ਲਾਗੋਸ - ਨਾਈਜੀਰੀਆ ਵਿੱਚ ਕੋਵਿਡ-19 ਦੇ ਨਵੇਂ ਰੂਪ ‘ਓਮੀਕਰੋਨ' ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਹਫ਼ਤੇ ਦੱਖਣੀ ਅਫਰੀਕਾ ਤੋਂ ਪੁੱਜੇ ਯਾਤਰੀਆਂ ਵਿੱਚ ਇਸ ਮਾਮਲੇ ਦਾ ਪਤਾ ਲੱਗਾ। ਦੇਸ਼ ਦੇ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਹੈਲਥ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਸਟੀਚਿਊਟ ਨੇ ਆਪਣੇ ਪਹਿਲੇ ਬਿਆਨ ਨੂੰ ਠੀਕ ਕੀਤਾ ਕਿ ਅਕਤੂਬਰ ਵਿੱਚ ਲਏ ਗਏ ਨਮੂਨਿਆਂ ਵਿੱਚ ਇਹ ਪੈਟਰਨ ਪਾਇਆ ਗਿਆ ਸੀ।
ਨਾਈਜੀਰੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀ.ਡੀ.ਸੀ.) ਨੇ ਇੱਕ ਹੋਰ ਬਿਆਨ ਵਿੱਚ ਕਿਹਾ ਕਿ ਅਕਤੂਬਰ ਵਿੱਚ ਪਾਇਆ ਗਿਆ ਮਾਮਲਾ ਡੈਲਟਾ ਸਵਰੂਪ ਦਾ ਸੀ- ਓਮੀਕਰੋਨ ਨਹੀਂ ਜਿਵੇਂ ਕਿ ਪਹਿਲਾਂ ਕਿਹਾ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਦੇਸ਼ ਵਿੱਚ ਆਉਣ ਵਾਲੇ ਤਿੰਨ ਯਾਤਰੀਆਂ ਵਿੱਚ ਪਹਿਲੀ ਵਾਰ ਓਮੀਕਰੋਨ ਰੂਪ ਦਾ ਪਤਾ ਲੱਗਾ ਸੀ। ਨਾਈਜੀਰੀਆ ਸੀ.ਡੀ.ਸੀ. ਦੇ ਡਾਇਰੈਕਟਰ-ਜਨਰਲ ਡਾ. ਇਫੇਡਾਓ ਅਦੇਤਿਫਾ ਨੇ ਦੂਜੇ ਬਿਆਨ ਵਿੱਚ ਕਿਹਾ, ‘‘ਇਹ ਮਾਮਲੇ ਦੱਖਣੀ ਅਫਰੀਕਾ ਦੀ ਯਾਤਰਾ ਦੇ ਇਤਿਹਾਸ ਵਾਲੇ ਤਿੰਨ ਵਿਅਕਤੀਆਂ ਵਿੱਚ ਸਾਹਮਣੇ ਆਏ।
ਨਾਈਜੀਰੀਆ ਪਹਿਲਾ ਪੱਛਮੀ ਅਫਰੀਕੀ ਦੇਸ਼ ਹੈ ਜਿੱਥੇ ਓਮੀਕਰੋਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਾਈਜੀਰੀਆ ਸੀ.ਡੀ.ਸੀ. ਨੇ ਦੇਸ਼ ਦੇ ਸੂਬਿਆਂ ਅਤੇ ਆਮ ਜਨਤਾ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਓਮੀਕਰੋਨ ਰੂਪ 'ਤੇ ਵਿਸ਼ਵਵਿਆਪੀ ਚਿੰਤਾ ਦੇ ਵਿਚਕਾਰ, ਨਾਈਜੀਰੀਆ ਸੀ.ਡੀ.ਸੀ. ਦੇ ਡਾਇਰੈਕਟਰ ਜਨਰਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਉਭਰ ਰਹੇ ਸੰਕਟ ਦੇ ਮੱਦੇਨਜ਼ਰ ਅਲਰਟ 'ਤੇ ਹੈ। ਉਨ੍ਹਾਂ ਕਿਹਾ, ‘‘ਅਸੀਂ ਨਿਗਰਾਨੀ ਨੂੰ ਵਧਾਉਣ ਲਈ ਬਹੁਤ ਮਿਹਨਤ ਕਰ ਰਹੇ ਹਾਂ, ਵਿਸ਼ੇਸ਼ ਰੂਪ ਨਾਲ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਹਾਮਾਰੀ 'ਤੇ ਗਲੋਬਲ ਸਮਝੌਤੇ ਦੀ ਪ੍ਰਕਿਰਿਆ ਸ਼ੁਰੂ ਕਰਨ 'ਤੇ WHO ਨੇ ਮੈਂਬਰ ਦੇਸ਼ਾਂ ਦੀ ਕੀਤੀ ਤਾਰੀਫ਼
NEXT STORY