ਰੋਮ (ਇਟਲੀ) ਟੇਕ ਚੰਦ ਜਗਤਪੁਰ- ਮੇਲੇ ਜਿੱਥੇ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ, ਉੱਥੇ ਭਾਈਚਾਰਕ ਸਾਂਝ, ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਪ੍ਰਫੁਲਿਤ ਕਰਨ ਵਿੱਚ ਆਪਣਾ ਵਿਲੱਖਣ ਯੋਗਦਾਨ ਪਾਉਂਦੇ ਹਨ। ਇਟਲੀ ਦੇ ਸੂਬੇ ਲੰਬਾਰਦੀਆ ਦੇ ਜ਼ਿਲ੍ਹਾ ਮਾਨਤੋਵਾ 'ਚ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਮੌਜੂਦਾ ਪ੍ਰਧਾਨ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ 'ਤੀਆਂ ਦਾ ਮੇਲਾ' ਵਿਲੱਖਣ ਪੈੜਾ ਪਾਉਂਦਾ ਹੋਇਆ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ। ਇਸ ਮੇਲੇ ਵਿੱਚ ਹਰਸਿਮਰਤ ਕੌਰ ਲਹਿਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਸ੍ਰੀਮਤੀ ਰਜਿੰਦਰ ਕੌਰ ਲਾਟੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਬਲਜੀਤ ਕੁਮਾਰੀ ਨੇ ਬਹੁਤ ਪ੍ਰਭਾਵਸ਼ਾਲੀ ਅਤੇ ਖੂਬਸੂਰਤ ਅੰਦਾਜ਼ ਦੇ ਵਿੱਚ ਮੰਚ ਸੰਚਾਲਕ ਵਲੋ ਭੂਮਿਕਾ ਨਿਭਾਉਂਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ।


ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਦਿਲੀਪ ਕੁਮਾਰ, ਰਾਜ ਕਪੂਰ ਦੇ ਘਰਾਂ ਦੀ ਮੁਰੰਮਤ ਦਾ ਕੰਮ ਸ਼ੁਰੂ


ਇਸ ਮੇਲੇ ਵਿੱਚ ਪੰਜਾਬਣ ਮੁਟਿਆਰਾਂ ਨੇ ਪਹੁੰਚ ਕੇ ਮੇਲੇ ਦਾ ਖੂਬ ਆਨੰਦ ਮਾਣਿਆ ਅਤੇ ਇਸ ਮੇਲੇ ਵਿੱਚ ਵੱਖ-ਵੱਖ ਗੀਤਾਂ ਤੇ ਬਾਕਮਾਲ ਪੇਸ਼ਕਾਰੀ ਕਰਕੇ ਨਿਵੇਕਲਾ ਰੰਗ ਬੰਨਿਆ।ਇਸ ਮੇਲੇ ਵਿੱਚ ਗਿੱਧੇ ਭੰਗੜੇ ਤੋਂ ਇਲਾਵਾ ਵੱਖ-ਵੱਖ ਗੀਤਾਂ ਤੇ ਡਾਂਸ ਤੇ ਕੋਰੀਓਗ੍ਰਾਫੀ ਕੀਤੀ ਗਈ। ਮੇਲਾ ਪ੍ਰਬੰਧਕ ਮਨਜੀਤ ਕੌਰ ਜਗਤਪੁਰ ,ਅਮਨਦੀਪ ਕੌਰ ਵਿਰਕ, ਪਰਮਿੰਦਰ ਕੌਰ, ਮੋਨਾ ਘੋਤੜਾ, ਗੁਰਲੀਨ ਕੌਰ ਚਰਨਜੀਤ ਚੰਨੀ ,ਜੱਸੀ,ਜਸ਼ਨ ਆਦਿ ਨੇ ਤੀਆਂ ਦੇ ਮੇਲੇ ਵਿੱਚ ਪਹੁੰਚੀਆਂ ਸਭ ਪੰਜਾਬਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਲੇ ਸਾਰਿਆਂ ਦੇ ਸਹਿਯੋਗ ਨਾਲ ਹੀ ਕਾਮਯਾਬ ਹੁੰਦੇ ਹਨ ਤੇ ਸਾਨੂੰ ਸਾਰਿਆਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ 'ਤੇ ਖਾਣ ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਟਰੱਸਟ ਵੱਲੋਂ ਕੀਤਾ ਗਿਆ। ਮੇਲੇ ਵਿੱਚ ਪੇਸ਼ਕਾਰੀ ਚ ਹਿੱਸਾ ਲੈਣ ਵਾਲੀਆਂ ਪੰਜਾਬਣਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੇਲੇ ਨੂੰ ਕਾਮਯਾਬ ਕਰਨ ਵਿੱਚ ਅਮਰੀਕ ਸਿੰਘ, ਸਰਬਜੀਤ ਸਿੰਘ ,ਨਵਦੀਪ ਸਿੰਘ ,ਹੈਪੀ ਲਹਿਰਾ ,ਬਲਜੀਤ ਕੁਮਾਰ ,ਰਵਿੰਦਰ ਕੁਮਾਰ, ਸਨੀ ਘੋਤੜਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਦੁਨੀਆ ਦੇ ਸਭ ਤੋਂ ਸ਼ਕਤੀਸਾਲੀ ਪਾਸਪੋਰਟ 'ਚ ਸਿੰਗਾਪੁਰ ਦੀ ਝੰਡੀ, ਇਟਲੀ ਸਮੇਤ ਇਹ ਦੇਸ਼ ਤੀਜੇ ਨੰਬਰ 'ਤੇ
NEXT STORY