ਕੈਨਬਰਾ (ਸ਼ਿਨਹੂਆ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਰਾਜ ਅਤੇ ਖੇਤਰ ਦੇ ਨੇਤਾਵਾਂ ਨੂੰ ਕਿਹਾ ਹੈ ਕਿ ਕ੍ਰਿਸਮਿਸ ਤੱਕ ਘਰੇਲੂ ਸਰਹੱਦਾਂ ਦੁਬਾਰਾ ਖੋਲ੍ਹਣ ਵਿਚ ਮਦਦ ਲਈ ਉਹ ਆਸਟ੍ਰੇਲੀਆਈ ਲੋਕਾਂ ਦੇ ਧੰਨਵਾਦੀ ਹਨ।ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਰਾਜ ਦੀਆਂ ਸਰਹੱਦਾਂ ਬੰਦ ਰਹਿਣ ਦਾ ਕੋਈ ਕਾਰਨ ਨਹੀਂ ਹੈ ਜਦੋਂ 80 ਪ੍ਰਤੀਸ਼ਤ ਬਾਲਗ ਕੋਵਿਡ-19 ਖ਼ਿਲਾਫ਼ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਹਨ। ਟੀਕਾਕਰਨ ਦੇ ਮਾਮਲੇ ਵਿਚ ਦੇਸ਼ ਦੇ ਅਗਲੇ ਮਹੀਨਿਆਂ ਵਿੱਚ ਇੱਕ ਮੀਲ ਪੱਥਰ 'ਤੇ ਪਹੁੰਚਣ ਦੀ ਉਮੀਦ ਹੈ।
ਮੌਰੀਸਨ ਨੇ ਸੈਵਨ ਨੈੱਟਵਰਕ ਟੈਲੀਵਿਜ਼ਨ ਨੂੰ ਦੱਸਿਆ,"ਇਹ ਮਹੱਤਵਪੂਰਨ ਹੈ ਕਿ ਅਸੀਂ ਅੱਗੇ ਵਧੀਏ। ਅਸੀਂ ਦੂਜੇ ਗੇਅਰ ਵਿੱਚ ਨਹੀਂ ਰਹਿ ਸਕਦੇ। ਵਾਇਰਸ ਨਾਲ ਰਹਿਣ ਦੇ ਲਈ ਸਾਨੂੰ ਸਿਖਰਲੇ ਪੱਧਰ 'ਤੇ ਪਹੁੰਚਣਾ ਪਵੇਗਾ।" ਮੌਰੀਸਨ ਮੁਤਾਬਕ,“ਮੇਰਾ ਸੰਦੇਸ਼ ਆਸਟ੍ਰੇਲੀਆਈ ਲੋਕਾਂ ਲਈ ਵਧੇਰੇ ਹੈ ਕਿ ਮੈਂ ਉਨ੍ਹਾਂ ਨੂੰ ਕ੍ਰਿਸਮਿਸ ਲਈ ਜੋ ਕੁਝ ਦੇਣਾ ਚਾਹੁੰਦਾ ਹਾਂ ਉਸ ਵਿਚ ਉਨ੍ਹਾਂ ਨੂੰ ਸਧਾਰਨ ਜ਼ਿੰਦਗੀ ਵਿਚ ਵਾਪਸ ਭੇਜਣਾ ਹੈ।” ਹਾਲਾਂਕਿ, ਕੁਝ ਰਾਜ ਦੇ ਪ੍ਰੀਮੀਅਰ ਸਰਕਾਰ ਦੇ ਚਾਰ-ਪੜਾਵੀ ਰੋਡਮੈਪ ਤੋਂ ਬਾਹਰ ਹੋ ਗਏ ਹਨ ਕਿਉਂਕਿ ਦੇਸ਼ ਲਾਗਾਂ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰਿਪੋਰਟ 'ਚ ਦਾਅਵਾ, 100 ਤੋਂ ਵੱਧ ਕੈਨੇਡੀਅਨ ਅਜੇ ਵੀ ਚੀਨ ਦੀਆ ਜੇਲ੍ਹਾਂ 'ਚ ਬੰਦ
ਯੋਜਨਾ ਦੇ ਤਹਿਤ, ਘਰੇਲੂ ਸਰਹੱਦਾਂ ਉਦੋਂ ਖੁੱਲ੍ਹਣਗੀਆਂ ਜਦੋਂ 16 ਤੋਂ ਵੱਧ ਉਮਰ ਦੇ 80 ਪ੍ਰਤੀਸ਼ਤ ਲੋਕਾਂ ਨੇ ਟੀਕੇ ਦੀਆਂ ਦੋ ਖੁਰਾਕਾਂ ਲਗਵਾ ਲਈਆਂ ਹੋਣ। ਐਤਵਾਰ ਦੀ ਸਵੇਰ ਤੱਕ ਆਸਟ੍ਰੇਲੀਆ ਦੇ ਕੁਝ ਵੱਡੇ ਸ਼ਹਿਰਾਂ ਨੇ ਤਾਲਾਬੰਦੀ ਦੌਰਾਨ ਸਥਾਨਕ ਤੌਰ 'ਤੇ 1,765 ਨਵੇਂ ਕੋਵਿਡ-19 ਸੰਕਰਮਣ ਦੀ ਰਿਪੋਰਟ ਕੀਤੀ।ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਨਿਊ ਸਾਊਥ ਵੇਲਜ਼ (ਐਨਐਸਡਬਲਯੂ), ਜਿਸ ਦੀ ਰਾਜਧਾਨੀ ਸਿਡਨੀ ਹੈ, ਵਿਚ 961 ਨਵੇਂ ਕੇਸ ਅਤੇ ਨੌਂ ਮੌਤਾਂ ਹੋਈਆਂ।ਐਨਐਸਡਬਲਯੂ ਹੈਲਥ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਨਐਸਡਬਲਯੂ ਵਿੱਚ ਕੋਵਿਡ-19 ਨਾਲ ਸਬੰਧਤ 16 ਜੂਨ ਤੋਂ 297 ਮੌਤਾਂ ਹੋਈਆਂ ਹਨ।
ਮੈਲਬੌਰਨ ਦੇ ਨਾਲ ਰਾਜਧਾਨੀ ਸ਼ਹਿਰ ਦੇ ਤੌਰ 'ਤੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਕਟੋਰੀਆ ਨੇ 779 ਨਵੇਂ ਸਥਾਨਕ ਕੇਸਾਂ ਅਤੇ ਦੋ ਮੌਤਾਂ ਦੀ ਸੂਚਨਾ ਦਿੱਤੀ।ਆਸਟ੍ਰੇਲੀਅਨ ਕੈਪੀਟਲ ਟੈਰੀਟਰੀ (ACT) ਨੇ 25 ਕੇਸ ਦਰਜ ਕੀਤੇ, ਜਿਸ ਨਾਲ ਦੇਸ਼ ਦੀ ਰਾਜਧਾਨੀ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 240 ਹੋ ਗਈ।ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, 16 ਅਤੇ ਇਸ ਤੋਂ ਵੱਧ ਉਮਰ ਦੇ 75.4 ਪ੍ਰਤੀਸ਼ਤ ਆਸਟ੍ਰੇਲੀਆਈ ਲੋਕਾਂ ਨੂੰ ਕੋਵਿਡ -19 ਟੀਕੇ ਦੀ ਘੱਟੋ ਘੱਟ ਇਕ ਖੁਰਾਕ ਮਿਲੀ ਹੈ ਅਤੇ 50.9 ਪ੍ਰਤੀਸ਼ਤ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।
ਅਮਰੀਕਾ ’ਚ 65 ਘੰਟਿਆਂ ਦੇ ਠਹਿਰਾਅ ਦੌਰਾਨ PM ਮੋਦੀ ਨੇ ਕੀਤੀਆਂ 20 ਬੈਠਕਾਂ
NEXT STORY