ਸਿਓਲ (ਬਿਊਰੋ) : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅੱਜ ਯਾਨੀਕਿ ਮੰਗਲਵਾਰ ਨੂੰ ਰੂਸ ਪਹੁੰਚੇ ਹਨ, ਜਿੱਥੇ ਉਨ੍ਹਾਂ ਦੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੀ ਸੰਭਾਵਨਾ ਹੈ। ਉੱਤਰੀ ਕੋਰੀਆ ਦੇ ਪਰਮਾਣੂ ਸਮਰਥਾ ਵਾਲੇ ਹਥਿਆਰਾਂ ਅਤੇ ਹਥਿਆਰਾਂ ਦੇ ਕਾਰਖਾਨਿਆਂ ਲਈ ਜ਼ਿੰਮੇਵਾਰ ਚੋਟੀ ਦੇ ਫੌਜੀ ਅਧਿਕਾਰੀ ਵੀ ਕਿਮ ਨਾਲ ਰੂਸ ਪਹੁੰਚੇ ਹਨ। ਇਸ ਦੌਰੇ ਨੇ ਯੂਕਰੇਨ 'ਚ ਚੱਲ ਰਹੇ ਯੁੱਧ ਦੇ ਮੱਦੇਨਜ਼ਰ ਰੂਸ ਨਾਲ ਸੰਭਾਵਿਤ ਹਥਿਆਰਾਂ ਦੇ ਸੌਦੇ ਨੂੰ ਲੈ ਕੇ ਪੱਛਮੀ ਦੇਸ਼ਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਉੱਤਰੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਕਿਮ ਐਤਵਾਰ ਨੂੰ ਦੇਸ਼ ਦੀ ਰਾਜਧਾਨੀ ਪਿਓਂਗਯਾਂਗ ਤੋਂ ਆਪਣੀ ਨਿੱਜੀ ਰੇਲਗੱਡੀ 'ਤੇ ਸਵਾਰ ਹੋਏ, ਉਨ੍ਹਾਂ ਦੇ ਨਾਲ ਸੱਤਾਧਾਰੀ ਪਾਰਟੀ, ਸਰਕਾਰ ਅਤੇ ਫੌਜ ਦੇ ਮੈਂਬਰ ਸਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਅਹਿਮ ਐਲਾਨ
ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਜੀਓਨ ਹਾ ਗਿਊ ਨੇ ਇੱਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਦੱਖਣੀ ਕੋਰੀਆ ਦੀ ਫੌਜ ਨੇ ਮੁਲਾਂਕਣ ਕੀਤਾ ਕਿ ਕਿਮ ਦੀ ਰੇਲਗੱਡੀ ਮੰਗਲਵਾਰ ਤੜਕੇ ਰੂਸ 'ਚ ਦਾਖ਼ਲ ਹੋਈ ਸੀ। ਉਨ੍ਹਾਂ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਫੌਜ ਨੂੰ ਸੂਚਨਾ ਕਿਵੇਂ ਮਿਲੀ। ਰੂਸ ਜਾਣ ਵਾਲੇ ਕਿਮ ਦੇ ਵਫ਼ਦ 'ਚ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਚੋ ਸੁਨ ਹੂਈ ਅਤੇ ਕੋਰੀਆਈ ਪੀਪਲਜ਼ ਆਰਮੀ ਮਾਰਸ਼ਲ ਰੀ ਪਿਓਂਗ ਚੋਲ ਅਤੇ ਪਾਕ ਜੋਂਗ ਚੋਨ ਸਮੇਤ ਉਨ੍ਹਾਂ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮੋਰੱਕੋ 'ਚ ਭੂਚਾਲ ਨਾਲ ਹੁਣ ਤੱਕ 2000 ਤੋਂ ਵੱਧ ਮੌਤਾਂ, ਦੂਤਘਰ ਵੱਲੋਂ ਭਾਰਤੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ
ਜਾਪਾਨੀ ਪ੍ਰਸਾਰਕ ਟੀ. ਬੀ. ਐੱਸ. ਨੇ ਬੇਨਾਮ ਰੂਸੀ ਖੇਤਰੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਮ ਦੀ ਰੇਲਗੱਡੀ ਸਰਹੱਦ ਪਾਰ ਕਰ ਕੇ ਸਰਹੱਦੀ ਸ਼ਹਿਰ ਖਾਸਾਨ ਪਹੁੰਚੀ। ਸੋਮਵਾਰ ਨੂੰ ਰੂਸੀ ਸਰਕਾਰ ਦੀ ਵੈੱਬਸਾਈਟ 'ਤੇ ਇਕ ਸੰਖੇਪ ਬਿਆਨ 'ਚ ਕਿਹਾ ਗਿਆ ਹੈ ਕਿ ਕਿਮ ਪੁਤਿਨ ਦੇ ਸੱਦੇ 'ਤੇ ਆਉਣ ਵਾਲੇ ਦਿਨਾਂ 'ਚ ਰੂਸ ਦਾ ਦੌਰਾ ਕਰਨਗੇ। ਕੇ. ਸੀ. ਐੱਨ. ਏ. ਨੇ ਕਿਹਾ ਸੀ ਕਿ ਨੇਤਾਵਾਂ ਵਿਚਾਲੇ ਬੈਠਕ ਹੋਵੇਗੀ ਪਰ ਇਹ ਨਹੀਂ ਦੱਸਿਆ ਗਿਆ ਕਿ ਨੇਤਾ ਕਦੋਂ ਅਤੇ ਕਿੱਥੇ ਮਿਲਣਗੇ। ਰੂਸੀ ਸਮਾਚਾਰ ਏਜੰਸੀ ਟਾਸ ਅਨੁਸਾਰ, ਬੈਠਕ ਦਾ ਸੰਭਾਵਿਤ ਸਥਾਨ ਪੂਰਬੀ ਰੂਸ ਦਾ ਇੱਕ ਸ਼ਹਿਰ ਵਲਾਦੀਵੋਸਤੋਕ ਹੈ, ਜਿੱਥੇ ਪੁਤਿਨ ਬੁੱਧਵਾਰ ਤੱਕ ਚੱਲਣ ਵਾਲੇ ਇੱਕ ਅੰਤਰਰਾਸ਼ਟਰੀ ਸਮਾਗਮ 'ਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਪਹੁੰਚੇ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੌਰੇ ਤੋਂ ਪ੍ਰਭਾਵਿਤ ਹੋਏ ਰਿਸ਼ੀ ਸੁਨਕ, ਬ੍ਰਿਟੇਨ ਪਹੁੰਚ ਵੀਡੀਓ ਰਾਹੀਂ ਦਿਖਾਈਆਂ ਫੇਰੀ ਦੀਆਂ ਖ਼ਾਸ ਝਲਕੀਆਂ
ਦੱਸ ਦਈਏ ਕਿ ਸਾਲ 2019 'ਚ ਪੁਤਿਨ ਨੇ ਕਿਮ ਨਾਲ ਪਹਿਲੀ ਵਾਰ ਇਸ ਜਗ੍ਹਾ 'ਤੇ ਮੁਲਾਕਾਤ ਕੀਤੀ ਸੀ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਪੁਤਿਨ ਘੱਟ ਰਹੇ ਹਥਿਆਰਾਂ ਦੇ ਭੰਡਾਰ ਨੂੰ ਭਰਨ ਲਈ ਉੱਤਰੀ ਕੋਰੀਆ ਦੀਆਂ ਬੰਦੂਕਾਂ ਅਤੇ ਹੋਰ ਅਸਲੇ ਦੀ ਹੋਰ ਸਪਲਾਈ ਪ੍ਰਾਪਤ ਕਰਨ 'ਤੇ ਧਿਆਨ ਕੇਂਦਰਤ ਕਰ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਪੁਤਿਨ ਯੂਕਰੇਨ ਦੇ ਜਵਾਬੀ ਹਮਲਿਆਂ ਨੂੰ ਘੱਟ ਕਰਨਾ ਚਾਹੁੰਦੇ ਸਨ ਅਤੇ ਇਹ ਦਿਖਾਉਣਾ ਚਾਹੁੰਦੇ ਸਨ ਕਿ ਉਹ ਇੱਕ ਲੰਮੀ ਜੰਗ ਲੜਨ ਦੇ ਸਮਰੱਥ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕਾ ਅਤੇ ਉਸ ਦੇ ਭਾਈਵਾਲਾਂ 'ਤੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਹੋਰ ਦਬਾਅ ਬਣ ਸਕਦਾ ਹੈ ਕਿਉਂਕਿ ਪਿਛਲੇ 17 ਮਹੀਨਿਆਂ 'ਚ ਯੂਕਰੇਨ ਨੂੰ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਭੇਜਣ ਦੇ ਬਾਵਜੂਦ, ਲੰਬੇ ਸੰਘਰਸ਼ ਦੇ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਕੋਲ ਸ਼ਾਇਦ ਸੋਵੀਅਤ ਡਿਜ਼ਾਈਨ 'ਤੇ ਆਧਾਰਿਤ ਲੱਖਾਂ ਤੋਪਖਾਨੇ ਅਤੇ ਰਾਕੇਟ ਹਨ, ਜੋ ਰੂਸੀ ਫੌਜ ਦੀ ਮਦਦ ਕਰਨ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੰਡਨ ਸਟਾਕ ਐਕਸਚੇਂਜ ’ਚ ਲਿਸਟ ਹੋ ਸਕਣਗੀਆਂ ਭਾਰਤੀ ਕੰਪਨੀਆਂ, ਛੋਟ ਦੇਣ ਦੀ ਤਿਆਰੀ
NEXT STORY