ਸ਼ਿਮਲਾ (ਵਾਰਤਾ)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਿਮਾਚਲ ਪ੍ਰਦੇਸ਼ ਦੀ ਆਪਣੇ 5 ਦਿਨਾ ਦੌਰੇ 'ਤੇ ਸ਼ਨੀਵਾਰ ਨੂੰ ਇੱਥੇ ਪਹੁੰਚੀ। ਦ੍ਰੋਪਦੀ ਮੁਰਮੂ ਹਵਾਈ ਫ਼ੌਜ ਦੇ ਵਿਸ਼ੇਸ਼ ਹੈਲੀਕਾਪਟਰ ਤੋਂ ਸਵੇਰੇ 10.35 ਵਜੇ ਕਲਿਆਣੀ ਹੈਲੀਪੈਡ 'ਤੇ ਉਤਰੀ, ਜਿੱਥੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਉਹ ਇੱਥੇ ਮਸ਼ੋਬਰਾ ਸਥਿਤ ਰਾਸ਼ਟਰਪਤੀ ਨਿਵਾਸ 'ਚ ਰੁਕੇਗੀ।
ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਿਮਲਾ ਤੋਂ ਰਿਟ੍ਰੀਟ ਤੱਕ ਦੇ ਪੂਰੇ ਮਾਰਗ ਨੂੰ ਸੰਵੇਦਨਸ਼ੀਲ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ 6 ਮਈ ਨੂੰ ਧਰਮਸ਼ਾਲਾ 'ਚ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ 7ਵੇਂ ਡਿਗਰੀ ਵੰਡ ਸਮਾਰੋਹ 'ਚ ਹਿੱਸਾ ਲਵੇਗੀ। ਇਸ ਦੇ ਦੂਜੇ ਦਿਨ 7 ਮਈ ਨੂੰ ਉਹ ਸ਼ਿਮਲਾ ਦੇ ਗੇਇਟੀ ਹੈਰੀਟੇਜ਼ ਸੰਸਕ੍ਰਿਤਕ ਕੰਪਲੈਕਸ 'ਚ ਸੰਸਕ੍ਰਿਤਕ ਪ੍ਰੋਗਰਾਮ 'ਚ ਮੌਜੂਦ ਰਹੇਗੀ। ਇਸੇ ਦਿਨ ਉਹ ਇੱਥੇ ਰਾਜ ਭਵਨ 'ਚ ਰਾਜਪਾਲ ਵਲੋਂ ਆਯੋਜਿਤ ਰਾਤ ਦੇ ਭੋਜਨ 'ਚ ਸ਼ਾਮਲ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੇ ਨਾਮਜ਼ਦਗੀ ਦਾਖ਼ਲ ਕਰਨ ਦੀ ਤਾਰੀਖ਼ ਹੋਈ ਤੈਅ, ਪਰਚਾ ਭਰਨ ਤੋਂ ਪਹਿਲਾਂ ਕਰਨਗੇ ਰੋਡ ਸ਼ੋਅ
NEXT STORY