ਰੋਮ, (ਕੈਂਥ)- ਇਟਲੀ ਵਿਚ ਬੇਸ਼ੱਕ ਕੋਵਿਡ-19 ਨੂੰ ਸਰਕਾਰ ਜੜ੍ਹੋਂ ਖ਼ਤਮ ਕਰਨ ਲਈ ਦਿਨ-ਰਾਤ ਜੱਦੋ-ਜਹਿਦ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਜਲਦੀ ਕੋਵਿਡ-19 ਇਟਲੀ ਵਿਚੋਂ ਜਾਂਦਾ ਦਿਖਾਈ ਨਹੀਂ ਦਿੰਦੇ। ਇਸ ਲਈ ਸਰਕਾਰ ਨਿੱਤ ਨਵੇਂ ਕਾਨੂੰਨ ਐਮਰਜੈਂਸੀ ਇਲਾਕਿਆਂ ਵਿਚ ਲਾਗੂ ਕਰਦੀ ਹੈ।
ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪਰੈਂਜ਼ਾ ਨੇ ਕਿਹਾ ਹੈ ਕਿ ਅਗਲੇ 10 ਦਿਨ ਇਟਲੀ ਵਿਚ ਕੋਵਿਡ-19 ਵਿਰੁੱਧ ਲੜੀ ਜਾ ਰਹੀ ਲੜਾਈ ਲਈ ਬਹੁਤ ਅਹਿਮ ਹੋਣਗੇ ।
ਇਸ ਮਹੀਨੇ ਦੇ ਸ਼ੁਰੂ ਵਿਚ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿਚ ਵੱਧ ਰਹੇ ਜ਼ੋਖ਼ਮ ਦੇ ਅਧਾਰ 'ਤੇ ਪਾਬੰਦੀਆਂ ਦੀ ਇਕ ਤਿੰਨ-ਪੱਧਰੀ (ਪੀਲਾ, ਸੰਤਰੀ ਅਤੇ ਲਾਲ ) ਪ੍ਰਣਾਲੀ ਪੇਸ਼ ਕੀਤੀ, ਜੋ ਬੇਹੱਦ ਕਾਮਯਾਬ ਰਹੀ ਹੈ, ਜਿਸ ਦੇ ਅਧਾਰ 'ਤੇ ਹੀ ਉਨ੍ਹਾਂ ਖੇਤਰਾਂ ਵਿਚ ਕੋਵਿਡ-19 ਅਧਾਰਤ ਨਿਯਮ ਲਾਗੂ ਕੀਤੇ ਹਨ। ਰੋਬੈਰਤੋ ਸੰਪਰੈਂਜ਼ਾ ਨੇ ਇਹ ਵੀ ਕਿਹਾ ਕਿ ਹੈ ਕਿ ਇਟਲੀ ਵਿਚ 2021 ਦੇ ਦੂਜੇ ਅੱਧ ਤੱਕ ਵੀ ਕੋਵਿਡ-19 ਟੀਕੇ ਲੱਗ ਜਾਣਗੇ ਦੀ ਉਮੀਦ ਨਹੀਂ ਹੈ ਪਰ ਜਦੋਂ ਵੀ ਕੋਵਿਡ ਵੈਕਸੀਨ ਦੀ ਸ਼ੁਰੂਆਤ ਹੋਵੇਗੀ, ਉਹ ਸਭ ਤੋਂ ਪਹਿਲਾਂ ਹੈਲਥ ਵਰਕਰਾਂ ਨੂੰ ਦਿੱਤੀ ਜਾਵੇਗੀ।
ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?
NEXT STORY