ਬਰਸੇਲਜ਼(ਭਾਸ਼ਾ)— ਨਿਊਯਾਰਕ ਵਿਚ ਟਰੱਕ ਨਾਲ ਲੋਕਾਂ ਨੂੰ ਕੁਚਲਨ ਦੀ ਬੁੱਧਵਾਰ ਨੂੰ ਹੋਈ ਘਟਨਾ ਵਿਚ ਬੈਲਜ਼ੀਅਮ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ। ਵਿਦੇਸ਼ ਮੰਤਰੀ ਦਿਦਿਅਰ ਰੇਇੰਡਰਸ ਨੇ ਇਹ ਕਿਹਾ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਸ ਘਟਨਾ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 12 ਹੋਰ ਗੰਭੀਰ ਰੂਪ ਨਾਲ ਜ਼ਖਮੀ ਹਨ। 11 ਸਤੰਬਰ 2001 ਦੀ ਘਟਨਾ ਤੋਂ ਬਾਅਦ ਸ਼ਹਿਰ ਵਿਚ ਇਹ ਪਹਿਲਾ ਇੰਨਾ ਭਿਆਨਕ ਹਮਲਾ ਹੈ। ਰੇਇੰਡਰਸ ਨੇ ਟਵਿਟਰ ਉੱਤੇ ਲਿਖਿਆ,'' ਮੈਨੂੰ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਨਹੱਟਨ ਦੀ ਘਟਨਾ ਵਿਚ ਬੈਲਜ਼ੀਅਮ ਦੇ 1 ਨਾਗਰਿਕ ਦੀ ਮੌਤ ਹੋ ਗਈ ਹੈ। ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ ਅਤੇ ਇਸ ਦੇ ਨਾਲ ਹੀ ਨਿਊਯਾਰਕ ਵਿਚ ਹਮਲੇ ਦੇ ਪੀੜਤਾਵਾਂ ਨਾਲ ਵੀ ਮੇਰੀਆਂ ਸੰਵੇਦਨਾਵਾਂ ਹਨ। ਟਰੱਕ ਚਾਲਕ ਨੇ 9/11 ਸਮਾਰਕ ਤੋਂ ਥੋੜ੍ਹੀ ਹੀ ਦੂਰੀ ਉੱਤੇ ਲੋਅਰ ਮੇਨਹੱਟਨ ਦੀ ਵੈਸਟ ਸਾਈਡ ਵੱਲ ਇਸ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਸਥਾਨ ਦੇ ਨਜਦੀਕ ਹੀ ਸਕੂਲ ਅਤੇ ਪਾਰਕ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਦੇ ਪ੍ਰਵੇਸ਼ ਉੱਤੇ ਰੋਕ ਲਗਾ ਰੱਖੀ ਹੈ। ਉਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ ਅਮਰੀਕਾ ਨੂੰ ਇਸਲਾਮੀਕ ਸਟੇਟ ਦੇ ਜਿਹਾਦੀਆਂ ਨੂੰ ''ਹਰਾਉਣ ਤੋਂ ਬਾਅਦ ਪਰਤਣ ਅਤੇ ਦੇਸ਼ ਵਿਚ ਪ੍ਰਵੇਸ਼ ਕਰਨ ਦੀ ਇਜਾਜਤ ਬਿਲਕੁੱਲ ਵੀ ਨਹੀਂ ਦੇਣੀ ਚਾਹੀਦੀ ਹੈ।''
ਹਿੰਦ-ਪ੍ਰਸ਼ਾਂਤ ਖੇਤਰ 'ਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ ਭਾਰਤ: ਵ੍ਹਾਈਟ ਹਾਊਸ
NEXT STORY