ਮੁਲਤਾਨ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਬੰਧ 'ਚ ਅਗਲੇ ਦੋ ਮਹੀਨੇ ਦੇਸ਼ ਲਈ ਬੇਹਦ ਮਹੱਤਵਪੂਰਨ ਹਨ ਅਤੇ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ। ਕੁਰੈਸ਼ੀ ਨੇ ਵੀਰਵਾਰ ਨੂੰ ਮੁਲਤਾਨ 'ਚ ਈਦ-ਉਲ-ਫਿਤਰ ਦੀ ਨਮਾਜ਼ ਤੋਂ ਬਾਅਦ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਕੋਵਿਡ-19 ਦੇ ਸ਼ੁਰੂਆਤੀ ਹਾਲਾਤ ਬਹੁਤ ਖਰਾਬ ਹਨ, ਜਿਥੇ ਹਾਲ ਹੀ 'ਚ ਹਫਿਤਆਂ 'ਚ ਵੱਡੀ ਗਿਣਤੀ 'ਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ-...ਤਾਂ ਇਸ ਕਾਰਣ ਬੰਗਲਾਦੇਸ਼ 'ਚ ਵਧੀ ਕੋਰੋਨਾ ਮਹਾਮਾਰੀ
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਪਿਛਲੇ ਮਹੀਨੇ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਵਾਉਣ ਲਈ ਫੌਜ ਤਾਇਨਾਤ ਕੀਤੇ ਜਾਣ ਤੋਂ ਬਾਅਦ ਇਨਫੈਕਸ਼ਨ ਦੇ ਮਾਮਲਿਆਂ 'ਚ ਗਿਰਾਵਟ ਆਈ ਹੈ। ਉਨ੍ਹਾਂ ਨੇ ਵਾਇਰਸ ਵਿਰੁੱਧ ਜੰਗ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਫੌਜੀ, ਪੁਲਸ ਅਤੇ ਸਿਹਤ ਮੁਲਾਜ਼ਮਾਂ ਦੀ ਪ੍ਰੰਸ਼ਸ਼ਾ ਕੀਤੀ।
ਇਹ ਵੀ ਪੜ੍ਹੋ-2027 ਤੋਂ ਪਹਿਲਾਂ ਹੀ ਚੀਨ ਤੋਂ ਵਧੇਰੇ ਆਬਾਦੀ ਵਾਲਾ ਹੋਵੇਗਾ ਇਹ ਦੇਸ਼
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
...ਤਾਂ ਇਸ ਕਾਰਣ ਬੰਗਲਾਦੇਸ਼ 'ਚ ਵਧੀ ਕੋਰੋਨਾ ਮਹਾਮਾਰੀ
NEXT STORY