ਵੈਲਿੰਗਟਨ (ਵਾਰਤਾ) : ਨਿਊਜ਼ੀਲੈਂਡ ਦੇ ਉੱਤਰੀ ਪਾਮੇਰਸਟੋਨ ਕੋਲ ਬੁੱਧਵਾਰ ਨੂੰ ਰੇਲ ਅਤੇ ਸਕੂਲ ਬੱਸ ਦੀ ਟੱਕਰ ਵਿਚ 1 ਦੀ ਮੌਤ ਹੋ ਗਈ ਅਤੇ 6 ਬੱਚਿਆਂ ਸਮੇਤ 40 ਲੋਕ ਜਖ਼ਮੀ ਹੋ ਗਏ। ਬੱਸ ਦੀ ਚਾਲਕ ਬੀਬੀ ਦੀ ਹਾਦਸੇ ਵਿਚ ਮੌਤ ਹੋ ਗਈ। ਫੀਲਡਿੰਗ ਹਾਈ ਸਕੂਲ ਦੀ ਬੱਸ ਚਾਲਕ ਰੇਲਵੇ ਮਾਰਗ ਨੂੰ ਪਾਰ ਕਰਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਪਿੱਛੇ ਵਲੋਂ ਆ ਰਹੀ ਰੇਲ ਦੀ ਬੱਸ ਨਾਲ ਟੱਕਰ ਹੋ ਗਈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਵਾਪਰਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹਾਦਸੇ ਵਿਚ ਜ਼ਖ਼ਮੀ 6 ਬੱਚਿਆਂ ਨੂੰ ਪਾਮੇਰਸਟੋਨ ਨਾਰਥ ਹਸਪਤਾਲ ਲਿਜਾਇਆ ਗਿਆ। ਪੁਲਸ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੁਰਘਟਨਾ ਦੇ ਬਾਅਦ ਮੌਕੇ 'ਤੇ ਐਮਰਜੈਂਸੀ ਸੇਵਾ ਮੌਜੂਦ ਸੀ। ਕਈ ਬੱਚਿਆਂ ਦੇ ਮਾਪੇ ਘਟਨਾ ਥਾਂ 'ਤੇ ਆਪਣੇ ਬੱਚਿਆਂ ਨੂੰ ਲੈਣ ਲਈ ਪੁੱਜੇ।

ਇੰਡੋਨੇਸ਼ੀਆ ਗਸ਼ਤੀ ਜਹਾਜ਼ ਨੇ ਆਰਥਿਕ ਖੇਤਰ ’ਚ ਚੀਨੀ ਦੇ ਜਹਾਜ਼ ਦਾ ਕੀਤਾ ਵਿਰੋਧ
NEXT STORY