ਇਸਲਾਮਾਬਾਦ - ਪਾਕਿਸਤਾਨ ਦੀਆਂ ਰੱਖਿਆ ਫੋਰਸਾਂ ਦੇ ਮੁਖੀ (ਸੀ. ਡੀ. ਐੱਫ.) ਅਤੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ ਦੇਸ਼ ਹੈ ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਇਸਲਾਮਾਬਾਦ ਦੀ ਖੇਤਰੀ ਅਖੰਡਤਾ ਜਾਂ ਪ੍ਰਭੂਸੱਤਾ ਨੂੰ ਪਰਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੇਸ਼ ਦੇ ਪਹਿਲੇ ਸੀ. ਡੀ. ਐੱਫ. ਵਜੋਂ ਨਿਯੁਕਤ ਹੋਣ ’ਤੇ ਮੁਨੀਰ ਨੂੰ ਸਨਮਾਨਿਤ ਕਰਨ ਲਈ ਜੀ. ਐੱਚ. ਕਿਊ. (ਹੈੱਡਕੁਆਰਟਰ) ’ਚ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ‘ਗਾਰਡ ਆਫ਼ ਆਨਰ’ ਦਾ ਨਿਰੀਖਣ ਕਰਨ ਤੋਂ ਬਾਅਦ ਮੁਨੀਰ ਨੇ ਹਥਿਆਰਬੰਦ ਫੋਰਸਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ ਕਿਸੇ ਵੀ ਹਮਲੇ ਦੀ ਸਥਿਤੀ ’ਚ ਪਾਕਿਸਤਾਨ ਦਾ ਜਵਾਬ ‘ਬਹੁਤ ਭਿਆਨਕ’ ਹੋਵੇਗਾ।
ਚੀਨ ਜਾਣ ਵਾਲੇ ਭਾਰਤੀ ਹੋ ਜਾਣ ਸਾਵਧਾਨ! ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਟ੍ਰੈਵਲ ਐਡਵਾਈਜ਼ਰੀ, ਜਾਣੋ ਵਜ੍ਹਾ
NEXT STORY