Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 31, 2025

    6:37:24 PM

  • police crackdown on illegal supply of tramadol tablets in punjab

    ਪੰਜਾਬ 'ਚ ਫ਼ੜੀ ਗਈ ਟਰਾਮਾਡੋਲ ਦੀ ਫੈਕਟਰੀ ! 325...

  • big weather forecast in punjab know the new for the coming days

    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ,...

  • punjab haryana high court s big decision

    ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਾਜ ਦੇ ਮਾਮਲੇ 'ਚ...

  • one week s time for shopkeepers in amritsar

    ਅੰਮ੍ਰਿਤਸਰ 'ਚ ਦੁਕਾਨਦਾਰਾਂ ਲਈ ਇਕ ਹਫ਼ਤੇ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Jalandhar
  • ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

INTERNATIONAL News Punjabi(ਵਿਦੇਸ਼)

ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

  • Edited By Rajwinder Kaur,
  • Updated: 20 Oct, 2020 09:55 AM
Jalandhar
new zealand kiwi king punjab bains brother
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਗੋਪਾ ਬੈਂਸ ਜੋ ਕਿ ਪੰਜਾਬ ਤੋਂ ਜਾ ਕੇ ਨਿਊਜ਼ੀਲੈਂਡ ਦੇ ਆਕਲੈਂਡ ਤੱਕ ਆਪਣੇ ਵਪਾਰ ਅਤੇ ਖੇਤੀਬਾੜੀ ਨੂੰ ਵਧਾ ਰਿਹਾ ਹੈ। ਆਕਲੈਂਡ ਵਿੱਚ ਉਸ ਦਾ ਕੀਵੀ ਦਾ ਵੱਡਾ ਬਾਗ ਹੈ, ਜਿਸ ਦੇ ਉਪਰ ਸਾਰਾ ਵਪਾਰ ਅਧਾਰਤ ਹੈ। ਇਸ ਦੇ ਨਾਲ ਹੀ ਉਸਦਾ ਡੇਅਰੀ ਫਾਰਮ ਵਿੱਚ ਵੀ ਹਿੱਸਾ ਹੈ। ਵਪਾਰ ਨੂੰ ਵਧਾਉਂਦੇ ਹੋਏ ਉਸ ਕੋਲ ਸ਼ਰਾਬ ਦੇ ਦੋ ਸਟੋਰ ਅਤੇ ਇਕ ਹਾਊਸਿੰਗ ਡਿਵੈਲਪਮੈਂਟ ਕੰਪਨੀ ਵੀ ਹੈ। ਇਸ ਵੱਡੇ ਵਪਾਰ ਦਾ ਪਿਛੋਕੜ ਹੈ ਕਿ ਬਹੁਤ ਸਮਾਂ ਪਹਿਲਾਂ ਸਾਲ 2002 ਦੀਆਂ ਸਰਦੀਆਂ ਵਿਚ ਗੋਪਾ ਬੈਂਸ ਆਪਣੇ ਪਰਿਵਾਰ ਦੀ ਮਿਹਨਤ ਨਾਲ ਜੋੜੀ ਹੋਈ 2200 ਡਾਲਰ ਪੂੰਜੀ ਅਤੇ ਉਨ੍ਹਾਂ ਦੇ ਸੁਪਨੇ ਲੈ ਕੇ ਨਿਊਜ਼ੀਲੈਂਡ ਪਹੁੰਚਿਆ ਸੀ। 

ਪੜ੍ਹੋ ਇਹ ਵੀ ਖਬਰ - ਪਰਾਲੀ ਨਾਲ ਅੱਜ ਰੌਸ਼ਨ ਹੋ ਸਕਦਾ ਸੀ ‘ਪੰਜਾਬ’ ਪਰ ਸਰਕਾਰ ਨੇ ਤੋੜਿਆ ਸੁਪਨਾ

ਪੰਜਾਬ ’ਚ ਕਰਦੇ ਸੀ ਖੇਤੀ
ਪੰਜਾਬ ਵਿਚ ਗੋਪਾ ਬੈਂਸ ਆਪਣੇ ਦੋ ਵੱਡੇ ਭਰਾਵਾਂ ਅਤੇ ਮਾਂ ਪਿਉ ਨਾਲ ਝੋਨਾ, ਆਲੂ, ਕਮਾਦ ਆਦਿ ਦੀ ਖੇਤੀ ਕਰਦਾ ਸੀ। ਉਨ੍ਹਾਂ ਕੋਲ ਕੁੱਝ ਮੱਝਾਂ ਤੇ ਗਾਵਾਂ ਵੀ ਸਨ। ਗ਼ੋਪਾ ਘਰ ਵਿੱਚ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਵੀ ਹਰ ਇੱਕ ਕੰਮ ਨੂੰ ਛੇਤੀ ਗ੍ਰਹਿਣ ਕਰਦਾ। ਉਸ ਨੂੰ ਪਤਾ ਸੀ ਕਿ ਖੇਤਾਂ ਵਿੱਚ ਕਿਵੇਂ ਮਿਹਨਤ ਕਰਨੀ ਹੈ ਅਤੇ ਕਿਵੇਂ ਮਜ਼ਦੂਰਾਂ ਤੋਂ ਕੰਮ ਕਰਵਾਉਣਾ ਹੈ।  ਗੋਪਾ ਪੜ੍ਹਾਈ ਲਿਖਾਈ ਵਿਚ ਬਹੁਤ ਘੱਟ ਰੁਚੀ ਰੱਖਦਾ ਸੀ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਆਰਟਸ ਦਾ ਡਿਪਲੋਮਾ ਕੀਤਾ। ਗੋਪਾ ਬੈਂਸ ਦੀ ਰੁਚੀ ਭਾਰਤ ਤੋਂ ਬਾਹਰ ਕੰਮ ਕਰਨ ਵਿਚ ਸੀ। ਇਸ ਲਈ ਉਹ ਪਿੰਡੋਂ ਬਾਹਰਲੇ ਮੁਲਕਾਂ ਵਿਚ ਗਏ ਮੁੰਡਿਆਂ ਦੇ ਨਕਸ਼ੇ ਕਦਮਾਂ ’ਤੇ ਚੱਲ ਰਿਹਾ ਸੀ, ਜਿਹੜੇ ਭਾਰਤ ਤੋਂ ਨਿਊਜ਼ੀਲੈਂਡ ਗਏ ਸਨ। ਉਨ੍ਹਾਂ ਮੁੰਡਿਆਂ ਨੇ ਜਦੋਂ ਵਾਪਸ ਪੰਜਾਬ ਆਉਣਾ ਅਤੇ ਨਿਊਜ਼ੀਲੈਂਡ ਦੀਆਂ ਸਹੂਲਤਾਂ ਬਾਰੇ ਦੱਸਣਾ ਤਾਂ ਗੋਪਾ ਬੈਂਸ ਨੇ ਨਿਊਜ਼ੀਲੈਂਡ ਜਾਣ ਨੂੰ ਹੀ ਆਪਣਾ ਟੀਚਾ ਬਣਾ ਲਿਆ। 

ਪੜ੍ਹੋ ਇਹ ਵੀ ਖਬਰ - ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਪੁਰਾਣਾ ਪੰਜਾਬ ਅਪਣਾਉਣਾ ਹੀ ਪੈਣਾ...

22 ਸਾਲ ਦੀ ਉਮਰ ’ਚ ਮਾਰੀ ਵਿਦੇਸ਼ ’ਚ ਉਡਾਰੀ
ਗੋਪਾ ਬੈਂਸ 22 ਸਾਲਾਂ ਦਾ ਸੀ ਜਦੋਂ ਉਸ ਨੇ ਪੰਜਾਬ ਦੀ 45 ਡਿਗਰੀ ਸੈਲਸੀਅਸ ਗਰਮੀ ਤੋਂ ਦੱਖਣ ਨੂੰ 12 ਹਜ਼ਾਰ ਕਿਲੋਮੀਟਰ ਉਡਾਣ ਭਰੀ। ਗੋਪਾ ਬੈਂਸ ਨੇ ਪਰਮਜੀਤ ਕੌਰ ਨਾਲ ਵਿਆਹ ਕਰਵਾਇਆ, ਜਦੋਂ ਪਰਮਜੀਤ ਕੌਰ ਨੇ ਗੋਪਾ ਬੈਂਸ ਦਾ ਵਰਕ ਵੀਜਾ ਭੇਜਿਆ ਤਾਂ ਉਹ ਨਿਊਜ਼ੀਲੈਂਡ ਦੇ ਹੈਮਿਲਟਨ ਵਿੱਚ ਕੰਮ ਕਰਦੀ ਸੀ। ਗੋਪਾ ਬੈਂਸ ਆਕਲੈਂਡ ਦੇ ਹਵਾਈ ਅੱਡੇ ’ਤੇ ਉਤਰਿਆ ਅਤੇ ਉਸੇ ਦਿਨ ਤੋਂ ਹੀ ਉਸ ਨੇ ਬਾਗ਼ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

PunjabKesari

ਇੰਝ ਕੀਤੀ ਕੰਮ ਦੀ ਸ਼ੁਰੂਆਤ
ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਸ ਨੇ ਦੱਸਿਆ ਕਿ ਬਹੁਤ ਠੰਡ ਹੋਣ ਕਰਕੇ ਉਸ ਨੂੰ ਦੋ ਕੋਟ ਪਾਏ ਹੋਏ ਸਨ, ਜਦੋਂ ਉਸ ਨੇ ਟੇ ਪਿਉਕ ਵਿੱਚ ਕੀਵੀ ਫਲ ਦੀਆਂ ਕਲਮਾਂ ਨੂੰ ਬੰਨ੍ਹਿਆ। ਉਹ ਇੱਕ ਦਿਨ ਵਿੱਚ 50 ਡਾਲਰ ਕਮਾਉਂਦਾ ਦਾ ਸੀ। ਪਹਿਲੇ 15 ਦਿਨਾਂ ਵਿੱਚ ਹੀ ਉਸ ਨੇ ਕੰਮ ਵਿਚ ਮਹਾਰਤ ਹਾਸਲ ਕਰ ਲਈ ਅਤੇ ਉਹ ਤਿੰਨ ਗੁਣਾਂ ਵੱਧ ਕਮਾਉਣ ਲੱਗ ਗਿਆ। ਹੌਲੀ-ਹੌਲੀ ਉਹ ਕੀਵੀ ਬਾਗ ਦੇ ਠੇਕੇਦਾਰਾਂ ਲਈ ਨਿਗਰਾਨੀ ਕਰਨ ਲੱਗਿਆ, ਜਿੱਥੇ ਉਸ ਹੇਠ 100 ਕਰਮਚਾਰੀ ਕੰਮ ਕਰਦੇ ਸਨ। ਬਾਹਰਲੀ ਧਰਤੀ ’ਤੇ ਆਉਣ ਤੋਂ ਗਿਆਰਾਂ ਸਾਲਾਂ ਬਾਅਦ ਗੋਪਾ ਬੈਂਸ ਨੇ ਬਾਗ ਵਿੱਚ ਆਪਣਾ 50 ਪ੍ਰਤੀਸ਼ਤ ਹਿੱਸਾ ਪਾ ਲਿਆ ਅਤੇ ਆਪਣੇ ਦੋ ਭਾਰਤੀ ਦੋਸਤਾਂ ਨਾਲ ਚਾਰ ਹੈਕਟੇਅਰ ਜ਼ਮੀਨ ਵੀ ਖਰੀਦ ਲਈ। ਗੋਪਾ ਬਹਿਸ ਲਈ ਇਹ ਬਿਲਕੁਲ ਆਸਾਨ ਨਹੀਂ ਸੀ ਕਿ ਪਿੱਛੇ ਆਪਣੇ ਘਰਦਿਆਂ ਨੂੰ ਪੈਸੇ ਵੀ ਭੇਜਣ ਅਤੇ ਆਪਣੇ ਵਪਾਰ ਉੱਤੇ ਪੈਸਾ ਖਰਚਕੇ ਉਸਨੂੰ ਨੂੰ ਵੀ ਵਧਾਉਣਾ। ਇਸ ਲਈ ਉਸ ਨੇ 10 ਸਾਲਾਂ ਵਿੱਚ ਇੱਕ ਵੀ ਛੁੱਟੀ ਨਹੀਂ ਸੀ ਕੀਤੀ। 

ਪੜ੍ਹੋ ਇਹ ਵੀ ਖਬਰ - ਫਸਲਾਂ ਦੀ ਰਹਿੰਦ-ਖੂੰਹਦ ਤੋਂ ਵੀ ਪੈਸਾ ਕਮਾਉਂਦੇ ਨੇ ‘ਕਰਨਾਲ’ ਦੇ ਕਿਸਾਨ, ਮਿਲਦੀ ਹੈ ਚੰਗੀ ਕੀਮਤ 

ਬੱਚਿਆਂ ਨੂੰ ਵੀ ਕਰਵਾਉਣੀ ਚਾਹੁੰਦਾ ਹੈ ਚੰਗੀ ਪੜ੍ਹਾਈ 
ਗੋਪਾ ਬੈਂਸ ਦੇ ਨਾਲ ਉਸ ਦਾ ਚਚੇਰਾ ਭਰਾ ਪਰਮ ਬੈਂਸ, ਜੋ ਬਾਗ ਵਿਚ ਮੈਨੇਜਰ ਹੈ ਅਤੇ 100 ਹੈਕਟੇਅਰ ਰਕਬਾ ਸੰਭਾਲਦਾ ਹੈ। ਇਨ੍ਹਾਂ ਨੇ ਬਾਗ ਦੇ ਮਾਲਿਕ ਕੇਨ ਰੀਕੀ ਤੋਂ ਬਾਗਾਂ ਦੇ ਵਪਾਰ ਬਾਰੇ ਕਾਫ਼ੀ ਸਿੱਖਿਆ ਹਾਸਲ ਕੀਤੀ। ਗੋਪਾਂ ਅਤੇ ਪਰਮ ਇਸਦੀ ਵਧੇਰੇ ਜਾਣਕਾਰੀ ਲਈ ਜਪਾਨ ਅਤੇ ਚੀਨ ਵਿਚ ਵੀ ਗਏ। ਆਮ ਤੌਰ ’ਤੇ ਇਸ ਕੰਮ ਲਈ ਵਿਦਿਆਰਥੀ ਬਾਗ਼ਬਾਨੀ ਦਾ ਕੋਰਸ ਕਰਦੇ ਹਨ ਪਰ ਗੋਪਾ ਬੈਂਸ ਦੇ ਚਚੇਰੇ ਭਰਾ ਪਰਮ ਬੈਂਸ ਨੇ ਬਿਜ਼ਨਸ ਦਾ ਡਿਪਲੋਮਾ ਕੀਤਾ। ਗੋਪਾ ਆਪਣੇ ਬੱਚਿਆਂ ਨੂੰ ਵੀ ਚੰਗੀ ਪੜ੍ਹਾਈ ਕਰਵਾਉਣੀ ਚਾਹੁੰਦਾ ਹੈ, ਜੋ ਉਹ ਖੁਦ ਨਹੀਂ ਕਰ ਸਕਿਆ। ਉਸ ਦੀ ਵੱਡੀ ਬੇਟੀ ਅਮਨੀਤ ਜੋ 17 ਵਰ੍ਹਿਆਂ ਦੀ ਹੈ ਅਤੇ ਮੁੰਡਾ ਅੰਮ੍ਰਿਤ 13 ਸਾਲ ਦੀ ਉਮਰ ਦਾ ਹੈ। 

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

ਗੋਪਾ ਅਤੇ ਉਸਦਾ ਭਰਾ ਲਗਾਤਾਰ ਇਸ ਗੱਲ ਦਾ ਧਿਆਨ ਰੱਖਦੇ ਹਨ ਉਨ੍ਹਾਂ ਦੀ ਨਵੀਂ ਪੀੜ੍ਹੀ ਪਰਿਵਾਰ ਦੇ ਪਿਛੋਕੜ ਨੂੰ ਯਾਦ ਰੱਖੇ, ਆਪਣੇ ਸਿੱਖ ਧਰਮ ਦੇ ਫ਼ਲਸਫ਼ਿਆਂ ਨੂੰ ਸਮਝਣ ਅਤੇ ਗੁਰਦੁਆਰਾ ਸਾਹਿਬ ਜਾਣ। ਉਹ ਹਮੇਸ਼ਾਂ ਆਪਣੇ ਬੱਚਿਆਂ ਨੂੰ ਇਹੀ ਸਿਖਾਉਂਦੇ ਹਨ ਕਿ ਹੈ ਵਪਾਰ ਨਾਲੋਂ ਵਧ ਰਿਸ਼ਤਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹ ਮਿਹਨਤ ਦੀ ਕਮਾਈ ਕਰਨ ਦੇ ਨਾਲ-ਨਾਲ ਸਮਾਜ ਲਈ ਵੀ ਬਹੁਤ ਕੁਝ ਕਰਦੇ ਹਨ। ਸੇਂਟ ਜੋਹਨਸ, ਫਸੇ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰ, ਵਰਡ ਵਾਇਲਡ ਲਾਈਫ ਫੰਡ ਅਤੇ ਹੋਰ ਕਈ ਜਗਾ ਦਾਨ ਕਰਦੇ ਹਨ।

ਪੜ੍ਹੋ ਇਹ ਵੀ ਖਬਰ - ਭੁੱਖਮਰੀ ਨਾਲ ਜੂਝ ਰਹੇ 107 ਦੇਸ਼ਾਂ 'ਚੋਂ ਭਾਰਤ ਆਇਆ 94ਵਾਂ ਸਥਾਨ ’ਤੇ (ਵੀਡੀਓ)

  • New Zealand
  • Kiwi King
  • Punjab
  • Bains
  • Brother
  • ਨਿਊਜ਼ੀਲੈਂਡ
  • ਕੀਵੀ ਕਿੰਗ
  • ਪੰਜਾਬ
  • ਬੈਂਸ
  • ਭਰਾ

ਮਸ਼ਹੂਰ TikTok ਸਟਾਰ ਦੇ ਦੇਸ਼ ਛੱਡਣ ਤੋਂ ਬਾਅਦ ਵੱਡਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਇਆ ਪਾਕਿਸਤਾਨ

NEXT STORY

Stories You May Like

  • 2 farmer brothers from gurdaspur example by farming without burning stubble
    ਗੁਰਦਾਸਪੁਰ ਦੇ 2 ਕਿਸਾਨ ਭਰਾ ਬਣੇ ਮਿਸਾਲ, 12 ਸਾਲਾਂ ਤੋਂ ਪਰਾਲੀ ਨੂੰ ਅੱਗ ਲਾਏ ਬਿਨਾਂ ਕਰ ਰਹੇ ਖੇਤੀ
  • brother attacked for helping sister in agricultural work at home
    ਭੈਣ ਦੇ ਘਰ ਖੇਤੀਬਾੜੀ ਦੇ ਕੰਮ 'ਚ ਮਦਦ ਕਰਨ ਗਏ ਭਰਾ 'ਤੇ ਜਾਨਲੇਵਾ ਹਮਲਾ
  • four religious yatras sri anandpur sahib harjot bains
    ਕਸ਼ਮੀਰ ਤੇ ਸੂਬੇ ਦੇ ਵੱਖ-ਵੱਖ ਕੋਨਿਆਂ ਤੋਂ ਚਾਰ ਧਾਰਮਿਕ ਯਾਤਰਾਵਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ : ਬੈਂਸ
  • girl suicide in tanda
    ਪਿੰਡ ਬੈਂਸ ਅਵਾਨ 'ਚ ਕੁੜੀ ਨੇ ਕੀਤੀ ਖ਼ੁਦਕੁਸ਼ੀ
  • earthquake
    ਤੜਕੇ 4 ਵਜੇ ਕੰਬ ਗਈ ਧਰਤੀ ! ਸੁੱਤੇ ਪਏ ਲੋਕਾਂ ਦੇ ਸੁੱਕ ਗਏ ਸਾਹ
  • punjab has no funds under atal yojana for groundwater
    'ਧਰਤੀ ਹੇਠਲੇ ਪਾਣੀ ਲਈ ਅਟਲ ਯੋਜਨਾ ਤਹਿਤ ਪੰਜਾਬ ਨੂੰ ਕੋਈ ਫੰਡ ਨਹੀਂ'
  • former hostage continues fight to free brother
    ਹਮਾਸ ਦੀ ਗ਼ੁਲਾਮੀ ਤੋਂ ਭਰਾ ਨੂੰ ਛੁਡਾਉਣ ਲਈ ਸਾਬਕਾ ਬੰਧਕ ਦੀ ਲੜਾਈ ਜਾਰੀ
  • tsunami warning issued
    ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ 'ਚ ਸੁਨਾਮੀ ਦੀ ਚੇਤਾਵਨੀ ਜਾਰੀ
  • big weather forecast in punjab know the new for the coming days
    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦੀ ਨਵੀਂ...
  • commissionerate police jalandhar farewell to 9 police officers on retirement
    ਕਮਿਸ਼ਨਰੇਟ ਪੁਲਸ ਜਲੰਧਰ ਨੇ 9 ਪੁਲਸ ਅਧਿਕਾਰੀਆਂ ਨੂੰ ਸੇਵਾਮੁਕਤੀ 'ਤੇ ਵਿਦਾਇਗੀ...
  • health minister dr balbir singh visits jalandhar civil hospital
    ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਲੰਧਰ ਸਿਵਲ ਹਸਪਤਾਲ ਦਾ ਦੌਰਾ, ਜਾਰੀ...
  • new orders issued regarding encroachments on government lands in punjab
    ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
  • illegal property of drug smugglers demolished in jalandhar
    ਜਲੰਧਰ 'ਚ ਸਰਕਾਰ ਦਾ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰ ਦੀ ਢਾਹੀ ਗੈਰ-ਕਾਨੂੰਨੀ ਜਾਇਦਾਦ
  • boy murdered with sharp weapons outside gym in jalandhar
    ਜਲੰਧਰ 'ਚ ਰੂਹ ਕੰਬਾਊ ਵਾਰਦਾਤ! Gym ਦੇ ਬਾਹਰ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ...
  • demand for electricity suddenly increased shocking figures revealed
    ਅਚਾਨਕ ਵਧੀ ਬਿਜਲੀ ਦੀ ਮੰਗ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
  • jalandhar civil hospital patients death issue
    ਸਿਵਲ ਹਸਪਤਾਲ 'ਚ 3 ਲੋਕਾਂ ਦੀ ਮੌਤ ਦੇ ਮਾਮਲੇ 'ਚ ਅਧਿਕਾਰੀਆਂ ਵਿਰੁੱਧ ਹੋਈ ਕਾਰਵਾਈ...
Trending
Ek Nazar
one week s time for shopkeepers in amritsar

ਅੰਮ੍ਰਿਤਸਰ 'ਚ ਦੁਕਾਨਦਾਰਾਂ ਲਈ ਇਕ ਹਫ਼ਤੇ ਦਾ ਸਮਾਂ, DC ਵੱਲੋਂ ਵੱਡੇ ਹੁਕਮ ਜਾਰੀ

punjab haryana high court s big decision

ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਾਜ ਦੇ ਮਾਮਲੇ 'ਚ ਵੱਡਾ ਫ਼ੈਸਲਾ! ਕਿਹਾ-...

iranian president visit to pakistan

ਈਰਾਨੀ ਰਾਸ਼ਟਰਪਤੀ ਸ਼ਨੀਵਾਰ ਤੋਂ ਪਾਕਿਸਤਾਨ ਦੇ ਦੌਰੇ 'ਤੇ

big weather forecast in punjab know the new for the coming days

ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦੀ ਨਵੀਂ...

roof collapses due to heavy rain

ਭਾਰੀ ਮੀਂਹ ਕਾਰਨ ਡਿੱਗੀ ਘਰ ਦੀ ਛੱਤ, ਤਿੰਨ ਲੋਕਾਂ ਦੀ ਮੌਤ

health minister dr balbir singh visits jalandhar civil hospital

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜਲੰਧਰ ਸਿਵਲ ਹਸਪਤਾਲ ਦਾ ਦੌਰਾ, ਜਾਰੀ...

new orders issued regarding encroachments on government lands in punjab

ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ

lithuania prime minister gintautas palukas resigns

ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇ 'ਤਾ ਅਸਤੀਫ਼ਾ, ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ...

russia attacked kiev with missiles and drones

ਕੀਵ 'ਤੇ ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਦਾ ਹਮਲਾ, ਛੇ ਲੋਕਾਂ ਦੀ ਮੌਤ

canadian pm justin trudeau affair

Canada ਦੇ ਸਾਬਕਾ PM ਜਸਟਿਨ ਟਰੂਡੋ ਦਾ ਚੱਲ ਰਿਹਾ ਚੱਕਰ! ਵੀਡੀਓ ਆਈ ਸਾਹਮਣੇ

famous singer takes off her clothes on stage during live performance

ਮਸ਼ਹੂਰ ਗਾਇਕਾ ਨੇ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਹੀ ਉਤਾਰੇ..., ਵੀਡੀਓ ਹੋ...

after 127 years lord buddha relics brought to india

127 ਸਾਲ ਬਾਅਦ ਭਾਰਤ ਲਿਆਂਦੇ ਗਏ ਭਗਵਾਨ ਬੁੱਧ ਦੇ ਅਵਸ਼ੇਸ਼

demand for electricity suddenly increased shocking figures revealed

ਅਚਾਨਕ ਵਧੀ ਬਿਜਲੀ ਦੀ ਮੰਗ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ

forest fire in canada

ਕੈਨੇਡਾ ਦੇ ਜੰਗਲਾਂ 'ਚ ਭਿਆਨਕ ਅੱਗ, 400 ਤੋਂ ਵਧੇਰੇ ਘਰਾਂ ਨੂੰ ਖਾਲੀ ਕਰਨ ਦੇ...

weather to worsen in punjab warning issued till 3rd augest

ਪੰਜਾਬ 'ਚ ਵਿਗੜੇਗਾ ਮੌਸਮ! 3 ਤਾਰੀਖ਼ ਤੱਕ ਜਾਰੀ ਹੋਈ ਚਿਤਾਵਨੀ, Alert ਰਹਿਣ...

floods in myanmar

ਮਿਆਂਮਾਰ 'ਚ ਹੜ੍ਹ, 2,800 ਤੋਂ ਵੱਧ ਲੋਕਾਂ ਨੂੰ ਕੱਢੇ ਗਏ ਸੁਰੱਖਿਅਤ

major accident on nh in amritsar

ਅੰਮ੍ਰਿਤਸਰ ਦੇ NH 'ਤੇ ਵੱਡਾ ਹਾਦਸਾ! ਕਾਰ ਤੇ ਤੇਲ ਟੈਂਕਰ ਵਿਚਾਲੇ ਟੱਕਰ ਮਗਰੋਂ...

fireworks factory explosion

ਪਟਾਕਿਆਂ ਦੀ ਫੈਕਟਰੀ 'ਚ ਧਮਾਕਾ, ਨੌਂ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • apply uk study visa
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਆਸਾਨੀ ਨਾਲ ਮਿਲੇਗਾ STUDY VISA
    • now children under 16 years of age will not able to use youtube
      ਹੁਣ ਇਸ ਦੇਸ਼ 'ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ YouTube,...
    • punjab government ots
      ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
    • attack in military base
      ਵੱਡੀ ਖ਼ਬਰ : ਫੌਜੀ ਅੱਡੇ 'ਤੇ ਹਮਲਾ, ਮਾਰੇ ਗਏ 50 ਸੈਨਿਕ
    • encounter in poonch jammu and kashmir
      ਵੱਡੀ ਖ਼ਬਰ: ਜੰਮੂ-ਕਸ਼ਮੀਰ ਦੇ ਪੁੰਛ 'ਚ ਐਨਕਾਊਂਟਰ, ਸੁਰੱਖਿਆ ਬਲਾਂ ਨੇ 2 ਅੱਤਵਾਦੀ...
    • cm mann ludhiana
      11 ਸਾਲਾਂ ਬਾਅਦ ਪੰਜਾਬ ਵਿਚ ਬਲਦਾਂ ਦੀ ਦੌੜ ਮੁੜ ਸ਼ੁਰੂ ਹੋਵੇਗੀ: ਮੁੱਖ ਮੰਤਰੀ ਮਾਨ
    • good news for punjabis canadian pr
      ਪੰਜਾਬੀਆਂ ਲਈ ਖੁਸ਼ਖ਼ਬਰੀ, 17 ਹਜ਼ਾਰ ਮਾਪਿਆਂ ਨੂੰ ਮਿਲੇਗੀ ਕੈਨੇਡੀਅਨ PR
    • big news regarding the retirement of punjab employees
      ਪੰਜਾਬ ਦੇ ਡਾਕਟਰਾਂ ਦੀ ਸੇਵਾਮੁਕਤੀ ਨੂੰ ਲੈ ਕੇ ਵੱਡੀ ਖ਼ਬਰ, ਮਾਨ ਸਰਕਾਰ ਨੇ ਲਿਆ...
    • supreme court bihar voter list election commission
      ਜੇਕਰ ਬਿਹਾਰ ’ਚ ਵੋਟਰ ਸੂਚੀ ’ਚੋਂ ਵੱਡੇ ਪੱਧਰ ’ਤੇ ਨਾਂ ਹਟਾਏ, ਤਾਂ ਦਖਲ ਦੇਵਾਂਗੇ...
    • sushant singh rajput death case
      ਸੁਸ਼ਾਂਤ ਰਾਜਪੂਤ ਦੀ ਮੌਤ ਦਾ ਮਾਮਲਾ: CBI ਦੀ ‘ਕਲੋਜ਼ਰ ਰਿਪੋਰਟ’ ’ਤੇ ਰੀਆ...
    • the meeting of singh sahibans scheduled for august 1 has postponed
      ਪਹਿਲੀ ਅਗਸਤ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਬੈਠਕ ਕੀਤੀ ਮੁਲਤਵੀ
    • ਵਿਦੇਸ਼ ਦੀਆਂ ਖਬਰਾਂ
    • air india flight canceled
      Air India ਦੀ ਇਕ ਹੋਰ ਉਡਾਣ ਹੋਈ ਰੱਦ ! ਟੇਕਆਫ਼ ਤੋਂ ਐਨ ਪਹਿਲਾਂ...
    • now germany ieady to recognize palestine
      ਕੈਨੇਡਾ ਤੋਂ ਬਾਅਦ ਹੁਣ ਜਰਮਨੀ ਵੀ ਫਲਸਤੀਨ ਨੂੰ ਮਾਨਤਾ ਦੇਣ ਲਈ ਤਿਆਰ
    • new disease
      ਇਕ ਹੋਰ ਬਿਮਾਰੀ ਢਾਹੁਣ ਲੱਗੀ ਕਹਿਰ ! ਲੈ ਲਈ ਇਕ ਵਿਅਕਤੀ ਦੀ ਜਾਨ
    • lithuania prime minister gintautas palukas resigns
      ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇ 'ਤਾ ਅਸਤੀਫ਼ਾ, ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ...
    • russia attacked kiev with missiles and drones
      ਕੀਵ 'ਤੇ ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਦਾ ਹਮਲਾ, ਛੇ ਲੋਕਾਂ ਦੀ ਮੌਤ
    • pakistan launches remote sensing satellite
      ਪਾਕਿਸਤਾਨ ਨੇ ਲਾਂਚ ਕੀਤਾ ਰਿਮੋਟ ਸੈਟੇਲਾਈਟ, PoK 'ਤੇ ਵੀ ਰੱਖੇਗਾ ਨਜ਼ਰ
    • trump after tariff
      ਟੈਰਿਫ਼ ਐਲਾਨ ਮਗਰੋਂ ਟਰੰਪ ਨੇ ਮੁੜ ਚਲਾਏ ਜ਼ੁਬਾਨੀ ਤੀਰ ! ਭਾਰਤ ਤੇ ਰੂਸ ਨੂੰ...
    • canadian pm justin trudeau affair
      Canada ਦੇ ਸਾਬਕਾ PM ਜਸਟਿਨ ਟਰੂਡੋ ਦਾ ਚੱਲ ਰਿਹਾ ਚੱਕਰ! ਵੀਡੀਓ ਆਈ ਸਾਹਮਣੇ
    • singapore president to meet seven indian workers
      ਮਾਣ ਦੀ ਗੱਲ, ਸਿੰਗਾਪੁਰ ਦੇ ਰਾਸ਼ਟਰਪਤੀ ਸੱਤ ਭਾਰਤੀ ਕਾਮਿਆਂ ਨਾਲ ਕਰਨਗੇ ਮੁਲਾਕਾਤ
    • bhagwati jagran organized in the italian city
      ਇਟਲੀ ਦੇ ਸ਼ਹਿਰ ਲਵੀਨੀਉ 'ਚ ਮਹਾਨ ਭਗਵਤੀ ਜਾਗਰਣ ਦਾ ਆਯੋਜਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +