ਵੈਲਿੰਗਟਨ: ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਭਾਰਤੀਆਂ ਸੰਬੰਧੀ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਸਨੇ ਕਿਹਾ ਹੈ ਕਿ ਉਹ ਕਦੇ ਵੀ ਭਾਰਤੀਆਂ ਦੇ ਈਮੇਲਾਂ ਦਾ ਜਵਾਬ ਨਹੀਂ ਦਿੰਦੀ। ਇਸ ਬਿਆਨ ਮਗਰੋੰ ਉਹ ਵਿਵਾਦਾਂ ਵਿੱਚ ਘਿਰ ਗਈ ਹੈ। ਮੰਤਰੀ ਦੀ ਇਸ ਟਿੱਪਣੀ ਨੂੰ ਭਾਰਤੀਆਂ ਪ੍ਰਤੀ ਉਨ੍ਹਾਂ ਦੇ ਪੱਖਪਾਤ ਨਾਲ ਜੋੜਿਆ ਜਾ ਰਿਹਾ ਹੈ। ਮੰਤਰੀ ਏਰਿਕਾ ਸਟੈਨਫੋਰਡ ਨੇ ਇਹ ਟਿੱਪਣੀ ਹਾਲ ਹੀ ਵਿੱਚ ਸੰਸਦ ਵਿੱਚ ਭਾਰਤੀ ਪ੍ਰਵਾਸੀਆਂ ਦਾ ਹਵਾਲਾ ਦਿੰਦੇ ਹੋਏ ਗਲਤ ਈਮੇਲ ਭੇਜਣ ਨਾਲ ਸਬੰਧਤ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕੀਤੀ। ਉਸ ਦੀ ਟਿੱਪਣੀ 'ਤੇ ਨਾਰਾਜ਼ਗੀ ਵਧਦੀ ਜਾ ਰਹੀ ਹੈ।
ਭਾਰਤੀ ਮੂਲ ਦੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਸਟੈਨਫੋਰਡ ਦੀ ਟਿੱਪਣੀ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਲਾਪਰਵਾਹੀ ਭਰੀ ਅਤੇ ਪੱਖਪਾਤੀ ਕਿਹਾ ਹੈ। ਕਈ ਹੋਰ ਸੰਗਠਨਾਂ ਨੇ ਵੀ ਉਸ ਦੀ ਟਿੱਪਣੀ ਨੂੰ ਨਸਲਵਾਦੀ ਕਿਹਾ ਹੈ। ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਸਟੈਨਫੋਰਡ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਉਸ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਸੀ। ਉਸਦਾ ਇਰਾਦਾ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਨਹੀਂ ਸੀ। ਪ੍ਰਿਯੰਕਾ ਰਾਧਾਕ੍ਰਿਸ਼ਨਨ ਤੋਂ ਇਲਾਵਾ ਕਈ ਹੋਰ ਸੰਸਦ ਮੈਂਬਰਾਂ ਨੇ ਵੀ ਉਸ ਦੀ ਟਿੱਪਣੀ ਦਾ ਸਖ਼ਤ ਵਿਰੋਧ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖ਼ਬਰੀ, Trump ਨੇ ਕਰ 'ਤਾ ਵੱਡਾ ਐਲਾਨ
ਸਟੈਨਫੋਰਡ ਨੇ ਭਾਰਤੀਆਂ ਬਾਰੇ ਕਹੀ ਇਹ ਗੱਲ
ਇਕ ਰਿਪੋਰਟ ਅਨੁਸਾਰ ਏਰਿਕਾ ਸਟੈਨਫੋਰਡ ਨੇ ਹਾਲ ਹੀ ਵਿੱਚ ਮੰਨਿਆ ਹੈ ਕਿ ਉਸਨੇ ਆਪਣੇ ਨਿੱਜੀ ਜੀਮੇਲ ਖਾਤੇ 'ਤੇ ਅਧਿਕਾਰਤ ਮੇਲ ਭੇਜਿਆ ਸੀ। ਨਿਊਜ਼ੀਲੈਂਡ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਅਤੇ ਮੰਤਰੀ ਸਟੈਨਫੋਰਡ ਸੰਸਦ ਵਿੱਚ ਗਲਤੀ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਉਸ ਨੇ ਭਾਰਤੀਆਂ ਬਾਰੇ ਵੀ ਟਿੱਪਣੀ ਕੀਤੀ। ਉਸਨੇ ਕਿਹਾ ਕਿ ਉਹ ਕਦੇ ਵੀ ਭਾਰਤੀਆਂ ਤੋਂ ਆਉਣ ਵਾਲੇ ਈਮੇਲ ਨਹੀਂ ਖੋਲ੍ਹਦੀ। ਉਹ ਇਸਨੂੰ ਸਪੈਮ ਸਮਝਦੀ ਹੈ। ਸਟੈਨਫੋਰਡ ਨੇ ਕਿਹਾ,"ਮੈਂ ਇਹ ਸਵੀਕਾਰ ਕਰਾਂਗੀ ਕਿ ਮੈਨੂੰ ਭਾਰਤ ਵਿੱਚ ਲੋਕਾਂ ਤੋਂ ਕੈਲਵਿਨ ਡੇਵਿਸ ਕੇਸ ਬਾਰੇ ਇਮੀਗ੍ਰੇਸ਼ਨ ਸਲਾਹ ਮੰਗਣ ਵਾਲੇ ਬਹੁਤ ਸਾਰੇ ਅਣਚਾਹੇ ਈਮੇਲ ਮਿਲਦੇ ਹਨ, ਜਿਨ੍ਹਾਂ ਦਾ ਮੈਂ ਕਦੇ ਜਵਾਬ ਨਹੀਂ ਦਿੰਦੀ। ਮੈਂ ਉਹਨਾਂ ਨੂੰ ਸਪੈਮ ਸਮਝਦੀ ਹਾਂ ਅਤੇ ਇਸ ਲਈ ਉਹ ਈਮੇਲ ਉੱਥੇ ਹੀ ਰਹਿ ਜਾਂਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਬੇਕਾਬੂ ਕਾਰ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਦਰੜਿਆ, 50 ਜ਼ਖਮੀ (ਤਸਵੀਰਾਂ)
NEXT STORY