ਵਲਿੰਗਟਨ\ਮੈਲਬੌਰਨ, (ਰਮਨਦੀਪ ਸੋਢੀ, ਮਨਦੀਪ ਸੈਣੀ, ਸੁਰਿੰਦਰ ਖੁਰਦ)— ਮੈਲਬੌਰਨ ਦੇ ਕਰੇਨਬਰਮ ਇਲਾਕੇ ਵਿਚ ਸਥਿਤ ਕੇਸੀ ਸਟੇਡੀਅਮ 'ਚ ਚੱਲ ਰਹੀਆਂ 32ਵੀਆਂ ਸਿੱਖ ਖੇਡਾਂ ਦੇ ਦੂਸਰੇ ਦਿਨ ਉਦਘਾਟਨੀ ਸਮਾਰੋਹ ਹੋਏ, ਜਿਸ 'ਚ ਇੱਥੋਂ ਦੀਆਂ ਵੱਡੀਆਂ ਸ਼ਖਸੀਅਤਾਂ ਦੇ ਨਾਲ-ਨਾਲ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਐੱਮ. ਪੀ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਸ਼ਿਰਕਤ ਕੀਤੀ ਅਤੇ ਸਭ ਦਾ ਹੌਂਸਲਾ ਵਧਾਇਆ। ਨਿਊਜ਼ੀਲੈਂਡ ਦੇ ਪਹਿਲੇ ਸਿੱਖ ਐੱਮ. ਪੀ. ਕੰਵਲਜੀਤ ਸਿੰਘ ਬਖਸ਼ੀ ਨਾਲ ਜਗ ਬਾਣੀ ਦੇ ਪੱਤਰਕਾਰ ਰਮਨਜੀਤ ਸਿੰਘ ਸੋਢੀ ਨੇ ਖਾਸ ਗੱਲਬਾਤ ਕੀਤੀ।
ਕੰਵਲਜੀਤ ਸਿੰਘ ਬਖਸ਼ੀ ਨਿਊਜ਼ੀਲੈਂਡ ਨੈਸ਼ਨਲ ਪਾਰਟੀ ਵਲੋਂ ਸੰਸਦ ਮੈਂਬਰ ਹਨ। ਉਨ੍ਹਾਂ ਦਾ ਜਨਮ ਦਿੱਲੀ 'ਚ ਹੋਇਆ ਪਰ ਉਹ ਕਾਫੀ ਸਮਾਂ ਜਲੰਧਰ 'ਚ ਵੀ ਰਹੇ। ਉਨ੍ਹਾਂ ਦੱਸਿਆ ਕਿ ਉਹ 2001 'ਚ ਨਿਊਜ਼ੀਲੈਂਡ ਗਏ ਸਨ ਅਤੇ 2008 'ਚ ਉਨ੍ਹਾਂ ਨੂੰ ਪਹਿਲਾ ਸਿੱਖ ਐੱਮ. ਪੀ. ਬਣਨ ਦਾ ਸਬੱਬ ਮਿਲਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵੀ ਸਿਆਸਤ 'ਚ ਸੀ ਤੇ ਇਸੇ ਕਾਰਨ ਉਹ ਵੀ ਰਾਜਨੀਤੀ 'ਚ ਸ਼ਾਮਲ ਹੋਏ ।ਉਨ੍ਹਾਂ ਕਿਹਾ ਕਿ ਸਿੱਖ ਕਈ ਸਾਲਾਂ ਤੋਂ ਨਿਊਜ਼ੀਲੈਂਡ 'ਚ ਰਹਿ ਰਹੇ ਹਨ ਪਰ ਉਹ ਰਾਜਨੀਤੀ 'ਚ ਘੱਟ ਰੁਚੀ ਰੱਖਦੇ ਸਨ। ਉਨ੍ਹਾਂ ਨੂੰ ਮਾਣ ਹੈ ਕਿ ਇੱਥੇ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਇੰਨਾ ਵੱਡਾ ਮਾਣ ਦਿੱਤਾ। ਉਨ੍ਹਾਂ ਮੈਲਬੌਰਨ 'ਚ ਖੇਡੀਆਂ ਜਾ ਰਹੀਆਂ ਖੇਡਾਂ ਦੀ ਸਿਫਤ ਕੀਤੀ। ਉਨ੍ਹਾਂ ਦੱਸਿਆ ਕਿ ਉਹ ਕਾਫੀ ਸਮਾਂ ਜਲੰਧਰ 'ਚ ਵੀ ਰਹੇ ਹਨ ਅਤੇ ਜਗਬਾਣੀ ਤੇ ਪੰਜਾਬ ਕੇਸਰੀ ਅਖਬਾਰ ਨੂੰ ਪੜ੍ਹਨ ਨਾਲ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਸੀ।ਉਨ੍ਹਾਂ ਨਿਊਜ਼ੀਲੈਂਡ ਦੀਆਂ ਦੋ ਚਰਚਾਂ 'ਚ ਹੋਏ ਅੱਤਵਾਦੀ ਹਮਲੇ ਦੀ ਵੀ ਨਿੰਦਾ ਕੀਤੀ।ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਸ਼ਾਂਤ ਦੇਸ਼ ਮੰਨਿਆ ਜਾਂਦਾ ਹੈ ਪਰ ਇਸ ਹਮਲੇ ਨੇ ਸਭ ਨੂੰ ਹਿਲਾ ਦਿੱਤਾ, ਫਿਰ ਵੀ ਸਭ ਮਿਲ-ਜੁਲ ਕੇ ਇਸ ਦੁੱਖ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼੍ਰੀਲੰਕਾ ਧਮਾਕਾ: ਸੁਸ਼ਮਾ ਸਵਰਾਜ ਨੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਕੀਤੇ ਜਾਰੀ
NEXT STORY