ਨਿਊਯਾਰਕ (ਵਾਰਤਾ): ਅਮਰੀਕਾ ਵਿਚ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਇਡਾ ਤੂਫ਼ਾਨ ਦੇ ਅਸਰ ਨਾਲ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਬਲਾਸੀਓ ਨੇ ਟਵੀਟ ਕੀਤਾ, ‘ਮੈਂ ਵੀਰਵਾਰ ਦੀ ਰਾਤ ਤੋਂ ਨਿਊਯਾਰਕ ਸ਼ਹਿਰ ਵਿਚ ਐਂਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਰਿਹਾ ਹਾਂ। ਅਸੀਂ ਇਕ ਕੁਦਰਤੀ ਆਫ਼ਤ ਨਾਲ ਜੂਝ ਰਹੇ ਹਾਂ। ਪੂਰੇ ਸ਼ਹਿਰ ਭਰ ਵਿਚ ਰਿਕਾਰਡ ਮੀਂਹ, ਭਿਆਨਕ ਹੜ੍ਹ ਅਤੇ ਸੜਕਾਂ ਖ਼ਤਰੇ ਦੀ ਸਥਿਤੀ ਵਿਚ ਹਨ।’
ਉਨ੍ਹਾਂ ਨੇ ਨਾਗਰਿਕਾਂ ਨੂੰ ਸੜਕਾਂ ਤੋਂ ਦੂਰ ਰਹਿਣ ਅਤੇ ਐਮਰਜੈਂਸੀ ਸੇਵਾ ਕਰਮਚਾਰੀਆਂ ਨੂੰ ਆਪਣ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਜੇਕਰ ਤੁਸੀਂ ਬਾਹਰ ਜਾਣ ਦੀ ਸੋਚ ਰਹੇ ਹੋ ਤਾਂ ਅਜਿਹਾ ਨਾ ਕਰੋ। ਸਬਵੇਅ ਤੋਂ ਦੂਰ ਰਹੋ। ਪਾਣੀ ਨਾਲ ਭਰੀਆਂ ਸੜਕਾਂ ’ਤੇ ਵਾਹਨ ਨਾ ਚਲਾਓ।’ ਉਨ੍ਹਾਂ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਕਰੀਬ 5300 ਲੋਕਾਂ ਦੇ ਘਰਾਂ ਵਿਚ ਬਿਜਲੀ ਸਪਲਾਈ ਠੱਪ ਹੈ।
ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ, ਤਾਈਵਾਨ ਨੂੰ ਚੀਨ ਤੋਂ ਮਿਲਣ ਲੱਗੀਆਂ ਗਿੱਦੜ ਭਬਕੀਆਂ
NEXT STORY