ਬੀਜ਼ਿੰਗ - ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਕਮਿਊਨਿਸਟ ਸ਼ਾਸਨ ਦੀ 70ਵੇਂ ਵਰ੍ਹੇਗੰਢ 'ਤੇ ਜ਼ਬਰਦਸਤ ਫੌਜੀ ਤਾਕਤ ਦੇ ਪ੍ਰਦਰਸ਼ਨ ਦੇ ਨਾਲ ਹੀ ਹੋਏ ਦੇਸ਼ ਦੇ ਸਭ ਤੋਂ ਵੱਡੀ ਪਰੇਡ ਦੀ ਅਗਵਾਈ ਕੀਤੀ ਅਤੇ ਆਖਿਆ ਕਿ ਕੋਈ ਵੀ ਤਾਕਤ ਚੀਨ ਨੂੰ ਅੱਗੇ ਵਧਾਉਣ ਤੋਂ ਨਹੀਂ ਰੋਕ ਸਕਦੀ। ਚੀਨ ਜਦ ਸਭ ਤੋਂ ਵੱਡੀ ਪਰੇਡ ਕਰ ਰਿਹਾ ਸੀ ਉਦੋਂ ਹਾਂਗਕਾਂਗ 'ਚ ਸਭ ਤੋਂ ਹਿੰਸਕ ਪ੍ਰਦਰਸ਼ਨਾਂ 'ਚੋਂ ਇਕ ਨਜ਼ਰ ਆਇਆ। ਹਜ਼ਾਰਾਂ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਚੀਨ ਦੇ ਝੰਡੇ ਫੂਕੇ, ਖੁਦਮੁਖਤਿਆਰੀ, ਸਰਵ ਵਿਆਪੀ ਮੱਤ, ਸਾਰੇ ਲੋਕਾਂ ਨੂੰ ਇਸ ਖੇਤਰ ਦੀ ਵਿਧਾਇਕਾ ਦੇ ਚੋਣ ਲੱੜਣ ਦੀ ਆਜ਼ਾਦੀ ਦੀ ਮੰਗ ਕੀਤੀ।
ਸ਼ੀ ਨੇ ਆਖਿਆ ਕਿ ਕੋਈ ਵੀ ਤਾਕਤ ਚੀਨ ਦੇ ਦਰਜੇ ਨੂੰ ਹਿਲਾ ਨਹੀਂ ਸਕਦੀ ਹੈ, ਚੀਨ ਲੋਕਾਂ ਅਤੇ ਰਾਸ਼ਟਰ ਨੂੰ ਅੱਗੇ ਵਧਾਉਣ ਤੋਂ ਰੋਕ ਨਹੀਂ ਸਕਦੀ। ਚੀਨੀ ਕਮਿਊਨਿਸਟ ਪਾਰਟੀ ਦੇ ਸੰਸਥਾਪਕ ਮਾਓਤਸੇ ਤੁੰਗ ਤੋਂ ਬਾਅਦ ਪਾਰਟੀ 'ਚ ਸਭ ਤੋਂ ਸ਼ਕਤੀਸ਼ਾਲੀ ਸਮਝੇ ਜਾਣ ਵਾਲੇ ਸ਼ੀ ਨੇ ਆਖਿਆ ਕਿ ਸੀ. ਪੀ. ਸੀ. ਦੀ ਅਗਵਾਈ ਦੇ ਤਹਿਤ ਪੀਪਲਸ ਰਿਪਬਲਿਕਨ ਆਫ ਚਾਈਨਾ ਦੇ ਸਥਾਪਨਾ ਤੋਂ ਚੀਨ ਦੇ ਗਰੀਬ ਅਤੇ ਕਮਜ਼ੋਰ ਹੋਣ ਅਤੇ ਆਧੁਨਿਕਤਾ ਦੇ ਆਗਮਨ ਤੋਂ ਪਹਿਲਾਂ 100 ਸਾਲਾ ਤੱਕ ਧੌਂਸਪੱਟੀ ਸਹਿਣ ਅਤੇ ਅਪਮਾਨਿਤ ਹੋਣ ਦੀ ਉਸ ਦੀ ਮਾੜੀ ਕਿਸਮਤ ਪੂਰੀ ਤਰ੍ਹਾਂ ਬਦਲ ਗਈ। ਉਨ੍ਹਾਂ ਜਿਆਂਗ ਜੇਮਿਨ ਅਤੇ ਹੂ ਜਿੰਤਾਓ ਦੇ ਨਾਲ ਸਾਹਮਣੇ ਇਕ ਸੀ. ਪੀ. ਸੀ. 'ਚ ਏਕਤਾ ਦਾ ਪ੍ਰਦਰਸ਼ਨ ਕੀਤਾ। ਵਰ੍ਹੇਗੰਢ ਦੇ ਅਧਿਕਾਰਕ ਪ੍ਰੋਗਰਾਮ ਦੀ ਸ਼ੁਰੂਆਤ ਸੋਮਵਾਰ ਨੂੰ ਹੋ ਗਈ ਸੀ ਜਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ. ਪੀ. ਸੀ.) ਦੇ ਸੰਸਥਾਪਕ ਮਾਓਤਸੇਤੁੰਗ ਨੂੰ ਸ਼ਰਧਾਂਜਲੀ ਦਿੱਤੀ।
ਸ਼ੀ ਅਤੇ ਹੋਰ ਉੱਚ ਚੀਨੀ ਅਧਿਕਾਰੀ ਇਥੇ ਤਿਯਾਨਨਮੇਨ ਚੌਕ 'ਚ ਸਥਿਤ ਮਾਓ ਦੀ ਸਮਾਧੀ 'ਤੇ ਗਏ ਅਤੇ ਸਵਰਗੀ ਨੇਤਾ ਦੀ ਮੂਰਤੀ ਅੱਗੇ 3 ਵਾਰ ਸਿਰ ਝੁਕਾਇਆ। ਲੋਕਤਾਂਤਰਿਕ ਗਣਰਾਜ ਚੀਨ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾਉਣ ਦੇ ਮੌਕੇ 'ਤੇ ਬਾਅਦ 'ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸ਼ੀ (66) ਨੇ ਪਿਛਲੇ 70 ਸਾਲ 'ਚ ਚੀਨ ਦੇ ਲੋਕਾਂ ਦੀਆਂ ਉਪਲੱਬਧੀਆਂ ਦੀ ਤਰੀਫ ਕਰਦੇ ਹੋਏ ਆਖਿਆ ਕਿ ਹਜ਼ਾਰਾਂ ਸਾਲਾ ਤੱਕ ਚੀਨ ਨੂੰ ਆਪਣੀ ਗ੍ਰਿਫਤ 'ਚ ਰੱਖਣ ਵਾਲੀ ਸਮੱਸਿਆ ਗਰੀਬੀ ਹੁਣ ਖਤਮ ਹੋਣ ਦੀ ਕਗਾਰ 'ਤੇ ਹੈ। ਉਨ੍ਹਾਂ ਨੇ ਆਖਿਆ ਕਿ ਚੀਨ ਨੇ ਜ਼ਬਰਦਸਤ ਬਦਲਾਅ ਕੀਤਾ। ਉਹ ਡਟਿਆ ਹੋਇਆ ਹੈ, ਸਮਰਥ ਹੋ ਰਿਹਾ ਹੈ ਅਤੇ ਮਜ਼ਬੂਤ ਬਣ ਰਿਹਾ ਹੈ। ਸ਼ੀ ਨੇ ਆਖਿਆ ਕਿ ਸਾਰੇ ਜ਼ੋਖਮੀਆਂ ਅਤੇ ਚੁਣੌਤੀਆਂ ਨਾਲ ਨਜਿੱਠਦੇ ਹੋਏ ਵੱਧਣ ਅਤੇ ਨਵੀਆਂ ਸਫਲਤਾਵਾਂ ਹਾਸਲ ਕਰਨ ਲਈ ਏਕਤਾ ਸਭ ਤੋਂ ਅਹਿਮ ਹੈ। ਉਨ੍ਹਾਂ ਅੱਗੇ ਆਖਿਆ ਕਿ ਸਾਨੂੰ ਸ਼ਾਂਤੀ, ਵਿਕਾਸ ਅਤੇ ਸਹਿਯੋਗ ਨੂੰ ਧਿਆਨ 'ਚ ਰੱਖਦੇ ਹੋਏ ਸ਼ਾਂਤੀਪੂਰਣ ਵਿਕਾਸ ਦੀ ਰਾਹ 'ਤੇ ਵਧਣਾ ਹੋਵੇਗਾ। ਮਨੁੱਖਤਾ ਦੇ ਸਾਂਝਾ ਭਵਿੱਖ ਦੀ ਖਾਤਿਰ ਇਕ ਭਾਈਚਾਰੇ ਦਾ ਨਿਰਮਾਣ ਕਰਨ ਲਈ ਹੋਰ ਦੇਸ਼ਾਂ ਦੇ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਸ਼ਾਂਤੀ ਅਤੇ ਵਿਕਾਸ ਦਾ ਚਾਨਣ ਪੂਰੀ ਦੁਨੀਆ ਨੂੰ ਰੌਸ਼ਨ ਕਰੇ।
ਪਾਕਿਸਤਾਨ ਕਰ ਰਿਹੈ ਅਮਰੀਕੀ ਸੰਸਦ 'ਚ ਕਸ਼ਮੀਰ ਮੁੱਦੇ 'ਤੇ ਪ੍ਰਸਤਾਵ ਲਿਆਉਣ ਦੀ ਅਪੀਲ
NEXT STORY