ਅਬੁਜਾ— ਨਾਈਜੀਰੀਆ ਦੇ ਉੱਤਰ-ਪੱਛਮੀ ਸੂਬੇ ਜਾਮਫਰਾ 'ਚ ਫੌਜ ਦੇ ਹਵਾਈ ਹਮਲਿਆਂ 'ਚ ਹਥਿਆਰਬੰਦ ਸਮੂਹ ਦੇ 20 ਮੈਂਬਰਾਂ ਦੀ ਮੌਤ ਹੋ ਗਈ ਤੇ ਜੰਗਲ ਨੇੜੇ ਉਨ੍ਹਾਂ ਦਾ ਟਿਕਾਣਾ ਨਸ਼ਟ ਕਰ ਦਿੱਤਾ ਗਿਆ।
ਨਾਈਜੀਰੀਆਈ ਹਵਾਈ ਫੌਜ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਫੌਜੀਆਂ ਨੇ ਹਥਿਆਰਬੰਦ ਸਮੂਹ ਦੇ ਇਕ ਸਰਗਨਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮੁਹਿੰਮ ਹਥਿਆਰਬੰਦ ਸਮੂਹ ਦੇ ਟਿਕਾਣੇ ਦੇ ਬਾਰੇ ਪੁਖਤਾ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ, ਜਿਸ 'ਚ ਦੱਸਿਆ ਗਿਆ ਸੀ ਕਿ ਹਥਿਆਰਬੰਦ ਸਮੂਹ ਦੇ ਇਕ ਸਰਗਨਾ ਨੇ ਰਗੂ ਦੇ ਜੰਗਲ 'ਚ ਕਰੀਬ ਚਾਰ ਕਿਲੋਮੀਟਰ ਦੇ ਇਲਾਕੇ 'ਚ ਆਪਣੇ ਕਈ ਸਾਥੀਆਂ ਸਣੇ ਟਿਕਾਣਾ ਬਣਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਖੁਫੀਆ ਜਾਣਕਾਰੀ, ਨਿਗਰਾਨੀ ਤੇ ਜਾਸੂਸੀ ਤੋਂ ਬਾਅਦ ਹਵਾਈ ਫੌਜ ਨੇ ਸਮੂਹ ਦੇ ਟਿਕਾਣੇ 'ਤੇ ਹਮਲਾ ਕਰਨ ਲਈ ਇਕ ਅਲਫਾ ਜੈੱਟ ਤੇ ਇਕ ਹੈਲੀਕਾਪਟਰ ਰਵਾਨੀ ਕੀਤਾ।
ਸ਼੍ਰੀਲੰਕਾਈ ਪ੍ਰਧਾਨ ਮੰਤਰੀ ਦੀ ਚਿਤਾਵਨੀ, ਅਜੇ ਵੀ ਹੋ ਸਕਦੈ ISI ਦਾ ਹਮਲਾ
NEXT STORY