ਇਸਲਾਮਾਬਾਦ — ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸੋਮਵਾਰ ਨੂੰ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਆਮਿਨ ਗੰਡਾਪੁਰ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਗੰਡਾਪੁਰ ਨੂੰ ਰਾਜਧਾਨੀ ਇਸਲਾਮਾਬਾਦ ਦੇ ਸੰਗਜਾਨੀ ਅਤੇ ਆਈ-9 ਥਾਣਿਆਂ 'ਚ ਦਰਜ ਹਿੰਸਾ ਦੇ ਦੋ ਮਾਮਲਿਆਂ 'ਚ ਨਾਮਜ਼ਦ ਕੀਤਾ ਗਿਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੰਸਥਾਪਕ ਇਮਰਾਨ ਖਾਨ ਅਤੇ ਹੋਰ ਨੇਤਾਵਾਂ ਦਾ ਵੀ ਇਨ੍ਹਾਂ ਮਾਮਲਿਆਂ 'ਚ ਨਾਂ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਨੇ 1965, 1971 ਦੀਆਂ ਜੰਗਾਂ ਦੇ ਲਾਪਤਾ ਰੱਖਿਆ ਕਰਮਚਾਰੀਆਂ ਦੀ ਸੂਚੀ ਭਾਰਤ ਨੂੰ ਸੌਂਪੀ
ਇਸਲਾਮਾਬਾਦ ਸਥਿਤ ਅਦਾਲਤ ਦੇ ਜੱਜ ਤਾਹਿਰ ਅੱਬਾਸ ਸੁਪਰਾ ਨੇ ਦੋਵਾਂ ਮਾਮਲਿਆਂ ਦੀ ਸੁਣਵਾਈ ਕੀਤੀ ਪਰ ਗੰਡਾਪੁਰ ਅਤੇ ਇਕ ਹੋਰ ਨੇਤਾ ਆਮਿਰ ਮੁਗਲ ਸੁਣਵਾਈ ਦੌਰਾਨ ਗੈਰ-ਹਾਜ਼ਰ ਰਹੇ। ਅਦਾਲਤ ਨੇ ਗੰਡਾਪੁਰ ਦੀ ਉਸ ਨੂੰ ਪੇਸ਼ੀ ਤੋਂ ਛੋਟ ਦੇਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਜੱਜ ਨੇ ਉਸ ਦੀ ਵਾਰ-ਵਾਰ ਗੈਰਹਾਜ਼ਰੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ। ਮੁਗਲ ਵਿਰੁੱਧ ਵੀ ਇਸੇ ਤਰ੍ਹਾਂ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ- ਹੁਣ ਹਿਮਾਚਲ 'ਚ ਜ਼ਮੀਨ ਦੇ ਹੇਠੋਂ ਲੰਘੇਗੀ 85 ਕਿਲੋਮੀਟਰ ਫੋਰਲੇਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਨੇ 1965, 1971 ਦੀਆਂ ਜੰਗਾਂ ਦੇ ਲਾਪਤਾ ਰੱਖਿਆ ਕਰਮਚਾਰੀਆਂ ਦੀ ਸੂਚੀ ਭਾਰਤ ਨੂੰ ਸੌਂਪੀ
NEXT STORY