ਪਿਓਂਗਯਾਂਗ (ਬਿਊਰੋ): 3 ਹਫਤੇ ਦੇ ਬਾਅਦ ਸਾਹਮਣੇ ਆਏ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਸੰਬੰਧੀ ਅੰਤਰਰਾਸ਼ਟਰੀ ਮੀਡੀਆ ਵਿਚ ਚਰਚਾ ਜ਼ੋਰਾਂ 'ਤੇ ਹਨ। ਇਕ ਪਾਸੇ ਜਿੱਥੇ ਕਈ ਰਿਪੋਰਟਾਂ ਵਿਚ ਕਿਮ ਦੀ ਖਰਾਬ ਤਬੀਅਤ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਉੱਥੇ ਦੂਜੇ ਪਾਸੇ ਉੱਤਰੀ ਕੋਰੀਆ ਨੇ ਕਿਮ ਦੀ ਸਿਗਰੇਟ ਪੀਂਦੇ ਦੀ ਤਸਵੀਰ ਜਾਰੀ ਕਰ ਦਿੱਤੀ ਹੈ।

ਕਰੀਬ 20 ਦਿਨਾਂ ਬਾਅਦ 1 ਮਈ ਨੂੰ ਕਿਮ ਉੱਤਰੀ ਕੋਰੀਆ ਦੇ ਕਿਸੇ ਜਨਤਕ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਨਜ਼ਰ ਆਏ। ਇਸ ਦੌਰਾਨ ਉਹਨਾਂ ਨੇ ਇਕ ਖਾਧ ਫੈਕਟਰੀ ਦਾ ਉਦਘਾਟਨ ਕੀਤਾ ਅਤੇ ਅਧਿਕਾਰੀਆਂ ਦੇ ਨਾਲ ਚਰਚਾ ਕੀਤੀ। ਇਸ ਤੋਂ ਪਹਿਲਾਂ ਸੀ.ਐੱਨ.ਐੱਨ. ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਅਧਿਕਾਰੀ ਕਿਮ ਦੀ ਹਾਰਟ ਸਰਜਰੀ ਕਰਾਉਣ ਸੰਬੰਧੀ ਰਿਪੋਰਟ 'ਤੇ ਨਜ਼ਰ ਰੱਖੇ ਹੋਏ ਹਨ।

ਉੱਥੇ ਉੱਤਰੀ ਕੋਰੀਆ ਨੇ ਆਪਣੇ ਅੰਦਾਜ਼ ਵਿਚ ਕਿਮ ਦੀ ਖਰਾਬ ਸਿਹਤ ਸੰਬੰਧੀ ਰਿਪੋਰਟਾਂ ਦਾ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਕੇ.ਸੀ.ਐੱਨ.ਏ. ਨੇ ਕਿਮ ਦਾ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਦੇ ਦੌਰਾਨ ਕਿਮ ਸਿਗਰਟ ਪੀਂਦੇ ਨਜ਼ਰ ਆ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਸਾਹਮਣੇ ਆਏ ਤਾਨਾਸ਼ਾਹ ਕਿਮ ਦੇ ਸਰੀਰ 'ਤੇ ਰਹੱਸਮਈ ਨਿਸ਼ਾਨ, ਡਾਕਟਰਾਂ ਨੇ ਕਹੀ ਇਹ ਗੱਲ
ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਨੂੰ ਵਾਪਸੀ ਦਾ ਬਿਹਤਰੀਨ ਅੰਦਾਜ ਕਰਾਰ ਦਿੱਤਾ ਹੈ। ਉੱਤਰੀ ਕੋਰੀਆ ਦੁਨੀਆ ਵਿਚ ਕਿਮ ਦੇ ਅਕਸ ਦਾ ਕਾਫੀ ਧਿਆਨ ਰੱਖਦਾ ਹੈ। ਇਸੇ ਕਾਰਨ ਕਿਮ ਨਾਲ ਜੁੜੀਆਂ ਚੋਣਵੀਆਂ ਜਾਣਕਾਰੀਆਂ ਹੀ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਅਜਿਹੇ ਵਿਚ ਜਾਣਬੁ੍ੱਝ ਕੇ ਸਿਗਰਟ ਪੀਣ ਦੀ ਤਸਵੀਰ ਅਤੇ ਵੀਡੀਓ ਜਾਰੀ ਕਰਨਾ ਇਕ ਤਰ੍ਹਾਂ ਨਾਲ ਕਿਮ ਦੀ ਖਰਾਬ ਸਿਹਤ ਦੀਆਂ ਖਬਰਾਂ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਹੈ।
ਰੂਸ ਨੇ ਮਾਸਕ, ਸੁਰੱਖਿਆਤਮਕ ਉਪਕਰਨਾਂ ਦੀ ਬਰਾਮਦ ਤੋਂ ਰੋਕ ਹਟਾਈ
NEXT STORY