ਜਲੰਧਰ (ਏਜੰਸੀ)- ਅਮਰੀਕਾ ’ਚ ਇਕ ਨਵੇਂ ਵਾਇਰਸ ‘ਕੈਂਪ ਹਿੱਲ’ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਹ ਵਾਇਰਸ ਹੈਨੀਪਾਵਾਇਰਸ ਪਰਿਵਾਰ ਨਾਲ ਸਬੰਧਤ ਹੋ ਸਕਦਾ ਹੈ ਅਤੇ ਇਹ ਵਾਇਰਸ ਚੂਹਿਆਂ ਤੋਂ ਮਨੁੱਖਾਂ ’ਚ ਫੈਲ ਸਕਦਾ ਹੈ। ਹੈਨੀਪਾਵਾਇਰਸ ’ਚ ਬਹੁਤ ਘਾਤਕ ਨਿਪਾਹ ਵਾਇਰਸ ਸ਼ਾਮਲ ਹੈ, ਜਿਸਨੇ ਦੱਖਣ-ਪੂਰਬੀ ਏਸ਼ੀਆ ’ਚ ਕਹਿਰ ਵ੍ਹਰਾਇਆ ਹੈ, ਜਦੋਂ ਕਿ ‘ਕੈਂਪ ਹਿੱਲ ਵਾਇਰਸ’ ਮਨੁੱਖਾਂ ’ਚ ਕਦੇ ਦਰਜ ਨਹੀਂ ਕੀਤਾ ਗਿਆ ਹੈ। ਇਕ ਨਵੇਂ ਭੂਗੋਲਿਕ ਖੇਤਰ ’ਚ ਇਸ ਵਾਇਰਸ ਦੀ ਮੌਜੂਦਗੀ ਨੇ ਖੋਜਕਰਤਾਵਾਂ ਲਈ ਇਕ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਹ ਸਾਹ ਲੈਣ ’ਚ ਤਕਲੀਫ਼, ਦਿਮਾਗ ’ਚ ਸੋਜ, ਦੌਰੇ ਅਤੇ ਕੋਮਾ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ: ਇਸ ਦਿਨ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਮੋਦੀ, ਤਰੀਕ ਆਈ ਸਾਹਮਣੇ
ਬੁਖਾਰ ਤੇ ਥਕਾਵਟ ਹਨ ਸ਼ੁਰੂਆਤੀ ਲੱਛਣ
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੈਂਪ ਹਿੱਲ ਵਾਇਰਸ ਲੈਂਗਿਆ ਵਾਇਰਸ ਨਾਲ ਸਬੰਧਤ ਹੈ, ਜੋ ਚੀਨ ’ਚ ਚੂਹਿਆਂ ਤੋਂ ਲੋਕਾਂ ’ਚ ਫੈਲਿਆ ਹੈ। ਇਸ ਨਾਲ ਬੁਖਾਰ ਅਤੇ ਥਕਾਵਟ ਵਰਗੇ ਲੱਛਣ ਪੈਦਾ ਹੋਏ। ਨਿਪਾਹ ਅਤੇ ਹੇਂਡਰਾ ਸਮੇਤ ਹੋਰ ਹੈਨੀਪਾਵਾਇਰਸ ਦੀ ਮੌਤ ਦਰ 70 ਫੀਸਦੀ ਤੱਕ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਅਨੁਸਾਰ ਲੈਂਗਿਆ ਵਾਇਰਸ ਚੀਨ ’ਚ ਖੋਜਕਰਤਾਵਾਂ ਨੇ ਇਕ ਨਵੇਂ ਜ਼ੂਨੋਟਿਕ ਹੈਨੀਪਾਵਾਇਰਸ ਦੀ ਪਛਾਣ ਕੀਤੀ ਸੀ ਜੋ ਇਕ ਬੁਖਾਰ ਤੋਂ ਪੀੜਤ ਬੀਮਾਰੀ ਨਾਲ ਜੁੜਿਆ ਹੈ। ਅਪ੍ਰੈਲ 2018 ਤੋਂ ਅਗਸਤ 2021 ਤੱਕ ਕੀਤੇ ਗਏ ਸਰਵੇਖਣ ਅਨੁਸਾਰ ਕੁਝ ਮਰੀਜ਼ਾਂ ਅਤੇ ਇਕ ਪਸ਼ੂਆਂ ਦੀ ਆਬਾਦੀ ’ਚ ਲੈਂਗਿਆ ਵਾਇਰਸ ਪਾਇਆ ਗਿਆ ਹੈ।
ਇਹ ਵੀ ਪੜ੍ਹੋ: ਯਾਤਰੀਆਂ ਨਾਲ ਭਰੀ ਬੱਸ 'ਤੇ ਡਿੱਗਾ ਕ੍ਰੈਸ਼ ਹੋਇਆ ਜਹਾਜ਼, ਹਰ ਪਾਸੇ ਅੱਗ ਹੀ ਅੱਗ
ਵਾਇਰਸ ਮਨੁੱਖਾਂ ਲਈ ਸਿੱਧਾ ਖ਼ਤਰਾ
ਖੋਜ ਪੱਤਰ ’ਚ ਖੋਜਕਰਤਾਵਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ’ਚ ਹੈਨੀਪਾਵਾਇਰਸ ਦੀ ਖੋਜ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਪਤਾ ਲੱਗੇਗਾ ਕਿ ਇਹ ਵਾਇਰਸ ਪਹਿਲਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ ’ਤੇ ਜ਼ਿਆਦਾ ਫੈਲ ਸਕਦਾ ਹੈੈ ।
ਖੋਜਕਰਤਾਵਾਂ ਦੀ ਇਕ ਤਾਜ਼ਾ ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਹੈਨੀਪਾਵਾਇਰਸ ਨਾਲ ਜੁੜੀਆਂ ਉੱਚ ਮੌਤ ਦਰਾਂ ਨੂੰ ਦੇਖਦੇ ਹੋਏ ਕੈਂਪ ਹਿੱਲ ਵਾਇਰਸ ਦਾ ਪਤਾ ਲਾਉਣਾ ਅਤੀਤ ਅਤੇ ਸੰਭਾਵਿਤ ਭਵਿੱਖ ਦੀਆਂ ਘਟਨਾਵਾਂ ਬਾਰੇ ਚਿੰਤਾਵਾਂ ਵਧਾਉਂਦਾ ਹੈ। ਹਾਲਾਂਕਿ ਵਿਗਿਆਨੀ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਇਹ ਨਿਰਧਾਰਤ ਕਰਨ ਲਈ ਹੋਰ ਖੋਜ ਦੀ ਲੋੜ ਹੈ ਕਿ ਕੀ ਇਹ ਵਾਇਰਸ ਮਨੁੱਖਾਂ ਲਈ ਸਿੱਧਾ ਖ਼ਤਰਾ ਹੈ।
ਇਹ ਵੀ ਪੜ੍ਹੋੋ: ਇਸ ਦਿਨ ਤੋਂ ਕਰਵਾ ਸਕਦੇ ਹੋ H-1B ਵੀਜ਼ਾ ਲਈ ਰਜਿਸਟ੍ਰੇਸ਼ਨ, ਜਾਣੋ ਇਸਦੀ ਪੂਰੀ ਪ੍ਰਕਿਰਿਆ ਅਤੇ ਫੀਸ
ਵੱਡੇ ਪੱਧਰ ’ਤੇ ਫੈਲਣ ਦੀ ਸੰਭਾਵਨਾ
ਡਬਲਯੂ. ਐੱਚ. ਓ. ਹੈਨੀਪਾਵਾਇਰਸ ਨੂੰ ਪ੍ਰਮੁੱਖ ਤਰਜੀਹੀ ਰੋਗਾਣੂ ਅਤੇ ਕੌਮਾਂਤਰੀ ਜਨਤਕ ਸਿਹਤ ਲਈ ਵੱਡਾ ਖ਼ਤਰਾ ਮੰਨਦਾ ਹੈ। ਹੈਨੀਪਾਵਾਇਰਸ ਵਾਇਰਸਾਂ ਦਾ ਇਕ ਸਮੂਹ ਹੈ ਜੋ ਮਨੁੱਖਾਂ ਅਤੇ ਜਾਨਵਰਾਂ ਵਿਚ ਗੰਭੀਰ ਸਾਹ ਅਤੇ ਤੰਤੂ ਸਬੰਧੀ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਹੈਨੀਪਾਵਾਇਰਸ ਲਈ ਕੋਈ ਇਲਾਜ ਜਾਂ ਟੀਕਾ ਨਹੀਂ ਹੈ। ਪਹਿਲਾਂ ਮੰਨਿਆ ਜਾਂਦਾ ਸੀ ਕਿ ਕੈਂਪ ਹਿੱਲ ਵਾਇਰਸ ਬਾਰੇ ਇਹ ਸਿਰਫ਼ ਆਸਟ੍ਰੇਲੀਆਈ ਫਲ ਖਾਣ ਵਾਲੇ ਚਮਗਿੱਦੜਾਂ ਤੋਂ ਹੀ ਫੈਲਦਾ ਹੈ ਪਰ ਉੱਤਰੀ ਅਮਰੀਕੀ ਚੂਹਿਅਾਂ ’ਚ ਇਸਦਾ ਦਿਸਣਾ ਦੱਸਦਾ ਹੈ ਕਿ ਵਾਇਰਸ ਪਹਿਲਾਂ ਦੇ ਮੁਕਾਬਲੇ ਵੱਡੇ ਪੱਧਰ ’ਤੇ ਫੈਲ ਸਕਦਾ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਮਨੁੱਖ ’ਚ ਇਸ ਦੇ ਕੇਸ ਜਾਣਕਾਰੀ ਮਹੀਂ ਮਿਲੀ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਵਾਇਰਸ ਅਤੇ ਇਸਦੇ ਕਾਰਨ ਹਾਣ ਵਾਲੇ ਖਤਰਿਆਂ ਨੂੰ ਸਮਝਣਾ ਭਵਿੱਖ ’ਚ ਕਹਿਰ ਨੂੰ ਰੋਕਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਮਾਪਿਆਂ ਤੋਂ ਲੈ ਕੇ ਪਤੀ-ਪਤਨੀ ਤੱਕ... ਇਸ ਦੇਸ਼ 'ਚ Rent 'ਤੇ ਮਿਲਦਾ ਹੈ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ 3 ਹੋਰ ਬੰਧਕਾਂ ਨੂੰ ਛੱਡੇਗਾ ਹਮਾਸ, ਇਜ਼ਰਾਇਲ ਵੀ 183 ਫਲਸਤੀਨੀਆਂ ਨੂੰ ਕਰ ਸਕਦੈ ਰਿਹਾਅ
NEXT STORY