ਇਸਲਾਮਾਬਾਦ- ਪਾਕਿਸਤਾਨ 'ਚ ਵਧਦੀਆਂ ਅੱਤਵਾਦੀ ਘਟਨਾਵਾਂ ਨੇ ਸ਼ਹਿਬਾਜ਼ ਸਰਕਾਰ ਦੀ ਨੱਕ 'ਤ ਦਮ ਕੀਤਾ ਹੋਇਆ ਹੈ। ਨਵੇਂ-ਨਵੇਂ ਅੱਤਵਾਦੀ ਸੰਗਠਨ ਹੁਣ ਸਿਰ ਕੱਢਣ ਲੱਗੇ ਹਨ। ਖਾਸ ਗੱਲ ਇਹ ਹੈ ਕਿ ਜ਼ਿਆਦਾਤਰ 'ਚ ਪਾਕਿ ਫੌਜ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਅੱਤਵਾਦੀ ਸੰਗਠਨ ਤਹਿਰੀਕ-ਏ-ਜ਼ਿਹਾਦ ਪਾਕਿਸਤਾਨ (TJP) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਬਲੋਚਿਸਤਾਨ 'ਚ ਇਕ ਆਰਮੀ ਕੈਂਪ 'ਤੇ ਕਬਜ਼ਾ ਕਰ ਲਿਆ ਹੈ। ਸੰਗਠਨ ਦੇ ਬੁਲਾਰੇ ਨੇ ਖੁਦ ਟਵਿਟਰ 'ਤੇ ਇਸਦੀ ਜਾਣਕਾਰੀ ਦਿੱਤੀ। ਬੁਲਾਰੇ ਨੇ ਦਾਅਵਾ ਕੀਤਾ ਕਿ ਅੱਤਵਾਦੀਆਂ ਅਤੇ ਫੌਜ ਵਿਚਾਰ ਪੂਰੀ ਰਾਤ ਮੁਕਾਬਲਾ ਚੱਲਿਆ ਜਿਸ ਵਿਚ 40 ਤੋਂ ਵੱਧ ਫੌਜੀ ਮਾਰੇ ਗਏ। ਹਾਲਾਂਕਿ ਇਸ ਦਾਅਵੇ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਬੁਲਾਰੇ ਮੁਹੰਮਦ ਕਾਸਿਮ ਨੇ ਅਗਲੇ ਟਵੀਟ 'ਚ ਕਿਹਾ ਕਿ ਫੌਜੀ ਕੈਂਪ ਦੀਆਂ ਕੰਧਾਂ ਨੂੰ ਬਾਰੂਦ ਨਾਲ ਤੋੜ ਕੇ ਦੌੜ ਰਹੇ ਹਨ। ਹੁਣ ਤਕ 40 ਜਵਾਨਾਂ ਦੀਆਂ ਲਾਸ਼ਾਂ ਸਾਡੇ ਸਾਥੀਾਂ ਦੇ ਸਾਹਮਣੇ ਪਈਆਂ ਹਨ। ਫਿਲਹਾਲ ਇਸ ਸੰਬਧ 'ਚ ਪਾਕਿਸਤਾਨ ਫੌਜ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ। ਗੁਆਂਢੀ ਦੇਸ਼ ਅਫਗਾਨਿਸਤਾਨ 'ਚ ਤਾਲਿਬਾਨ ਰਾਜ ਆਉਣ ਤੋਂ ਬਾਅਦ ਪਾਕਿਸਤਾਨ ਫੌਜ 'ਤੇ ਅੱਤਵਾਦੀ ਹਮਲੇ ਵੱਧ ਗਏ ਹਨ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TJP) ਨੇ ਪਿਛਲੇ ਸਾਲ 262 ਅੱਤਵਾਦੀ ਹਮਲੇ ਕੀਤੇ ਜਿਸ ਵਿਚ ਜ਼ਿਆਦਾਤਰ ਪਾਕਿਸਤਾਨੀ ਫੌਜੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਗਏ ਸਨ।
ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਬੁਲਾਰੇ ਮੁੱਲਾ ਮੁਹੰਮਦ ਕਾਸਿਮ ਨੇ ਇਕ ਟੀਵਟ 'ਚ ਕਿਹਾ ਕਿ ਕੱਲ ਰਾਤ ਤੋਂ ਸਾਡੇ ਲੜਾਕੇ ਮੁਸਲਿਮ ਬਾਗ ਬਲੋਚਿਸਤਾਨ 'ਚ ਫੌਜੀ ਕੈਂਪ 'ਚ ਦਾਖਲ ਹੋਏ ਅਤੇ ਅਜੇ ਵੀ ਇਕ ਭਿਆਨ ਜੰਗ ਚੱਲ ਰਹੀ ਹੈ। ਮੈਂ ਬਾਕੀ ਜਾਣਕਾਰੀ ਬਾਅਦ 'ਚ ਦੇਵਾਂਗਾ।
ਬੰਗਲਾਦੇਸ਼ 'ਚ ਸ਼ਕਤੀਸ਼ਾਲੀ ਚੱਕਰਵਾਤ ਕਾਰਨ ਹਾਈ ਅਲਰਟ, ਲੱਖਾਂ ਲੋਕਾਂ ਨੂੰ ਸਮੁੰਦਰੀ ਤੱਟ ਤੋਂ ਹਟਾਉਣ ਦੇ ਹੁਕਮ
NEXT STORY