ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਪੁਲਸ ਨੇ ਵਧੇਰੇ ਮੁਸਲਿਮ ਬੀਬੀਆਂ ਨੂੰ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਲਈ ਆਪਣੀ ਸਰਕਾਰੀ ਵਰਦੀ ਵਿਚ ਇੱਕ ਹਿਜਾਬ ਸ਼ਾਮਲ ਕੀਤਾ ਹੈ। ਇਸ ਦੇ ਤਹਿਤ ਕਾਂਸਟੇਬਲ ਜ਼ੀਨਾ ਅਲੀ ਨਿਊਜ਼ੀਲੈਂਡ ਪੁਲਸ ਦੀ ਪਹਿਲੀ ਅਜਿਹੀ ਕਰਮੀ ਹੋਵੇਗੀ ਜੋ ਪੁਲਸ ਬਲ ਦੀ ਵਰਦੀ ਵਿਚ ਸ਼ਾਮਲ ਹੋਣ 'ਤੇ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਹਿਜਾਬ ਪਾਵੇਗੀ। ਜ਼ੀਨਾ (30) ਦੇ ਮਨ ਵਿਚ ਨਿਉਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਪਿਛਲੇ ਸਾਲ ਹੋਏ ਅੱਤਵਾਦੀ ਹਮਲੇ ਦੇ ਬਾਅਦ ਮੁਸਲਿਮ ਭਾਈਚਾਰੇ ਦੀ ਮਦਦ ਦੇ ਲਈ ਪੁਲਸ ਵਿਚ ਸ਼ਾਮਲ ਹੋਣ ਦੀ ਇੱਛਾ ਪੈਦਾ ਹੋਈ ਸੀ। ਇਸ ਹਮਲੇ ਵਿਚ ਦੋ ਮਸਜਿਦਾਂ ਵਿਚ 51 ਲੋਕਾਂ ਦੀ ਮੌਤ ਹੋ ਗਈ ਸੀ।
'ਨਿਊਜ਼ੀਲੈਂਡ ਹੇਰਾਲਡ' ਨੇ ਦੱਸਿਆ ਕਿ ਜ਼ੀਨਾ ਇਸ ਹਫਤੇ ਪੁਲਸ ਅਧਿਕਾਰੀ ਬਣ ਜਾਵੇਗੀ ਅਤੇ ਨਾਲ ਹੀ ਉਹ ਨਿਊਜ਼ੀਲੈਂਡ ਦੀ ਪਹਿਲੀ ਅਜਿਹੀ ਪੁਲਸ ਕਰਮੀ ਹੋਵੇਗੀ ਜੋ ਵਰਦੀ ਵਿਚ ਸਾਮਲ ਕੀਤਾ ਹਿਜਾਬ ਪਹਿਨ ਕੇ ਡਿਊਟੀ ਕਰੇਗੀ। ਅਖ਼ਬਾਰ ਨੇ ਕਿਹਾ ਕਿ ਜ਼ੀਨਾ ਨੇ ਅਜਿਹਾ ਹਿਜਾਬ ਬਣਾਉਣ ਵਿਚ ਪੁਲਸ ਦੀ ਮਦਦ ਕੀਤੀ, ਜੋ ਉਹਨਾਂ ਦੇ ਕੰਮ ਅਤੇ ਧਰਮ ਦੇ ਮੁਤਾਬਕ ਹੋਵੇ। ਜ਼ੀਨਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਆਪਣੇ ਭਾਈਚਾਰੇ ਖਾਸ ਕਰਕੇ ਬੀਬੀਆਂ ਦੀ ਨੁਮਾਇੰਦਗੀ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਫਸੇ 75 ਭਾਰਤੀਆਂ ਸਮੇਤ 221 ਲੋਕ ਪਰਤਣਗੇ ਸਵਦੇਸ਼ : ਭਾਰਤੀ ਹਾਈ ਕਮਿਸ਼ਨ
ਉਸ ਦਾ ਮੰਨਣਾ ਹੈ ਕਿ ਵਰਦੀ ਵਿਚ ਹਿਜਾਬ ਨੂੰ ਸ਼ਾਮਲ ਕਰਨ ਨਾਲ ਹੋਰ ਬੀਬੀਆਂ ਵੀ ਪੁਲਸ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਹੋਣਗੀਆਂ। ਜ਼ੀਨਾ ਨੇ ਕਿਹਾ,''ਪੁਲਸ ਦੀ ਵਰਦੀ ਵਿਚ ਹਿਜਾਬ ਨੂੰ ਸ਼ਾਮਲ ਕੀਤੇ ਜਾਣ ਦਾ ਮਤਲਬ ਹੈ ਕਿ ਜਿਹੜੀਆਂ ਬੀਬੀਂ ਪਹਿਲਾਂ ਪੁਲਸ ਬਲ ਵਿਚ ਸ਼ਾਮਲ ਹੋਣ ਦੇ ਬਾਰੇ ਵਿਚ ਸੋਚਦੀਆਂ ਨਹੀਂ ਸਨ ਉਹ ਹੁਣ ਅਜਿਹਾ ਕਰ ਸਕਦੀਆਂ ਹਨ। ਇਹ ਦੇਖਣਾ ਬਹੁਤ ਸੁਖਦਾਈ ਹੈ ਕਿ ਪੁਲਸ ਨੇ ਕਿਸ ਤਰ੍ਹਾਂ ਮੇਰੇ ਧਰਮ ਅਤੇ ਸੰਸਕ੍ਰਿਤੀ ਨੂੰ ਸ਼ਾਮਲ ਕੀਤਾ।'' ਉਸ ਨੇ ਕਿਹਾ ਕਿ ਪੁਲਸ ਬਲ ਵਿਚ ਸ਼ਾਮਲ ਹੋਣ ਦੇ ਦੌਰਾਨ ਪੁਲਸ ਕਾਲਜ ਵਿਚ ਸਿਖਲਾਈ ਦੇ ਦੌਰਾਨ ਉਹਨਾਂ ਦੀਆਂ ਨਿੱਜੀ ਲੋੜਾਂ ਦਾ ਪੂਰਾ ਧਿਆਨ ਰੱਖਿਆ ਗਿਆ।
ਜ਼ੀਨਾ ਨੇ ਕਿਹਾ,''ਮੁਸਲਮਾਨ ਭਾਈਚਾਰੇ ਦੀ ਮਦਦ ਦੇ ਲਈ ਵੱਧ ਤੋਂ ਵੱਧ ਮੁਸਲਿਮ ਬੀਬੀਆਂ ਨੂੰ ਅੱਗੇ ਆਉਣ ਦੀ ਲੋੜ ਹੈ।'' ਨਿਊਜ਼ੀਲੈਂਡ ਪੁਲਸ ਨੇ 2008 ਵਿਚ ਆਪਣੀ ਵਰਦੀ ਵਿਚ ਪੱਗ ਨੂੰ ਸ਼ਾਮਲ ਕੀਤਾ ਸੀ ਅਤੇ ਨੇਲਸਨ ਕਾਂਸਟੇਬਲ ਜਗਮੋਹਨ ਮਾਲਹੀ ਡਿਊਟੀ 'ਤੇ ਪੱਗ ਬੰਨ੍ਹਣ ਵਾਲੇ ਪਹਿਲੇ ਅਧਿਕਾਰੀ ਬਣੇ ਸਨ। ਬੀ.ਬੀ.ਸੀ. ਨੇ ਇਕ ਰਿਪੋਰਟ ਵਿਚ ਕਿਹਾ ਕਿ ਬ੍ਰਿਟੇਨ ਵਿਚ ਲੰਡਨ ਦੀ ਮੈਟਰੋਪਾਲੀਟਨ ਪੁਲਸ ਨੇ 2006 ਅਤੇ ਸਕਾਟਲੈਂਡ ਪੁਲਸ ਨੇ 2016 ਵਿਚ ਵਰਦੀ ਵਿਚ ਹਿਜਾਬ ਨੂੰ ਇਜਾਜ਼ਤ ਦਿੱਤੀ ਸੀ। ਆਸਟ੍ਰੇਲੀਆ ਵਿਚ ਵਿਕਟੋਰੀਆ ਪੁਲਸ ਦੀ ਮਾਹਾ ਸੁੱਕਰ ਨੇ 2004 ਵਿਚ ਹਿਜਾਬ ਪਾਇਆ ਸੀ।
ਸਕਾਟਲੈਂਡ 'ਚ ਲੱਗੇਗੀ ਤਿੰਨ ਹਫ਼ਤਿਆਂ ਲਈ ਟੀਅਰ-4 ਤਾਲਾਬੰਦੀ
NEXT STORY