ਪਿਓਂਗਯਾਂਗ (ਇੰਟ.)– ਉੱਤਰੀ ਕੋਰੀਆ ਨੇ ਫੌਜ ਦੇ ਹਾਲੀਆ ਪੁਨਰਗਠਨ ਦੇ ਤਹਿਤ ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ਆਈ. ਸੀ. ਬੀ. ਐੱਮ.) ਸੰਚਾਲਨ ਲਈ ਨਵੀਂ ਫੌਜੀ ਟੀਮ ਦੀ ਸ਼ੁਰੂਆਤ ਕੀਤੀ ਹੈ।
ਉੱਤਰੀ ਕੋਰੀਆ ਦੇ ਸੂਬਾ ਮੀਡੀਆ ਵਲੋਂ ਜਾਰੀ ਇਕ ਵੀਡੀਓ ਦੇ ਆਧਾਰ ’ਤੇ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਪਿਛਲੇ ਹਫਤੇ ਹੋਈ ਪਰੇਡ ਦੌਰਾਨ ਉੱਤਰ ਕੋਰੀਆ ਨੇ ਕਈ ਆਈ. ਸੀ. ਬੀ. ਐੱਮ. ਦਾ ਪ੍ਰਦਰਸ਼ਨ ਕੀਤਾ, ਜੋ ਦੁਨੀਆ ’ਚ ਲਗਭਗ ਕਿਸੇ ਵੀ ਥਾਂ ਸਟ੍ਰਾਈਕ ਕਰਨ ’ਚ ਸਮਰੱਥ ਹੈ। ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਮਿਜ਼ਾਈਲਾਂ ’ਚ ਇਕ ਨਵੇਂ ਠੋਸ ਈਂਧਣ ਵਾਲੀ ਆਈ. ਸੀ. ਬੀ. ਐੱਮ. ਦਾ ਪ੍ਰੋਟੋਟਾਈਪ ਜਾਂ ਮਾਕਅਪ ਵੀ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ : ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ 'ਚ ਧਮਾਕਾ, ਦੋ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
9 ਫਰਵਰੀ ਨੂੰ ਉੱਤਰੀ ਕੋਰੀਆ ਦੇ ਅਧਿਕਾਰਕ ਬ੍ਰਾਡਕਾਸਟਰ ਵਲੋਂ ਪ੍ਰਸਾਰਿਤ ਕੀਤੀ ਗਈ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਨਵੇਂ ਆਈ. ਸੀ. ਬੀ. ਐੱਮ. ਲਾਂਚਰਸ ’ਚ ਇਕ ਨਵਾਂ ਝੰਡਾ ਲੱਗਾ ਸੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉੱਤਰ ਕੋਰੀਆ ਨੇ ਇਨ੍ਹਾਂ ਹਥਿਆਰਾਂ ਨੂੰ ਸੰਚਾਲਿਤ ਕਰਨ ਲਈ ਵੱਖਰੀ ਟੀਮ ਦਾ ਗਠਨ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਕਿਸਤਾਨ : ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ 'ਚ ਧਮਾਕਾ, ਦੋ ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
NEXT STORY