ਵੈਲਿੰਗਟਨ/ਨਿਊਜ਼ੀਲੈਂਡ (ਭਾਸ਼ਾ): ਨਿਊਜ਼ੀਲੈਂਡ ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਆਮਦ ਦੌਰਾਨ ਕੋਰੋਨਾ ਦੇ 'ਓਮੀਕਰੋਨ' ਵੇਰੀਐਂਟ ਦੇ 4 ਹੋਰ ਮਾਮਲਿਆਂ ਦੀ ਪਛਾਣ ਕੀਤੀ ਹੈ, ਜਿਸ ਨਾਲ ਦੇਸ਼ ਵਿਚ ਕੁੱਲ ਗਿਣਤੀ 8 ਹੋ ਗਈ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਸੰਕਰਮਿਤ ਲੋਕਾਂ ਨੂੰ ਬਾਰਡਰ ਕੁਆਰੰਟੀਨ ਸੁਵਿਧਾਵਾਂ ਵਿਚ ਅਲੱਗ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਵਿਚ ਕੋਵਿਡ-19 ਦੇ 49 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਿਲੀ ਮਨਜ਼ੂਰੀ
ਮੰਤਰਾਲਾ ਨੇ ਕਿਹਾ ਕਿ 'ਕੋਵਿਡ-19' ਦੇ 49 ਨਵੇਂ ਕੇਸਾਂ ਵਿਚੋਂ 39 ਨਿਊਜ਼ੀਲੈਂਡ ਵਿਚ ਕਮਿਊਨਿਟੀ ਕੇਸ ਅਤੇ 10 ਮਾਮਲੇ ਬਾਹਰੋਂ ਆਏ ਹਨ, ਜਿਨ੍ਹਾਂ ਦਾ ਬਾਰਡਰ ’ਤੇ ਜਾਂਚ ਦੌਰਾਨ ਪਤਾ ਲੱਗਾ ਹੈ। ਮੰਤਰਾਲਾ ਨੇ ਕਿਹਾ ਕਿ ਨਵੇਂ ਕਮਿਊਨਿਟੀ ਕੇਸਾਂ ਵਿਚੋਂ 25 ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ, 11 ਬੇ ਆਫ ਪਲੇਨਟੀ ਵਿਚ, 2 ਲੇਕਸ ਖੇਤਰ ਵਿਚ ਅਤੇ 1 ਤਰਨਾਕੀ ਵਿਚ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ : ਹਰਕਤਾਂ ਤੋਂ ਬਾਜ ਨਹੀਂ ਆ ਰਹੇ ਗੁਰਪਤਵੰਤ ਪੰਨੂ, ਹੁਣ ਭਾਰਤ ਖ਼ਿਲਾਫ਼ ਲਿਖਿਆ ਇਮਰਾਨ ਖਾਨ ਨੂੰ ਪੱਤਰ
ਮੰਤਰਾਲਾ ਅਨੁਸਾਰ ਨਿਊਜ਼ੀਲੈਂਡ ਵਿਚ ਮੌਜੂਦਾ ਡੈਲਟਾ ਵੇਰੀਐਂਟ ਪ੍ਰਕੋਪ ਦੌਰਾਨ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 10,168 ਤੱਕ ਪਹੁੰਚ ਗਈ ਹੈ। ਮੁੱਖ ਤੌਰ 'ਤੇ ਆਕਲੈਂਡ ਅਤੇ ਬਾਹਰੀ ਖੇਤਰਾਂ ਵਿਚੋਂ ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ 12,996 ਪੁਸ਼ਟੀ ਕੀਤੇ ਕੇਸ ਦਰਜ ਕੀਤੇ ਹਨ। ਉਥੇ ਹੀ 90 ਫ਼ੀਸਦੀ ਯੋਗ ਨਿਊਜ਼ੀਲੈਂਡ ਵਾਸੀਆਂ ਨੇ ਕੋਵਿਡ-19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਲਿਆ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੰਯੁਕਤ ਰਾਸ਼ਟਰ 'ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
NEXT STORY