ਵੈਲਿੰਗਟਨ (ਬਿਊਰੋ): ਮੌਜੂਦਾ ਸਮੇਂ ਵਿਚ ਹਰ ਖੇਤਰ ਵਿਚ ਤਕਨਾਲੋਜੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਇਸੇ ਲੜੀ ਵਿਚ ਨਿਊਜ਼ੀਲੈਂਡ ਨੇ ਦੇਸ਼ ਦੀ ਪਹਿਲੀ AI (artifical Intelligence) ਆਧਾਰਿਤ ਪੁਲਸਕਰਮੀ 'ਐਲਾ' (Ella) ਤਿਆਰ ਕੀਤੀ ਹੈ। ਪਾਇਲਟ ਪ੍ਰਾਜੈਕਟ ਦੇ ਤਹਿਤ ਇਸ ਨੂੰ ਵੈਲਿੰਗਟਨ ਸਥਿਤ ਪੁਲਸ ਹੈੱਡਕੁਆਰਟਰ ਵਿਚ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਦੇ ਮੁਤਾਬਕ ਇਨਸਾਨਾਂ ਦੀ ਤਰ੍ਹਾਂ ਦਿਸਣ ਵਾਲੀ ਐਲਾ ਨੂੰ 26 ਵੱਖ-ਵੱਖ ਲੋਕਾਂ ਦੀਆਂ ਖੂਬੀਆਂ ਮਿਲਾ ਕੇ ਤਿਆਰ ਕੀਤਾ ਗਿਆ ਹੈ।
ਫਿਲਹਾਲ ਐਲਾ ਡਿਜੀਟਲ ਪੁਲਸ ਕਿਯੋਸਕ ਦਾ ਹਿੱਸਾ ਹੈ। ਉਸ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਅਤੇ ਉਹਨਾਂ ਦੇ ਨਿਪਟਾਰੇ ਲਈ ਤਿਆਰ ਕੀਤਾ ਗਿਆ ਹੈ। ਪੁਲਸ ਵਿਭਾਗ ਦੇ ਮੁਤਾਬਕ ਐਲਾ ਨੂੰ ਡਿਜ਼ਾਈਨ ਕਰਨ ਅਤੇ ਵਿਭਾਗ ਵਿਚ ਤਾਇਨਾਤ ਕਰਨ ਦਾ ਆਈਡੀਆ ਪ੍ਰਾਜੈਕਟ ਮੈਨੇਜਰ ਐਰਿਨ ਗ੍ਰੈਨਲੀ ਦਾ ਸੀ।
ਕੋਰੋਨਾਵਾਇਰਸ ਦਾ ਡਰ, ਕਿਮ ਨੇ ਚੀਨ ਤੋਂ ਪਰਤੇ ਅਫਸਰ ਨੂੰ ਮਰਵਾ ਦਿੱਤੀ ਗੋਲੀ
NEXT STORY