ਸਟਾਕਹੋਮ (ਭਾਸ਼ਾ)- ਸਾਲ 2024 ਦੇ ਨੋਬਲ ਪੁਰਸਕਾਰਾਂ ਦੇ ਤਹਿਤ ਭੌਤਿਕ ਵਿਗਿਆਨ ਦੇ ਖੇਤਰ ਲਈ ਪੁਰਸਕਾਰ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਜੌਹਨ ਜੇ. ਹੌਪਫੀਲਡ ਅਤੇ ਜਿਓਫਰੀ ਈ. ਹਿੰਟਨ ਨੂੰ ਇਹ ਪੁਰਸਕਾਰ ਉਨ੍ਹਾਂ ਦੀਆਂ ਬੁਨਿਆਦੀ ਖੋਜਾਂ ਅਤੇ ਕਾਢਾਂ ਲਈ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਨਕਲੀ ਨਿਊਰਲ ਨੈੱਟਵਰਕ ਨਾਲ ਮਸ਼ੀਨ ਸਿਖਲਾਈ ਨੂੰ ਸਮਰੱਥ ਬਣਾਉਂਦਾ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਫਿਜ਼ੀਓਲੋਜੀ ਜਾਂ ਮੈਡੀਸਨ ਦੇ ਖੇਤਰ ਲਈ ਇਸ ਸਨਮਾਨ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਸ ਸਾਲ ਅਮਰੀਕਾ ਦੇ ਵਿਕਟਰ ਐਂਬਰੋਜ਼ ਅਤੇ ਗੈਰੀ ਰੁਵਕੁਨ ਨੂੰ ਮੈਡੀਸਨ ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ। ਦੋਵਾਂ ਨੂੰ ਇਹ ਸਨਮਾਨ ਮਾਈਕ੍ਰੋ ਆਰਐਨਏ ਦੀ ਖੋਜ ਲਈ ਦਿੱਤਾ ਗਿਆ।
ਨੋਬਲ ਪੁਰਸਕਾਰਾਂ ਦੀ ਘੋਸ਼ਣਾ ਮੈਡੀਸਨ ਦੇ ਨੋਬਲ ਪੁਰਸਕਾਰ ਨਾਲ ਸ਼ੁਰੂ ਹੋਈ। ਇਸ ਦਾ ਐਲਾਨ ਕੱਲ੍ਹ 7 ਅਕਤੂਬਰ ਯਾਨੀ ਸੋਮਵਾਰ ਨੂੰ ਕੀਤਾ ਗਿਆ ਸੀ। ਇਸ ਤੋਂ ਬਾਅਦ ਮੰਗਲਵਾਰ 8 ਅਕਤੂਬਰ ਨੂੰ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ। ਹੁਣ ਬੁੱਧਵਾਰ ਨੂੰ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਅਤੇ ਵੀਰਵਾਰ ਨੂੰ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜੇਤੂ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ਅਤੇ ਅਰਥ ਸ਼ਾਸਤਰ ਦੇ ਖੇਤਰ ਵਿਚ ਇਸ ਪੁਰਸਕਾਰ ਦੇ ਜੇਤੂ ਦਾ ਐਲਾਨ 14 ਅਕਤੂਬਰ ਨੂੰ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਲੈਣਾ ਚਾਹੁੰਦੇ ਹੋ Canada ਦੀ PR, ਇਹ ਕੋਰਸ ਕਰਨਗੇ ਮਦਦ
ਅਵਾਰਡਾਂ ਵਿੱਚ 11 ਮਿਲੀਅਨ ਸਵੀਡਿਸ਼ ਕ੍ਰੋਨਰ, ਜਾਂ ਇੱਕ ਮਿਲੀਅਨ ਅਮਰੀਕੀ ਡਾਲਰ ਜਾਂ ਇੱਕ ਮਿਲੀਅਨ ਡਾਲਰ ਦਾ ਨਕਦ ਇਨਾਮ ਹੁੰਦਾ ਹੈ। ਇਹ ਫੰਡ ਅਵਾਰਡ ਦੇ ਸੰਸਥਾਪਕ ਅਤੇ ਸਵੀਡਿਸ਼ ਖੋਜੀ ਅਲਫਰੇਡ ਨੋਬਲ ਦੁਆਰਾ ਛੱਡੀ ਗਈ ਵਸੀਅਤ ਤੋਂ ਆਉਂਦੇ ਹਨ। 1896 ਵਿਚ ਇਸ ਦੀ ਮੌਤ ਹੋ ਗਈ। ਨੋਬਲ ਪੁਰਸਕਾਰ ਵੱਧ ਤੋਂ ਵੱਧ ਤਿੰਨ ਜੇਤੂਆਂ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਇਨਾਮੀ ਰਾਸ਼ੀ ਸਾਂਝੀ ਕਰਨੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਰਾਂਸ, ਯੂਕ੍ਰੇਨ ਨੂੰ ਮੁਹੱਈਆ ਕਰਵਾਏਗਾ ਮਿਰਾਜ 2000 ਲੜਾਕੂ ਜਹਾਜ਼
NEXT STORY