ਆਕਲੈਂਡ— ਨਿਊਜ਼ੀਲੈਂਡ ਸਰਕਾਰ ਨੇ ਪਹਿਲੀ ਵਾਰ ਨਾਗਰਿਕਾਂ ਦੀ ਖੁਸ਼ੀ 'ਤੇ ਕੇਂਦਰਿਤ ਬਜਟ ਪੇਸ਼ ਕੀਤਾ ਹੈ। ਇਸ ਨੂੰ ਵੇਲ-ਬੀਇੰਗ ਬਜਟ ਨਾਮ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਵੀਰਵਾਰ ਨੂੰ ਸੰਸਦ 'ਚ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੀ ਤਰੱਕੀ ਨੂੰ ਆਰਥਿਕ ਆਧਾਰ ਦੀ ਥਾਂ ਖੁਸ਼ੀ ਦੇ ਆਧਾਰ 'ਤੇ ਮਾਪਣ ਲਈ ਜ਼ੋਰ ਦੇਵੇਗੀ। 248 ਕਰੋੜ ਡਾਲਰ (ਤਕਰੀਬਨ 18 ਹਜ਼ਾਰ ਕਰੋੜ ਰੁਪਏ) ਦੇ ਬਜਟ 'ਚ 98.9 ਕਰੋੜ ਡਾਲਰ (ਤਕਰੀਬਨ 8.65 ਹਜ਼ਾਰ ਕਰੋੜ ਰੁਪਏ) ਮਾਨਸਿਕ ਸਿਹਤ ਦੀ ਬਿਹਤਰੀ ਲਈ ਹੀ ਤੈਅ ਕੀਤੇ ਗਏ ਹਨ।
ਨਵੇਂ ਬਜਟ 'ਚ ਬਾਲ ਵਰਗ 'ਚ ਫੈਲੀ ਗਰੀਬੀ ਤੋਂ ਵੀ ਨਜਿੱਠਣ ਦੀ ਗੱਲ ਆਖੀ ਗਈ ਹੈ। ਇਸ ਦੇ ਲਈ ਆਰਡਰਨ ਨੇ ਬਜਟ 'ਚ 71 ਕਰੋੜ ਡਾਲਰ (ਤਕਰੀਬਨ 5 ਹਜ਼ਾਰ ਕਰੋੜ ਰੁਪਏ) ਦਾ ਪ੍ਰਬੰਧ ਕੀਤਾ ਹੈ। ਇਸ ਦੇ ਇਲਾਵਾ ਖੁਸ਼ੀਆਂ ਵਧਾਉਣ ਦੇ ਹੋਰ ਮਾਪਦੰਡ ਜਿਵੇਂ- ਸਿੱਖਿਆ ਪੱਧਰ, ਹਵਾ ਦੀ ਗੁਣਵੱਤਾ ਸੁਧਾਰਣ ਅਤੇ ਲਾਈਫ ਐਕਸਪੈਕਟੈਂਸੀ ਸੁਧਾਰਨ ਲਈ ਬਜਟ 'ਚ ਰਾਸ਼ੀ ਤੈਅ ਕੀਤੀ ਗਈ ਹੈ।
ਸੁਸਤ ਆਰਥਿਕ ਵਿਕਾਸ ਅਤੇ ਬੇਰੋਜ਼ਗਾਰੀ ਦਾ ਅਸਰ ਘੱਟ ਹੋਵੇਗਾ—
ਬਜਟ ਪੇਸ਼ ਕਰਦੇ ਹੋਏ ਪੀ. ਐੱਮ. ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਸਰਕਾਰ ਹੁਣ ਆਪਣੇ ਫੈਸਲੇ ਲੈਣ ਦੀਆਂ ਨੀਤੀਆਂ ਨੂੰ ਬਦਲ ਅਤੇ ਵਧੀਆ ਅਰਥ-ਵਿਵਸਥਾ ਦੀ ਥਾਂ ਲੋਕਾਂ ਦੀ ਖੁਸ਼ੀ ਨੂੰ ਪਹਿਲ ਦੇਵੇ। ਬਜਟ 'ਚ ਕਿਹਾ ਗਿਆ ਹੈ ਕਿ ਇਸ 2019-20 'ਚ ਦੇਸ਼ ਦੀ ਆਰਥਿਕ ਵਿਕਾਸ ਦਰ 2.7 ਫੀਸਦੀ ਰਹੇਗੀ। ਉੱਥੇ ਬੇਰੋਜ਼ਗਾਰੀ ਦੀ ਦਰ 4 ਫੀਸਦੀ ਦੇ ਨੇੜੇ ਹੋਵੇਗੀ। ਹਾਲਾਂਕਿ ਲੋਕਾਂ ਦੀ ਬਿਹਤਰੀ 'ਤੇ ਕੀਤੇ ਗਏ ਖਰਚ ਦੀ ਥਾਂ ਤੋਂ ਇਨ੍ਹਾਂ ਦੋਹਾਂ ਚੀਜ਼ਾਂ ਦਾ ਨਕਾਰਾਤਮਕ ਅਸਰ ਕਾਫੀ ਘੱਟ ਕੀਤਾ ਜਾ ਸਕੇਗਾ।
US : ਕਤਲਕਾਂਡ ਦੀ 30ਵੀਂ ਬਰਸੀ, ਚੀਨੀ ਦੂਤਘਰ ਸਾਹਮਣੇ ਪ੍ਰਦਰਸ਼ਨ
NEXT STORY