉੱਧਰ ਵਿਕਟੋਰੀਆ ਵਿਚ ਬੀਤੇ ਇੱਕ ਹਫ਼ਤੇ ਦੌਰਾਨ ਕੋਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ। ਰਾਜ ਵਿਚ ਕੋਰੋਨਾ ਦੇ 41 ਸਰਗਰਮ ਮਾਮਲੇ ਸਨ ਅਤੇ ਇਨ੍ਹਾਂ ਵਿਚੋਂ 3 ਹੁਣ ਠੀਕ ਹੋ ਚੁੱਕੇ ਹਨ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 38 ਰਹਿ ਗਈ ਹੈ। ਬੀਤੇ ਕੱਲ੍ਹ, ਬੁੱਧਵਾਰ ਨੂੰ 32,767 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਬੀਤੇ 3 ਦਿਨਾਂ ਵਿਚ ਅਜਿਹੀ ਜਾਂਚ ਦਾ ਅੰਕੜਾ ਇੱਕ ਲੱਖ ਨੂੰ ਪਾਰ ਕਰ ਗਿਆ ਹੈ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਕੋਰੋਨਾ ਦੇ ਕੁੱਲ 28,543 ਮਾਮਲੇ ਹਨ ਜਦਕਿ 909 ਲੋਕਾਂ ਦੀ ਮੌਤ ਹੋਈ ਹੈ।
ਅਮਰੀਕਾ 'ਚ ਹੋਈ ਹਿੰਸਾ ਦੀ ਕੈਨੇਡੀਅਨ ਪੀ. ਐੱਮ. ਨੇ ਕੀਤੀ ਨਿੰਦਾ
NEXT STORY