ਵਾਸ਼ਿੰਗਟਨ — ਕਿਸੇ ਦੇ ਡੇਬਿਟ ਕਾਰਡ ਤੋਂ ਦੂਜਾ ਕਾਰਡ (ਕਲੋਨ ਕਾਰਡ) ਬਣਾ ਕੇ ਖਾਤੇ 'ਚੋਂ ਪੈਸੇ ਕਢਾਉਣ ਦੇ ਕਈ ਮਾਮਲੇ ਸੁਣੇ ਹੋਣਗੇ। ਉਥੇ ਹੀ ਤੁਸੀਂ ਏ. ਟੀ. ਐੱਮ. 'ਤੇ ਜਾ ਕੇ ਕਿਸੇ ਦੂਜੇ ਨੂੰ ਕਾਰਡ ਦੇ ਕੇ ਪੈਸੇ ਕਢਾਉਣ ਤੋਂ ਬਾਅਦ ਖਾਤੇ 'ਚੋਂ ਜ਼ਿਆਦਾ ਪੈਸੇ ਕੱਟੇ ਜਾਣ ਦੇ ਵੀ ਕਈ ਮਾਮਲਿਆਂ ਬਾਰੇ ਸੁਣਿਆ ਹੋਵੇਗਾ। ਦਰਅਸਲ ਇਹ ਕਦੇ-ਕਦੇ ਲਾਪਰਵਾਹੀ ਦਾ ਇਹ ਅਲਰਟ ਖਾਸ ਕਰਕੇ ਏ. ਟੀ. ਐੱਮ. ਮਸ਼ੀਨ ਬਣਾਉਣ ਵਾਲੀ 2 ਵੱਡੀਆਂ ਕੰਪਨੀਆਂ ਡਾਇਬੋਲਡ ਨਿਕਸ ਡਾਰਫ ਅਤੇ ਐੱਨ. ਸੀ. ਆਰ. ਲਈ ਹੈ। ਏ. ਟੀ. ਐੱਮ. ਮਸ਼ੀਨ ਨੂੰ ਹੈੱਕ ਕਰਕੇ ਪੈਸੇ ਕਢਾਉਣ 'ਤੇ ਅਲਰਟ ਜਾਰੀ ਕੀਤਾ ਗਿਆ ਹੈ। ਕੰਪਨੀਆਂ ਇਸ ਤਰ੍ਹਾਂ ਪੈਸੇ ਕਢਾਉਣ ਦੇ ਤਰੀਕੇ ਨੂੰ 'ਜੈਕਪਾਰਟਿੰਗ' ਕਹਿ ਰਹੀਆਂ ਹਨ। ਇਸ 'ਚ ਹੈਕਰਜ਼ ਵੱਖ-ਵੱਖ ਤਰ੍ਹਾਂ ਦੇ ਟੂਲਜ਼ ਦਾ ਇਸਤੇਮਾਲ ਕਰਕੇ ਏ. ਟੀ. ਐੱਮ. ਨੂੰ ਅਜਿਹੀਆਂ ਕਮਾਂਡਾਂ ਦਿੰਦੇ ਹਨ ਕਿ ਮਸ਼ੀਨ ਕੈਸ਼ ਬਾਹਰ ਕੱਢ ਦਿੰਦੀ ਹੈ। ਹੈਕਰਜ਼ ਇਸ ਦੇ ਲਈ ਬਿਨ੍ਹਾਂ ਗਾਰਡ ਵਾਲੇ ਏ. ਟੀ. ਐੱਮ. ਨੂੰ ਨਿਸ਼ਾਨਾ ਬਣਾ ਰਹੇ ਹਨ। ਹੈਕਰਜ਼ ਸੋਟਰਜ਼ ਅਤੇ ਫਾਰਮੇਸੀ ਆਦਿ 'ਚ ਲੱਗੀਆਂ ਏ. ਟੀ. ਐੱਮ. ਮਸ਼ੀਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਜੈੱਕਪਾਰਟਿੰਗ ਪਿਛਲੇ ਕੁਝ ਸਾਲਾਂ 'ਚ ਦੁਨੀਆ ਭਰ 'ਚ ਬਹੁਤ ਵੱਡੀ ਗਿਣਤੀ 'ਚ ਹੋਈ। ਦੁਨੀਆ ਭਰ 'ਚ ਜੈੱਕਪਾਰਟਿੰਗ ਦੇ ਜ਼ਰੀਏ ਕਿੰਨਾ ਪੈਸਾ ਕਢਾਇਆ ਜਾ ਚੁੱਕਿਆ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਕਿਉਂਕਿ ਨਾ ਤਾਂ ਜੈੱਕਪਾਰਟਿੰਗ ਦੇ ਪੀੜਤਾਂ ਨੇ ਅਤੇ ਨਾ ਹੀ ਪੁਲਸ ਨੇ ਇਸ ਨਾਲ ਜੁੜੇ ਡਾਟਾ ਦਾ ਖੁਲਾਸਾ ਕੀਤਾ ਹੈ। ਇਕ ਸੁਰੱਖਿਆ ਸਮਾਚਾਰ ਵੈੱਬਸਾਈਟ ਨੇ ਇਨ੍ਹਾਂ ਹਮਲਿਆਂ ਦੀ ਜਾਣਕਾਰੀ ਦਿੱਤੀ ਸੀ। ਜਿਸ 'ਚ ਕਿਹਾ ਗਿਆ ਸੀ ਕਿ ਉਹ ਪਿਛਲੇ ਸਾਲ ਮੈਕਸੀਕੋ 'ਚ ਸ਼ੁਰੂ ਹੋਏ ਸਨ।
ਏ. ਟੀ. ਐੱਮ. ਮਸ਼ੀਨ ਬਣਾਉਣ ਵਾਲੀ ਕੰਪਨੀ ਐੱਨ. ਸੀ. ਆਰ. ਨੇ ਕਿਹਾ ਕਿ ਅਮਰੀਕਾ 'ਚ ਹਲੇਂ ਤੱਕ ਜੈੱਕਪਾਰਟਿੰਗ ਤੋਂ ਕਿਸੇ ਵੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ। ਕੰਪਨੀ ਨੇ ਕਿਹਾ ਕਿ ਹਾਲ ਹੀ 'ਚ ਹੋਏ ਸਾਈਬਰ ਹਮਲਿਆਂ 'ਚ ਉਸ ਦੀ ਮਸ਼ੀਨਾਂ ਨੂੰ ਟਾਰਗੇਟ ਨਹੀਂ ਕੀਤਾ ਗਿਆ ਸੀ, ਪਰ ਇਹ ਏ. ਟੀ. ਐੱਮ. ਇੰਡਸਟਰੀ ਲਈ ਚਿੰਤਾ ਦਾ ਵਿਸ਼ਾ ਹੈ। ਡਾਇਬੋਲਡ ਨਿਕਾਸ ਡਾਰਫ ਨੇ ਕਿਹਾ ਕਿ ਅਮਰੀਕਾ 'ਚ ਅਧਿਕਾਰੀਆਂ ਨੇ ਕੰਪਨੀਆਂ ਨੂੰ ਅਲਰਟ ਦਿੱਤਾ ਸੀ ਕਿ ਹੈਕਰਜ਼ ਨੇ ਉਨ੍ਹਾਂ ਦੀ ਇਕ ਏ. ਟੀ. ਐੱਮ. ਮਸ਼ੀਨ ਨੂੰ ਟਾਰਗੇਟ ਕੀਤਾ ਹੈ। ਕੰਪਨੀ ਦੀ ਇਸ ਮਸ਼ੀਨ ਦਾ ਇਹ ਮਾਡਲ ਓਪੋਵਾ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਮਾਡਲ ਨੂੰ ਕਈ ਸਾਲ ਪਹਿਲਾਂ ਕੰਪਨੀ ਨੇ ਬਣਾਉਣਾ ਬੰਦ ਕਰ ਦਿੱਤਾ ਹੈ।
ਮਲੇਸ਼ੀਆ 'ਚ 'ਪਦਮਾਵਤ' ਬੈਨ
NEXT STORY