ਅਬੁਜਾ (ਭਾਸ਼ਾ) :ਨਾਈਜੀਰੀਆ ਦੇ ਉੱਤਰ-ਪੱਛਮੀ ਜਮਫਾਰਾ ਰਾਜ ਵਿਚ ਅੱਤਵਾਦੀਆਂ ਨੇ 300 ਤੋਂ ਵੱਧ ਵਿਦਿਆਰਥਣਾਂ ਨੂੰ ਅਗਵਾ ਕਰ ਲਿਆ ਹੈ। ਮੀਡੀਆ ਰਿਪੋਰਟਾਂ ਵਿਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਪੰਚ ਅਖ਼ਬਾਰ ਮੁਤਾਬਕ, ਅੱਤਵਾਦੀਆਂ ਨੇ ਵੀਰਵਾਰ ਰਾਤ ਜੰਗਜਬੇ ਪਿੰਡ ਵਿਕ ਇਕ ਸੈਕੰਡਰੀ ਸਕੂਲ ਨੂੰ ਨਿਸ਼ਾਨਾ ਬਣਾਇਆ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਸਾਊਦੀ ਅਰਬ ਦੇ ਸ਼ਾਹ ਨਾਲ ਕੀਤੀ ਗੱਲਬਾਤ
ਸਕੂਲ ਸਟਾਫ ਨੇ ਕਿਹਾ ਕਿ ਦੇਰ ਰਾਤ ਅੱਤਵਾਦੀ ਮੋਟਰਸਾਇਕਲ ਅਤੇ ਟਰੱਕ ਜ਼ਰੀਏ ਸਕੂਲ ਵਿਚ ਆਏ। ਇਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਅਖ਼ਬਾਰ ਨੂੰ ਦੱਸਿਆ ਕਿ ਜਦੋਂ ਅੱਤਵਾਦੀ ਸਕੂਲ ਵਿਚ ਆਏ ਤਾਂ ਉਹਨਾਂ ਨੇ ਸੋਚਿਆ ਕਿ ਸੁਰੱਖਿਆ ਬਲ ਦੇ ਜਵਾਨ ਆਏ ਹਨ ਪਰ ਉਹ ਵਿਦਿਆਰਥਣਾਂ ਨੂੰ ਮੋਟਰਸਾਇਕਲਾਂ ਅਤੇ ਹਿਲਕਸ ਵਾਹਨਾਂ ਵਿਚ ਭਰ ਕੇ ਸਕੂਲ ਤੋਂ ਬਾਹਰ ਲੈ ਗਏ। ਇਸ ਦੌਰਾਨ ਨਾਈਜੀਰੀਆਈ ਮੀਡੀਆ ਆਊਟਲੇਟ ਪੀ.ਐੱਮ.ਨਿਊਜ਼ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਕੂਲ ਵਿਚ ਜਾਣ ਤੋਂ ਪਹਿਲਾਂ ਨੇੜੇ ਬਣੀ ਇਕ ਪੁਲਸ ਚੌਕੀ 'ਤੇ ਹਮਲਾ ਕੀਤੀ ਸੀ। ਇਸ ਅੱਤਵਾਦੀ ਹਮਲੇ ਵਿਚ ਕਈ ਸੈਨਿਕ ਵੀ ਜ਼ਖਮੀ ਹੋਏ ਸਨ। ਸਥਾਨਕ ਸਮਾਚਾਰ ਸਮੂਹਾਂ ਨੇ ਦੱਸਿਆ ਕਿ ਅਗਵਾ ਕੀਤੀਆਂ ਵਿਦਿਆਰਥਣਾਂ ਨੂੰ ਛੁਡਾਉਣ ਲਈ ਅਗਵਾਕਰਤਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਬਰਤਾਨੀਆ ਦੇ ਸੰਗੀਤ ਪ੍ਰੇਮੀਆਂ ਵੱਲੋਂ ਸਰਦੂਲ ਸਿਕੰਦਰ ਦੇ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ
NEXT STORY