ਮਿਲਾਨ/ਇਟਲੀ (ਸਾਬੀ ਚੀਨੀਆ): ਨਾਰਵੇ ਦੇ ਸ਼ਹਿਰ ਉਸਲੋ ਵਿਚ ਇੰਡੀਅਨ ਉਵਰਸੀਜ਼ ਕਾਂਗਰਸ ਯੂਰਪ ਮਹਿਲਾ ਵਿੰਗ ਦੀ ਪ੍ਰਧਾਨ ਡਾ. ਸੋਨੀਆ ਦੀਆਂ ਕੋਸ਼ਿਸ਼ਾਂ ਸਦਕੇ "ਵੰਡਰ ਵੂਮੈਨ, ਈਵੈਂਟ ਕਰਵਾਇਆ ਗਿਆ। ਜਿਸ ਵਿਚ ਸ਼ਹਿਰ ਦੀ ਮੇਅਰ ਰਾਗਨਹਿਲਡ ਬੇਰਗਿਹਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਸਮਾਗਮ ਵਿਚ ਸੰਬੋਧਨ ਕਰਦਿਆਂ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨਾਂ ਇਸ "ਈਵੈਂਟ, ਵਿਚ ਵੱਖ-ਵੱਖ ਖੇਤਰਾਂ ਵਿਚ ਪਹਿਚਾਣ ਬਣਾਉਣ ਵਾਲੀਆਂ ਮਹਿਲਾਵਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਪ੍ਰੀਤਪਾਲ ਕੁਰੈਸ਼ੀ, ਆਨਾ ਡੀਰਦਾ, ਸੌਫੀ ਵੇਗਾ, ਨੀਨਾ ਹਨਸੇਨ, ਗੁਰਮਿੰਦਰ ਕੌਰ ਅਤੇ ਗੁਰਬਖਸ਼ ਕੌਰ ਆਦਿ ਵੀ ਉਚੇਚੇ ਤੌਰ 'ਤੇ ਮੌਜੂਦ ਸਨ। ਈਵੈਂਟ ਵਿਚ ਪੁੱਜੇ ਮਹਿਮਾਨਾਂ ਵੱਲੋ ਕਾਲਜੀਏਟ ਮੁਟਿਆਰਾਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਹੌਂਸਲਾ ਅਤੇ ਹਿੰਮਤ ਦਿੰਦੇ ਆਖਿਆ ਕਿ ਇਨਸਾਨ ਦੀ ਜ਼ਿੰਦਗੀ ਵਿਚ ਕੋਈ ਮੰਜ਼ਿਲ ਦੂਰ ਨਹੀ, ਬੱਸ ਪਾਉਣ ਵਾਲੇ ਦੀ ਮਿਹਨਤ ਸੱਚੀ ਹੋਣੀ ਚਾਹੀਦੀ ਹੈ।
ਕੋਰੋਨਾ ਤੋਂ ਬਚਣ ਦਾ ਬਿਹਤਰੀਨ ਜੁਗਾੜ, ਸ਼ਖਸ ਨੇ ਪਹਿਨੀ ਡਿਸਕ (ਵੀਡੀਓ)
NEXT STORY