ਲੰਡਨ-ਇਥੇ ਦੀ ਇਕ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘੋਟਾਲਾ ਮਾਮਲੇ 'ਚ ਦੋਸ਼ੀ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਹਿਰਾਸਤ ਮਿਆਦ ਮੰਗਲਵਾਰ ਨੂੰ 29 ਦਸੰਬਰ ਤੱਕ ਵਧਾ ਦਿੱਤੀ। ਅਦਾਲਤ ਨੇ ਨੀਰਵ ਮੋਦੀ ਨੂੰ ਹਵਾਲਗੀ ਕੀਤੇ ਜਾਣ ਸੰਬੰਧੀ ਭਾਰਤ ਦੀ ਅਪੀਲ 'ਤੇ ਸੁਣਵਾਈ ਕਰਦੇ ਹੋਏ ਉਸ ਦੀ ਹਿਰਾਸਤ ਨੂੰ ਵਧਾ ਦਿੱਤਾ। ਲੰਡਨ ਦੇ ਦੱਖਣੀ-ਪੱਛਮੀ 'ਚ ਵੈਂਡਸਵਰਥ ਜੇਲ ਤੋਂ ਵੀਡੀਓ ਲਿੰਕ ਰਾਹੀਂ 49 ਸਾਲਾਂ ਮੋਦੀ ਨੂੰ ਮੰਗਲਵਾਰ ਨੂੰ ਵੈਸਟਮਿੰਸਟਰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ:-iPhone 12 ਦੇ ਕੁੱਲ ਕੰਪੋਨੈਂਟਸ ਦਾ ਖਰਚ ਸਿਰਫ 27,500 ਰੁਪਏ, ਰਿਪੋਰਟ ਤੋਂ ਹੋਇਆ ਖੁਲਾਸਾ
ਚੀਫ ਮੈਜਿਸਟਰੇਟ ਐਮਾ ਅਰਬੁਥਨਾਟ ਨੇ ਉਨ੍ਹਾਂ ਦੀ ਹਿਰਾਸਤ ਦੀ ਮਿਆਦ ਹੋਰ 28 ਦਿਨ ਭਾਵ 29 ਦਸੰਬਰ ਤੱਕ ਵਧਾ ਦਿੱਤੀ। ਮੈਜਿਸਟਰੇਟ ਨੇ ਮੋਦੀ ਨੂੰ ਕਿਹਾ ਕਿ ਵੀਡੀਓ ਲਿੰਕ ਰਾਹੀਂ ਇਕ ਹੋਰ ਸੰਖੇਪ ਸੁਣਵਾਈ ਹੋਵੇਗੀ ਅਤੇ ਇਸ ਤੋਂ ਬਾਅਦ ਮਾਮਲੇ 'ਚ ਦਲੀਲਾਂ ਸੌਂਪਣਾ ਬੰਦ ਕਰਨ ਤੋਂ ਪਹਿਲਾਂ ਸਿਰਫ ਇਕ ਹਫਤੇ ਦਾ ਸਮਾਂ ਹੈ। ਹਵਾਲਗੀ ਮਾਮਲੇ 'ਚ ਅੰਤਿਮ ਸੁਣਵਾਈ ਦੋ ਦਿਨ, ਅਗਲੇ ਸਾਲ ਸੱਤ ਅਤੇ ਅੱਠ ਜਨਵਰੀ ਨੂੰ ਨਿਰਧਾਰਿਤ ਕੀਤੀ ਗਈ ਹੈ ਜਦ ਜ਼ਿਲਾ ਜੱਜ ਸੈਮੂਅਲ ਗੂਜ ਕੁਝ ਹਫਤਿਆਂ ਬਾਅਦ ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾਂ ਦੋਵਾਂ ਪੱਖਾਂ ਵੱਲੋਂ ਦਲੀਲਾਂ ਨੂੰ ਸੁਣਨਗੇ।
ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO
ਜ਼ਿਲਾ ਜੱਜ ਸੈਮੂਅਲ ਗੂਜ ਨੇ ਤਿੰਨ ਨਵੰਬਰ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਪੇਸ਼ ਕੁਝ ਗਵਾਹਾਂ ਦੇ ਬਿਆਨਾਂ ਦੀ ਪ੍ਰਵਾਨਗੀ ਵਿਰੁੱਧ ਅਤੇ ਪੱਖ 'ਚ ਦਲੀਲਾਂ ਸੁਣੀਆਂ ਸਨ। ਇਸ ਤੋਂ ਬਾਅਦ ਜੱਜ ਨੇ ਕਿਹਾ ਸੀ ਕਿ ਉਹ ਖੁਦ ਨੂੰ ਕਿੰਗਫਿਸ਼ਰ ਏਅਰਲਾਇੰਸ ਦੇ ਸਾਬਕਾ ਮੁਖੀ ਵਿਜੇ ਮਾਲਿਆ ਦੇ ਹਵਾਲਗੀ ਮਾਮਲੇ 'ਚ ਬ੍ਰਿਟਿਸ਼ ਅਦਾਲਤਾਂ ਦੇ ਫੈਸਲਿਆਂ ਨਾਲ 'ਬੰਨ੍ਹੇ' ਹੋਏ ਮੰਨਦੇ ਹਨ।
ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO
NEXT STORY